ਚੋਰੀ ਦੇ ਮੋਟਰਸਾਈਕਲ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ
Tuesday, Jul 14, 2026 - 02:01 PM (IST)
ਤਲਵਾੜਾ (ਜੋਸ਼ੀ)- ਤਲਵਾੜਾ ਪੁਲਸ ਨੇ ਮੁਸਤੈਦੀ ਵਿਖਾਉਂਦੇ ਹੋਏ ਚੋਰੀ ਦੇ ਇਕ ਮੋਟਰਸਾਈਕਲ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਐੱਸ. ਐੱਚ. ਓ. ਸਤਪਾਲ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸਿਕੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਸ਼ੱਕੀ ਪੁਰਸ਼ਾਂ ਅਤੇ ਵਾਹਨਾਂ ਦੀ ਚੈਕਿੰਗ ਲਈ ਖੋਖਾ ਮਾਰਕੀਟ ਨੇੜੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਰਾਜ ਕੁਮਾਰ ਉਰਫ਼ ਗੋਪੀ ਪੁੱਤਰ ਗਿਰਧਾਰੀ ਲਾਲ ਵਾਸੀ ਦੇਪੁਰ ਅਤੇ ਅਰਜਨ ਕੁਮਾਰ ਪੁੱਤਰ ਸੁਭਾਸ਼ ਚੰਦ ਵਾਸੀ ਨਮੋਲੀ ਹਾਰ, ਜੋਕਿ ਚੋਰੀਆਂ ਕਰਨ ਦੇ ਆਦੀ ਹਨ, ਅੱਜ ਵੀ ਚੋਰੀ ਦੇ ਇਕ ਬਿਨਾਂ ਨੰਬਰ ਵਾਲੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ 'ਚ 'ਝੀਰ ਦਾ ਖੂਹ' ਇਲਾਕੇ ਦੇ ਨੇੜੇ ਘੁੰਮ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ: ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਆਫ਼ਲਾਈਨ ਫ਼ਰਮਾਨ ਨੇ ਖੜ੍ਹੀ ਕੀਤੀ ਵੱਡੀ ਮੁਸੀਬਤ
ਇਸ ਸੂਚਨਾ ਦੇ ਆਧਾਰ 'ਤੇ ਏ. ਐੱਸ. ਆਈ. ਸਿਕੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਤੁਰੰਤ 'ਝੀਰ ਦਾ ਖੂਹ' ਅੱਡੇ 'ਤੇ ਪਹੁੰਚ ਕੇ ਨਾਕਾਬੰਦੀ ਕਰ ਦਿੱਤੀ। ਚੈਕਿੰਗ ਦੌਰਾਨ ਮੁਖ਼ਬਰ ਵੱਲੋਂ ਦੱਸੇ ਹੁਲੀਏ ਮੁਤਾਬਕ ਦੋ ਵਿਅਕਤੀ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਆਉਂਦੇ ਵਿਖਾਈ ਦਿੱਤੇ। ਪੁਲਸ ਪਾਰਟੀ ਨੂੰ ਵੇਖ ਕੇ ਜਦੋਂ ਉਨ੍ਹਾਂ ਨੇ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਕਰਮਚਾਰੀਆਂ ਨੇ ਮੁਸਤੈਦੀ ਨਾਲ ਉਨ੍ਹਾਂ ਨੂੰ ਘੇਰ ਕੇ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਮੋਟਰਸਾਈਕਲ ਚਲਾ ਰਹੇ ਨੌਜਵਾਨ ਨੇ ਆਪਣਾ ਨਾਮ ਰਾਜ ਕੁਮਾਰ ਉਰਫ਼ ਗੋਪੀ ਅਤੇ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਮ ਅਰਜਨ ਕੁਮਾਰ ਦੱਸਿਆ।
ਇਹ ਵੀ ਪੜ੍ਹੋ: High Alert 'ਤੇ ਜਲੰਧਰ! ਵਧਾਈ ਗਈ ਸੁਰੱਖਿਆ, ਚੱਪੇ-ਚੱਪੇ 'ਤੇ ਪੁਲਸ ਤਾਇਨਾਤ
ਪੁਲਸ ਮੁਤਾਬਕ ਮੋਟਰਸਾਈਕਲ ਦੀ ਪਿਛਲੀ ਨੰਬਰ ਪਲੇਟ ਗਾਇਬ ਸੀ ਅਤੇ ਅਗਲੀ ਪਲੇਟ 'ਤੇ ਨੰਬਰ ਮਿਟਾਇਆ ਹੋਇਆ ਸੀ, ਜਿਸ 'ਤੇ ਸਿਰਫ਼ ਪੀ. ਬੀ. 07 -ਏ. ਯੂ.- 25 ਹੀ ਪੜ੍ਹਿਆ ਜਾ ਰਿਹਾ ਸੀ। ਕਾਬੂ ਕੀਤੇ ਗਏ ਵਿਅਕਤੀ ਮੋਟਰਸਾਈਕਲ ਦੀ ਆਰ. ਸੀ. ਜਾਂ ਕੋਈ ਹੋਰ ਜਾਇਜ਼ ਕਾਗਜ਼ਾਤ ਪੇਸ਼ ਨਹੀਂ ਕਰ ਸਕੇ ਅਤੇ ਨਾ ਹੀ ਮਲਕੀਅਤ ਸਬੰਧੀ ਕੋਈ ਤਸੱਲੀਬਖਸ਼ ਜਵਾਬ ਦੇ ਸਕੇ। ਤਲਵਾੜਾ ਪੁਲਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਹੋਰ ਵੀ ਚੋਰੀਆਂ ਦਾ ਖ਼ੁਲਾਸਾ ਹੋ ਸਕੇ।
ਇਹ ਵੀ ਪੜ੍ਹੋ: ਪੰਜਾਬ: ਲਿਵ-ਇਨ-ਰਿਲੇਸ਼ਨਸ਼ਿਪ 'ਚ ਰਹਿ ਰਹੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ 'ਚ ਖੋਲ੍ਹੇ ਰਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
