ਐਤਵਾਰ ਸਣੇ ਸਾਰੀਆਂ ਸਰਕਾਰੀ ਛੁੱਟੀਆਂ ਰੱਦ! ਰੱਖੜੀ ਤੋਂ ਪਹਿਲਾਂ ਡਾਕ ਵਿਭਾਗ ਦਾ ਵੱਡਾ ਫ਼ੈਸਲਾ

Monday, Jul 06, 2026 - 12:34 PM (IST)

ਐਤਵਾਰ ਸਣੇ ਸਾਰੀਆਂ ਸਰਕਾਰੀ ਛੁੱਟੀਆਂ ਰੱਦ! ਰੱਖੜੀ ਤੋਂ ਪਹਿਲਾਂ ਡਾਕ ਵਿਭਾਗ ਦਾ ਵੱਡਾ ਫ਼ੈਸਲਾ

ਚੰਡੀਗੜ੍ਹ/ਹੁਸ਼ਿਆਰਪੁਰ (ਵੈੱਬ ਡੈਸਕ, ਵਿਨੈ) : ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੇ ਤਿਉਹਾਰ ਰੱਖੜੀ ਦੇ ਮੱਦੇਨਜ਼ਰ 15 ਜੁਲਾਈ ਤੋਂ 28 ਅਗਸਤ ਤੱਕ ਕੁੱਝ ਪੋਸਟ ਆਫਿਸ ਐਤਵਾਰ ਅਤੇ ਹੋਰ ਸਰਕਾਰੀ ਛੁੱਟੀਆਂ 'ਚ ਵੀ ਖੁੱਲ੍ਹੇ ਰਹਿਣਗੇ। ਇਸ ਦਾ ਮਕਸਦ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਡਾਕ ਵਿਭਾਗ ਦੀਆਂ ਸੇਵਾਵਾਂ ਦਾ ਲਾਭ ਲੈ ਸਕਣ। ਡਾਕਘਰ ਹੁਸ਼ਿਆਰਪੁਰ ਮੰਡਲ ਦੇ ਮੁੱਖ ਅਧਿਕਾਰੀ ਸੰਦੀਪ ਕੁਮਾਰ ਸ਼ੋਰੀ ਨੇ ਦੱਸਿਆ ਕਿ ਉਕਤ ਸਮੇਂ ਦੌਰਾਨ ਕੁੱਝ ਪੋਸਟ ਆਫਿਸਾਂ ਦੇ ਐੱਮ. ਪੀ. ਸੀ. ਐੱਮ. ਕਾਊਂਟਰ ਸਾਰੀਆਂ ਛੁੱਟੀਆਂ ਅਤੇ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4.30 ਵਜੇ ਤੱਕ ਖੁੱਲ੍ਹੇ ਰਹਿਣਗੇ, ਜਿੱਥੇ ਸਾਰੇ ਪਾਰਸਲਾਂ ਨੂੰ ਬੁੱਕ ਕੀਤਾ ਜਾਵੇਗਾ।

ਇਹ ਵੀ ਪੜ੍ਹੋ : PSEB ਦੇ 8ਵੀਂ-10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ, ਬਰਥ ਸਰਟੀਫਿਕੇਟ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ

ਇਨ੍ਹਾਂ 'ਚ ਰੱਖੜੀ ਪਾਰਸਲ ਅਤੇ ਆਧਾਰ ਐਨਰੋਲਮੈਂਟ ਅਤੇ ਅਪਡੇਸ਼ਨ ਸੇਵਾਵਾਂ ਵੀ ਸ਼ਾਮਲ ਹਨ। ਉਕਤ ਸਮੇਂ 'ਚ ਖੁੱਲ੍ਹੇ ਰਹਿਣ ਵਾਲੇ ਪੋਸਟ ਆਫਿਸਾਂ 'ਚ ਹੁਸ਼ਿਆਰਪੁਰ ਹੈੱਡ ਪੋਸਟ ਆਫਿਸ, ਦਸੂਹਾ, ਬਲਾਚੌਰ, ਗੜ੍ਹਸ਼ੰਕਰ, ਗੜ੍ਹਦੀਵਾਲਾ, ਮੁਕੇਰੀਆਂ, ਤਲਵਾੜਾ, ਉੜਮੁੜ ਪੋਸਟ ਆਫਿਸ ਸ਼ਾਮਲ ਹਨ।

ਇਹ ਵੀ ਪੜ੍ਹੋ : ਪੰਜਾਬ 'ਚ 4 ਦਿਨ ਪਵੇਗਾ ਭਾਰੀ ਮੀਂਹ, 15 ਜ਼ਿਲ੍ਹਿਆਂ ਲਈ ਚਿਤਾਵਨੀ ਜਾਰੀ, ਸਾਵਧਾਨ ਰਹਿਣ ਲੋਕ

ਸਾਰੇ ਪੋਸਟ ਆਫਿਸਾਂ 'ਚ ਪਾਰਸਲ ਪੈਕੇਜਿੰਗ ਮਟੀਰੀਅਲ, ਰੱਖੜੀ ਬਾਕਸ, ਰੱਖੜੀ ਦੇ ਲਿਫ਼ਾਫ਼ੇ ਅਤੇ ਫਲਾਇਰਸ ਉਪਲੱਬਧ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 


author

Babita

Content Editor

Related News