ਕੁੜੀ ਨੂੰ ਏਅਰਲਾਈਨ ''ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕੀਤੀ ਲੱਖਾਂ ਦੀ ਠੱਗੀ, ਮਾਮਲਾ ਦਰਜ

Wednesday, Jul 26, 2023 - 05:22 PM (IST)

ਕੁੜੀ ਨੂੰ ਏਅਰਲਾਈਨ ''ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕੀਤੀ ਲੱਖਾਂ ਦੀ ਠੱਗੀ, ਮਾਮਲਾ ਦਰਜ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਦੇ ਗੋਬਿੰਦ ਨਗਰ ਵਾਰਡ 4 ਦੀ ਰਹਿਣ ਵਾਲੀ ਇਕ ਕੁੜੀ ਨੂੰ ਏਅਰਲਾਈਨ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 5 ਲੱਖ 33 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਲੋਕਾਂ ਖ਼ਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਐੱਸ. ਆਈ. ਪਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਕੇਸ ਧੋਖਾਧੜੀ ਦਾ ਸ਼ਿਕਾਰ ਹੋਏ ਵਰਿੰਦਰ ਕੁਮਾਰ ਪੁੱਤਰ ਚਰਨ ਦਾਸ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ ਦੇ ਨਿਰਦੇਸ਼ਾਂ ਤਹਿਤ ਦਰਜ ਕੀਤੇ ਗਏ ਇਸ ਮਾਮਲੇ 'ਚ ਸ਼ਿਕਾਇਤਕਰਤਾ ਵਰਿੰਦਰ ਕੁਮਾਰ ਨੇ ਦੱਸਿਆ ਕਿ ਬੀ. ਐੱਸ. ਸੀ. ਏਅਰਲਾਈਨਜ਼ ਅਤੇ ਟੂਰਿਜ਼ਮ ਦੀ ਡਿਗਰੀ ਲੈਣ ਤੋਂ ਬਾਅਦ ਸਾਲ 2020 'ਚ ਉਸ ਦੀ ਬੇਟੀ ਚੇਤਨਾ ਨੇ ਆਪਣਾ ਰੈਜ਼ਿਊਮ ਵੈੱਬਸਾਈਟ 'ਤੇ ਪਾਇਆ ਸੀ, ਜਿੱਥੋਂ ਉਸ ਨੂੰ ਠੱਗਣ ਵਾਲੇ ਲੋਕਾਂ ਨੇ ਉਸ ਨੂੰ ਹੈਕ ਕਰਕੇ ਏਅਰਪੋਰਟ ਅਥਾਰਿਟੀ ਦੇ ਨਾਂ ਦੀ ਦੁਰਵਰਤੋਂ ਕਰਕੇ ਉਸ ਦੀ ਕੁੜੀ ਨੂੰ ਇੰਡੀਗੋ ਏਅਰਲਾਈਨਜ਼ 'ਚ ਨੌਕਰੀ ਦਿਵਾਉਣ ਦਾ ਝਾਂਸਾ ਦਿੰਦੇ ਹੋਏ ਉਸ ਕੋਲੋਂ 6 ਲੱਖ 4 ਹਜ਼ਾਰ ਰੁਪਏ ਠੱਗ ਲਏ ਅਤੇ ਉਸ ਨੇ ਇਹ ਰਕਮ ਸ਼ੇਰ ਸਿੰਘ ਰਾਜਪੂਤ, ਭੁਪਿੰਦਰ ਸਿੰਘ ਰਾਜਪੂਤ, ਮੰਗਲ ਸਿੰਘ ਰਾਜਪੂਤ, ਸੁਰਿੰਦਰ ਸਿੰਘ ਰਾਜਪੂਤ, ਸੌਰਵ ਸੋਲੰਕੀ ਅਤੇ ਅੰਕਿਤ ਵਾਸੀ ਭਾਗੂਆਪੁਰਾ ਦਤੀਆ, ਮੱਧ ਪ੍ਰਦੇਸ਼ ਦੇ ਖਾਤਿਆਂ ਵਿਚ ਜਮ੍ਹਾ ਕਰਵਾਏ ਸਨ। ਬਾਅਦ ਵਿਚ ਉਸ ਦੀ ਬੇਟੀ ਨੂੰ  ਨੌਕਰੀ ਲਈ ਜੋ ਆਫਰ ਲੈਟਰ ਮਿਲਿਆ, ਉਹ ਡੁਪਲੀਕੇਟ ਨਿਕਲਿਆ। 

