34ਵੇਂ ਮਹਾਨ ਕੀਰਤਨ ਦਰਬਾਰ ਹੁਸ਼ਿਆਰਪੁਰ ''ਚ ਹਿੱਸਾ ਲੈਣ ਲਈ ਮੂਨਕਾਂ ਤੋਂ ਜੱਥਾ ਹੋਇਆ ਰਵਾਨਾ
Saturday, Oct 26, 2024 - 06:02 PM (IST)
ਟਾਂਡਾ-(ਜਸਵਿੰਦਰ)-ਪਿੰਡ ਮੂਨਕਾ ਤੋਂ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਕਰਵਾਏ ਜਾ ਰਹੇ ਰਾਤਰੀ ਦੇ ਇੰਟਰਨੈਸ਼ਨਲ ਮਹਾਨ ਕੀਰਤਨ ਦਰਬਾਰ 'ਚ ਹਾਜ਼ਰੀ ਭਰਨ ਲਈ ਅਤੇ ਸੇਵਾਵਾਂ ਨਿਭਾਉਣ ਲਈ ਸੰਗਤ ਦਾ ਵੱਡਾ ਜੱਥਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੁਸ਼ਿਆਰਪੁਰ ਸੁਖਵਿੰਦਰ ਸਿੰਘ ਮੂਨਕ ਦੀ ਅਗਵਾਈ ਵਿੱਚ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਹੁਸ਼ਿਆਰਪੁਰ ਰੌਸ਼ਨ ਗਰਾਊਂਡ ਨੂੰ ਰਵਾਨਾ ਹੋਇਆ।
ਇਸ ਮੌਕੇ ਮੂਨਕ ਨੇ ਕਿਹਾ ਇਸ 34ਵੇਂ ਮਹਾਨ ਕੀਰਤਨ ਦਰਬਾਰ ਵਿੱਚ ਮੂਨਕਾਂ ਤੋਂ ਜੱਥੇ ਜਾਂਦੇ ਨੂੰ ਵੀ 34 ਸਾਲ ਹੋ ਗਏ ਹਨ, ਜਿਸ ਵਿੱਚ ਡਾਕਟਰ ਅੰਬੇਦਕਰ ਯੂਥ ਕਲੱਬ ਮੂਨਕ ਖ਼ੁਰਦ ਦੇ ਪ੍ਰਧਾਨ ਗੁਰਦੀਪ ਸਿੰਘ ਦੀਪਾ ਦੀ ਅਗਵਾਈ ਵਿੱਚ ਨੌਜਵਾਨਾਂ ਵੱਲੋਂ ਜੋੜਾਘਰ ਦੀਆਂ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਹੋਰ ਵੀ ਸੇਵਾਵਾਂ ਅੱਗੇ ਹੋ ਕੇ ਨਿਭਾਈਆਂ ਜਾਂਦੀਆਂ ਹਨ ਅਤੇ ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੇ ਪ੍ਰਬੰਧਕ ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ ਪਰਮਾਰ, ਅਵਤਾਰ ਸਿੰਘ ਜੌਹਲ, ਵੇਰਕਾ ਸਾਹਿਬ, ਅਮਰੀਕ ਸਿੰਘ ਗੀਗਨੋਵਾਲ ਅਤੇ ਹੋਰ ਪ੍ਰਬੰਧਕਾਂ ਵੱਲੋ ਬੜਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ- ਢਿੱਲੋਂ ਬ੍ਰਦਰਜ਼ ਦੇ ਮਾਮਲੇ 'ਚ ਨਵਾਂ ਮੋੜ, DNA ਨੇ ਖੋਲ੍ਹੀਆਂ ਕਈ ਪਰਤਾਂ, ਸਵਾਲਾਂ 'ਚ ਘਿਰੀ ਪੁਲਸ
ਇਸ ਮਹਾਨ ਕੀਰਤਨ ਦਰਬਾਰ ਵਿੱਚ ਹਾਜ਼ਰੀ ਭਰਨ ਲਈ ਸੰਗਤਾਂ ਵਿੱਚ ਬੜਾ ਉਤਸ਼ਾਹ ਪਾਇਆ ਜਾਂਦਾ ਹੈ। ਜਿਸ ਵਿੱਚ ਪੰਥ ਦੇ ਨਾਮਵਰ ਜੱਥੇ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਨਿਹਾਲ ਕਰਦੇ ਹਨ। ਇਸ ਮੌਕੇ ਕਲੱਬ ਪ੍ਰਧਾਨ ਗੁਰਦੀਪ ਸਿੰਘ ਦੀਪਾ, ਗੁਰਦੇਵ ਸਿੰਘ ਸੋਡੀ, ਸੂਬੇਦਾਰ ਗੁਰਨਾਮ ਸਿੰਘ, ਕੁਲਜੀਤ ਸਿੰਘ ਲੱਕੀ, ਮਨੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਵੱਲੋਂ ਹਾਈਕੋਰਟ ਦਾ ਰੁਖ਼ ਕਰਨ ਮਗਰੋਂ ਮੁੜ ਲਾਈਵ ਹੋਇਆ ਨਿਹੰਗ ਸਿੰਘ, ਦਿੱਤੀ ਚਿਤਾਵਨੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8