ਨਸ਼ੀਲੇ ਪਾਊਡਰ ਸਮੇਤ ਇਕ ਨੌਜਵਾਨ ਗ੍ਰਿਫ਼ਤਾਰ

Saturday, Dec 20, 2025 - 04:28 PM (IST)

ਨਸ਼ੀਲੇ ਪਾਊਡਰ ਸਮੇਤ ਇਕ ਨੌਜਵਾਨ ਗ੍ਰਿਫ਼ਤਾਰ

ਨੂਰਪੁਰਬੇਦੀ (ਅਵਿਨਾਸ਼ ਸ਼ਰਮਾ)-ਜ਼ਿਲ੍ਹਾ ਪੁਲਸ ਮੁਖੀ ਰੂਪਨਗਰ ਦੀਆਂ ਹਦਾਇਤਾਂ ਅਨੁਸਾਰ ਨੂਰਪੁਰਬੇਦੀ ਪੁਲਸ ਵੱਲੋਂ ਥਾਣਾ ਮੁਖੀ ਰੋਹਿਤ ਸ਼ਰਮਾ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਇਸ ਕੜੀ ਤਹਿਤ ਨੂਰਪੁਰਬੇਦੀ ਪੁਲਸ ਵੱਲੋਂ ਰੋਜ਼ਾਨਾ ਨਸ਼ਿਆਂ ਦੇ ਸੌਦਾਗਰਾਂ ਨੂੰ ਨੱਥ ਪਾਈ ਜਾ ਰਹੀ ਹੈ। ਪੁਲਸ ਵੱਲੋਂ ਦਰਜ ਐੱਫ਼. ਆਈ. ਆਰ. ਅਨੁਸਾਰ ਏ. ਐੱਸ. ਆਈ. ਗੁਰਿੰਦਰ ਸਿੰਘ ਚੌਕੀ ਇੰਚਾਰਜ ਹਰੀਪੁਰ ਵੱਲੋਂ ਪੁਲਸ ਪਾਰਟੀ ਸਮੇਤ ਪਿੰਡ ਹਰੀ ਪੁਰ ਤੋ ਪਿੰਡ ਖ਼ਟਾਣਾ ਨੂੰ ਜਾ ਰਹੇ ਸੀ ਤਾਂ ਇਕ ਨੌਜਵਾਨ ਜਿਸ ਨੇ ਕਾਲੇ ਰੰਗ ਦੀ ਜੈਕਟ ਪਾਈ ਹੋਈ ਸੀ।

ਜਦੋਂ ਨੋਜਵਾਨ ਨੇ ਪੁਲਸ ਨੂੰ ਖ਼ਟਾਣਾ ਚੌਕ ’ਤੇ ਖੜ੍ਹਾ ਵੇਖਿਆ ਤਾਂ ਉਹ ਤੁੰਰਤ ਪੁਲਸ ਨੂੰ ਵੇਖ ਕੇ ਘਬਰਾ ਕੇ ਪਿੱਛੇ ਨੂੰ ਮੁੜਨ ਲੱਗਿਆ ਤਾਂ ਪੁਲਸ ਨੂੰ ਸ਼ੱਕ ਉਸ ’ਤੇ ਸ਼ੱਕ ਹੋਈ ਤਾਂ ਤੁਰੰਤ ਪੁਲਸ ਨੇ ਉਸ ਨੂੰ ਫੜ ਲਿਆ। ਜਦੋਂ ਇਸ ਨੌਜਵਾਨ ਨੂੰ ਪੁਲਸ ਨੇ ਕਾਬੂ ਕੀਤਾ ਤਾਂ ਉਸ ਕੋਲੋਂ 10 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਪੁਲਸ ਵੱਲੋਂ ਕਥਿਤ ਦੋਸ਼ੀਆਂ ਦੀ ਪਛਾਣ ਹਰਜਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਟਿੱਬਾ ਟੱਪਰੀਆਂ ਵਜੋਂ ਹੋਈ ਹੈ। ਨੂਰਪੁਰਬੇਦੀ ਪੁਲਸ ਦੇ ਏ. ਐੱਸ. ਆਈ. ਗੁਰਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।

ਇਹ ਵੀ ਪੜ੍ਹੋ: ਮੁੜ ਕਬੱਡੀ ਕੱਪ 'ਚ ਕਤਲ ਦੀ ਵਾਰਦਾਤ ਨਾਲ ਦਹਿਲ ਜਾਣਾ ਸੀ ਪੰਜਾਬ! ਵੱਡੀ ਯੋਜਨਾ ਨੂੰ ਪੁਲਸ ਨੇ ਕਰ 'ਤਾ ਫੇਲ੍ਹ


author

shivani attri

Content Editor

Related News