ਇਹ ਵੀ ਪੜ੍ਹੋ- ਮੂਸੇਵਾਲਾ ਕਤਲ ਕਾਂਡ ਨਾਲ ਜੁੜੀ ਵੱਡੀ ਖ਼ਬਰ, ਗੈਂਗਸਟਰ ਲਾਰੈਂਸ ਸਣੇ ਸਾਰੇ ਮੁਲਜ਼ਮਾਂ ਦੀ ਮਾਨਸਾ ਕੋਰਟ 'ਚ ਪੇਸ਼ੀ

ਇਸ ਦੌਰਾਨ ਜਦੋਂ ਉਨ੍ਹਾਂ ਨੇ ਟਾਂਡਾ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਜਾਂਚ ਕਰ ਰਹੇ ਥਾਣੇਦਾਰ ਜਸਵੀਰ ਸਿੰਘ ਨੇ ਉਕਤ ਵਿਅਕਤੀਆਂ ਨਾਲ ਸੰਪਰਕ ਕੀਤਾ। ਜਿਸ 'ਤੇ ਉਕਤ ਵਿਅਕਤੀਆਂ ਨੇ ਆਪਣੀ ਗਲਤੀ ਮੰਨਦਿਆਂ ਕਿਹਾ ਕਿ ਉਹ ਕਾਨੂੰਨੀ ਕਾਰਵਾਈ ਨਾ ਕਰਨ, ਵਰਿੰਦਰ ਕੁਮਾਰ ਦੀ ਰਕਮ ਵਾਪਸ ਕਰ ਦੇਣਗੇ। ਥਾਣੇਦਾਰ ਜਸਵੀਰ ਸਿੰਘ ਦੇ ਯਤਨਾਂ ਸਦਕਾ ਉਸ ਨੂੰ 71 ਹਜ਼ਾਰ ਰੁਪਏ ਵਾਪਸ ਮਿਲ ਗਏ ਅਤੇ ਬਾਕੀ ਰਕਮ 31 ਮਾਰਚ 2020 ਤੱਕ ਦੇਣ ਦਾ ਵਾਅਦਾ ਕਰਨ ਤੋਂ ਬਾਅਦ ਵੀ ਉਨ੍ਹਾਂ ਨੇ ਅਜੇ ਤੱਕ ਇਹ ਰਕਮ ਵਾਪਸ ਨਹੀਂ ਕੀਤੀ। ਵਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਵਾਂਗ ਇਸ ਗਰੋਹ ਨੇ ਹੋਰ ਵੀ ਕਈ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਹੈ। ਉਸ ਨੇ ਇਨ੍ਹਾਂ ਲੋਕਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਪੈਸੇ ਵਾਪਸ ਕਰਵਾਉਣ ਦੀ ਮੰਗ ਕੀਤੀ ਹੈ। ਪੁਲਸ ਨੇ ਹੁਣ ਡੀ. ਐੱਸ. ਪੀ. ਟਾਂਡਾ ਵੱਲੋਂ ਕੀਤੀ ਤਫ਼ਤੀਸ਼ ਤੋਂ ਬਾਅਦ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ਅੱਜ ਵੀ ਜ਼ਿੰਦਾ ਮੰਨਦੀ ਹੈ ਕਾਰਗਿਲ 'ਚ ਸ਼ਹੀਦ ਹੋਏ ਰਾਜੇਸ਼ ਨੂੰ ਮਾਂ, ਕਮਰੇ ਨੂੰ ਸਜਾਇਆ, ਪਰੋਸਦੀ ਹੈ ਪੁੱਤ ਲਈ ਖਾਣਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News