ਦੁਪਹਿਰ ਬਾਅਦ ਬਦਲੇ ਮੌਸਮ ਦੇ ਮਿਜਾਜ਼ ਨੇ ਗਰਮੀ ਤੋਂ ਦਿਵਾਈ ਰਾਹਤ
Wednesday, May 13, 2026 - 07:25 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਦੁਪਹਿਰ ਬਾਅਦ ਅਚਾਨਕ ਹੀ ਬਦਲੇ ਮੌਸਮ ਦੇ ਮਿਜਾਜ਼ ਨੇ ਲਗਾਤਾਰ ਵੱਧ ਰਹੀ ਅਤੇ ਤਾਪਮਾਨ ਤੋਂ ਰਾਹਤ ਦਵਾਈ ਹੈ। ਅਚਨਚੇਤ ਹੀ ਆਸਮਾਨ 'ਤੇ ਛਾਏ ਕਾਲੇ ਬੱਦਲਾਂ ਤੇ ਕਾਲੀਆਂ ਘਟਾਵਾਂ ਦੇ ਕਾਰਨ ਦਿਨ ਸਮੇਂ ਹੀ ਹਨੇਰਾ ਹੋ ਗਿਆ ਤੇ ਵੱਖ-ਵੱਖ ਸੜਕਾਂ 'ਤੇ ਵਾਹਨ ਚਾਲਕਾਂ ਨੂੰ ਆਪਣੀਆਂ ਲਾਈਟਾਂ ਜਗਾ ਕੇ ਚਲਣਾ ਪਿਆ।
ਜ਼ਿਕਰਯੋਗ ਹੈ ਮੌਸਮ ਵਿਭਾਗ ਨੇ ਪਹਿਲਾਂ ਤੋਂ ਹੀ ਪੰਜਾਬ ਵਿੱਚ ਭਾਰੀ ਤੋਂ ਦਰਮਿਆਨੀ ਵਰਖਾ ਲਈ ਚਿਤਾਵਨੀ ਦਿੱਤੀ ਸੀ। ਉਧਰ ਮਈ ਮਹੀਨੇ ਦਾ ਅੱਧ ਹੋਣ ਕਾਰਨ ਗਰਮੀ ਅਤੇ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ ਇਸ ਦੇ ਨਾਲ ਨਾਲ ਬਿਜਲੀ ਦੀ ਮੰਗ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਸੀ ਪ੍ਰੰਤੂ ਦੁਪਹਿਰ ਬਾਅਦ ਹੋਈ ਬਾਰਿਸ਼ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।
ਓਧਰ ਦੂਸਰੇ ਪਾਸੇ ਅਚਾਨਕ ਹੀ ਤੇਜ਼ ਹਨੇਰੀ ਤੇ ਤੂਫਾਨ ਦੇ ਕਾਰਨ ਪਹਿਲਾਂ ਦੀ ਤਰ੍ਹਾਂ ਆਸ ਪਾਸ 'ਚ ਨੁਕਸਾਨ ਹੋਇਆ ਦੁਕਾਨਾਂ ਦੇ ਹੋਰਡਿੰਗ ਬੋਰਡ ਨੁਕਸਾਨੇ ਗਏ ਅਤੇ ਬਿਜਲੀ ਦੇ ਖੰਭਿਆਂ ਨੂੰ ਵੀ ਨੁਕਸਾਨ ਪਹੁੰਚਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
