ਅਦਾਕਾਰ ਰਾਜ ਕੁਮਾਰ ਰਾਓ ਜਲੰਧਰ ਦੀ ਅਦਾਲਤ ’ਚ ਹੋਏ ਪੇਸ਼, ਜਾਣੋ ਕੀ ਹੈ ਪੂਰਾ ਮਾਮਲਾ
Tuesday, Jul 29, 2025 - 10:11 AM (IST)

ਜਲੰਧਰ (ਜਤਿੰਦਰ, ਭਾਰਦਵਾਜ)- ਫ਼ਿਲਮ ‘ਬਹਿਨ ਹੋਗੀ ਤੇਰੀ’ ’ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ’ਚ ਸਾਲ 2017 ’ਚ ਥਾਣਾ ਨੰ. 5 ਵਿਖੇ ਦਰਜ ਕੀਤੇ ਗਏ ਇਕ ਕੇਸ ਦੇ ਮਾਮਲੇ ’ਚ ਫਿਲਮ ਅਦਾਕਾਰ ਰਾਜ ਕੁਮਾਰ ਰਾਓ ਨੂੰ ਮਾਣਯੋਗ ਮਿਸ ਸ਼੍ਰੀਜਨ ਸ਼ੁਕਲਾ ਜੇ. ਐੱਮ. ਆਈ. ਸੀ. ਦੀ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਹੈ। ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦਿੰਦੇ ਹੋਏ ਇਸ ਕੇਸ ਦੀ ਅਗਲੀ ਸੁਣਵਾਈ ਲਈ 30 ਜੁਲਾਈ ਤੱਕ ਮੁਲਤਵੀ ਕੀਤੀ ਹੈ।
ਫਿਲਮ ਅਦਾਕਾਰ ਰਾਜ ਕੁਮਾਰ ਰਾਓ ਪਹਿਲਾਂ ਹੀ ਅਦਾਲਤ ਤੋਂ ਜ਼ਮਾਨਤ ਹਾਸਲ ਕਰ ਚੁੱਕੇ ਸਨ ਪਰ ਅਦਾਲਤ ਵਿਚ ਪੇਸ਼ ਨਾ ਹੋਣ ਕਰ ਕੇ ਅਦਾਲਤ ਨੇ ਉਨ੍ਹਾਂ ਦੇ ਗੈਰ-ਜ਼ਮਾਨਤੀ ਵਰੰਟ ਜਾਰੀ ਕਰ ਦਿੱਤੇ ਸਨ। ਇਸ ’ਤੇ ਰਾਜ ਕੁਮਾਰ ਰਾਓ ਨੇ ਸੋਮਵਾਰ ਨੂੰ ਅਦਾਲਤ ਵਿਚ ਸਮਰਪਣ ਕਰਦੇ ਹੋਏ ਜ਼ਮਾਨਤ ਹਾਸਲ ਕੀਤੀ ਹੈ। ਇਸ ਫਿਲਮ ਵਿਚ ਭਗਵਾਨ ਸ਼ੰਕਰ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਕਰ ਕੇ ਜਲੰਧਰ ਦੇ ਇਸ਼ਾਂਤ ਸ਼ਰਮਾ ਵੱਲੋਂ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਨਿਤਿਨ ਤੇ ਅਮੁਲ ਵਿਕਾਸ ਤੋਂ ਇਲਾਵਾ ਸ਼ਰੂਤੀ ਹਸਨ ਤੇ ਰਾਜ ਕੁਮਾਰ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਸੀ।
ਇਹ ਵੀ ਪੜ੍ਹੋ: ਸਿਨੇਮਾ 'ਚ ਚੱਲਦੀ ਫਿਲਮ ਦੌਰਾਨ ਪੈ ਗਿਆ ਪੰਗਾ, ਜਦੋਂ ਹੋ ਗਈ ਹੱਦ ਤੋਂ ਵੱਧ ਤਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8