ਚੋਰਾਂ ਦੇ ਬੁਲੰਦ ਹੌਂਸਲੇ, ਘਰ ਦੇ ਬਾਹਰ ਖੜ੍ਹਾ ਆਟੋ ਚੋਰੀ ਕਰਕੇ ਹੋਏ ਫਰਾਰ

Monday, Aug 26, 2024 - 05:27 AM (IST)

ਜਲੰਧਰ (ਵੈੱਬ ਡੈਸਕ)- ਚੋਰਾਂ ਨੇ ਸੰਜੇ ਗਾਂਧੀ ਨਗਰ ਦੀ ਗਲੀ ਨੰਬਰ ਇਕ 'ਚ ਬੀਤੀ ਦੇਰ ਰਾਤ ਖੜ੍ਹਾ ਇਕ ਆਟੋ ਚੋਰੀ ਕਰ ਲਿਆ। ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਖ਼ੁਦ ਇਕ ਆਟੋ ਵਿੱਚ ਆਏ ਸਨ। ਇਸ ਸਬੰਧੀ ਥਾਣਾ-8 ਵਿੱਚ ਸ਼ਿਕਾਇਤ ਦਿੱਤੀ ਗਈ ਹੈ। ਕੌਸ਼ਲ ਵਾਸੀ ਸੰਜੇ ਗਾਂਧੀ ਨਗਰ ਨੇ ਦੱਸਿਆ ਕਿ ਉਸ ਨੇ ਉਕਤ ਆਟੋ ਇਕ ਸਾਲ ਪਹਿਲਾਂ ਹੀ ਖ਼ਰੀਦਿਆ ਸੀ। ਕੁਝ ਦਿਨਾਂ ਤੋਂ ਉਹ ਆਪਣਾ ਆਟੋ ਘਰ ਦੇ ਕੋਲ ਖੜ੍ਹਾ ਕਰ ਰਿਹਾ ਸੀ।

ਸ਼ਨੀਵਾਰ ਸਵੇਰੇ ਜਦੋਂ ਉਹ ਕੰਮ 'ਤੇ ਜਾਣ ਲੱਗਾ ਤਾਂ ਉਸ ਨੇ ਵੇਖਿਆ ਕਿ ਉਸ ਦਾ ਆਟੋ ਗਾਇਬ ਸੀ। ਉਸ ਨੇ ਗੁਆਂਢੀਆਂ ਦੇ ਸੀ. ਸੀ. ਟੀ. ਵੀ. ਚੈੱਕ ਕੀਤੇ। ਕੈਮਰਿਆਂ ਦੀ ਜਾਂਚ ਕੀਤੀ ਤਾਂ ਵੇਖਿਆ ਕਿ ਸ਼ਾਮ 4.25 ਵਜੇ ਦੋ ਨੌਜਵਾਨ ਇਕ ਆਟੋ ਵਿੱਚ ਆਏ, ਆਟੋ ਦਾ ਤਾਲਾ ਤੋੜਿਆ ਅਤੇ ਘੜੀਸਦੇ ਹੋਏ ਅੱਗੇ ਲੈ ਗਏ। ਇਸ ਦੇ ਬਾਅਦ ਮੌਕੇ ਤੋਂ ਸਟਾਰਟ ਕਰਕੇ ਉਥੋਂ ਫਰਾਰ ਹੋ ਗਏ। ਕੌਸ਼ਲ ਨੇ ਦੱਸਿਆ ਕਿ ਉਹ ਆਟੋ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਸੀ।

ਇਹ ਵੀ ਪੜ੍ਹੋ- NRI ਨੌਜਵਾਨ 'ਤੇ ਗੋਲ਼ੀਆਂ ਚੱਲਣ ਦੇ ਮਾਮਲੇ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ, ਖੁੱਲ੍ਹੀਆਂ ਕਈ ਪਰਤਾਂ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News