ਜਲੰਧਰ ਦੇ ਇਨ੍ਹਾਂ ਇਲਾਕਿਆਂ ’ਚ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ ਕੱਟ

Sunday, Jul 20, 2025 - 12:14 AM (IST)

ਜਲੰਧਰ ਦੇ ਇਨ੍ਹਾਂ ਇਲਾਕਿਆਂ ’ਚ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ ਕੱਟ

ਜਲੰਧਰ (ਪੁਨੀਤ)–ਲਾ ਰੋਡ, ਵਰਿਆਣਾ ਇੰਡਸਟਰੀਅਲ ਕੰਪਲੈਕਸ, ਜਲੰਧਰ ਕੁੰਜ ਅਤੇ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਣਗੇ। 66 ਕੇ. ਵੀ. ਰੇਡੀਅਲ ਸਬ-ਸਟੇਸ਼ਨ ਤੋਂ ਚੱਲਦੇ 11 ਕੇ. ਵੀ. ਚਿਲਡਰਨ ਪਾਰਕ ਫੀਡਰ ਦੀ ਸਪਲਾਈ ਸਵੇਰੇ 10 ਤੋਂ ਦੁਪਹਿਰ 12.30 ਤਕ ਬੰਦ ਰਹੇਗੀ, ਜਿਸ ਨਾਲ ਸੈਸ਼ਨ ਕੋਰਟ, ਰੇਲਵੇ ਚਾਰਜਮੈਨ, ਡੀ. ਏ. ਸੀ. ਕੰਪਲੈਕਸ, ਐੱਮ. ਟੀ. ਐੱਸ. ਨਗਰ, ਬੀ. ਐੱਸ. ਐੱਨ. ਐੱਲ. ਐਕਸਚੇਂਜ, ਡਵੀਜ਼ਨਲ ਕਮਿਸ਼ਨਰ ਆਫਿਸ ਅਤੇ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਣਗੇ।
11 ਕੇ. ਵੀ. ਘਾਹ ਮੰਡੀ, ਇੰਡਸਟਰੀਅਲ, ਰਾਜਾ ਗਾਰਡਨ ਫੀਡਰ ਸਵੇਰੇ 10 ਤੋਂ ਸ਼ਾਮ 4 ਵਜੇ ਤਕ ਬੰਦ ਰਹੇਗਾ, ਜਿਸ ਨਾਲ ਜਨਕ ਨਗਰ, ਉਜਾਲਾ ਨਗਰ, ਵੱਡਾ ਬਾਜ਼ਾਰ, ਗੁਲਾਬੀਆਂ ਮੁਹੱਲਾ, ਚੋਪੜਾ ਕਾਲੋਨੀ, ਹਰਗੋਬਿੰਦ ਨਗਰ, ਸੰਤ ਕਰਤਾਰ ਐਨਕਲੇਵ, ਬਲਦੇਵ ਨਗਰ ਅਤੇ ਇੰਡਸਟਰੀਅਲ ਰਾਜਾ ਗਾਰਡਨ ਤੇ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਣਗੇ।


author

Hardeep Kumar

Content Editor

Related News