ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਵੱਲੋਂ ਮੰਗਾਂ ਦੇ ਹੱਕ ''ਚ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ

05/24/2020 2:03:05 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ): ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੇ ਸੂਬਾ ਆਗੂ ਉਕਾਰ ਸਿੰਘ ਢਾਡਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਬੱਧਣ ਬ੍ਰਾਂਚ ਪ੍ਧਾਨ ਸੁਖਵਿੰਦਰ ਸਿੰਘ ਚੁੰਬਰ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੇਂਡੂ ਜਲ ਸਪਲਾਈ ਸਕੀਮਾਂ 'ਤੇ ਪਿਛਲੇ 10-12 ਸਾਲਾਂ ਤੋਂ ਸੇਵਾਵਾਂ ਦੇ ਰਹੇ ਠੇਕਾ ਅਧਾਰਿਤ ਕੰਟਰੈਕਟ ਵਰਕਰਾਂ ਦੇ ਵਿਰੋਧ 'ਚ ਪੰਜਾਬ ਸਰਕਾਰ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਲੋਂ ਆਏ ਦਿਨ ਮਾਰੂ ਫੈਸਲੇ ਜਾ ਰਹੇ ਹਨ। ਜਿਸ ਤਹਿਤ ਪੱਕੇ ਰੁਜਗਾਰ ਦੀ ਮੰਗ ਕਰ ਰਹੇ ਇਨ੍ਹਾਂ ਕੰਟਰੈਕਟ ਵਰਕਰਾਂ ਨੂੰ ਤਨਖਾਹਾਂ ਦੇਣ ਵਾਲਾ ਪਹਿਲਾ 02 ਵੇਜਿਜ 2215 ਹੈਡ ਬਦਲ ਕੇ 1 ਅਪ੍ਰੈਲ 2020 ਤੋਂ 27 ਮਾਈਨਰ ਵਰਕ ਹੈਡ (ਠੇਕੇਦਾਰਨੂੰ ਮੈਨਟੀਨੇਸ ਦੀ ਪੇਮੈਟ ਦੇਣ) ਅਧੀਨ ਤਨਖਾਹਾਂ ਦੇਣ ਦਾ ਮਾਰੂ ਫੈਸਲਾ ਲਿਆ ਸੀ। 

ਇਸ ਦੇ ਬਾਅਦ ਜਲ ਸਪਲਾਈ ਵਿਭਾਗ ਦੇ ਵਧੀਕ ਡਾਇਰੈਕਟਰ (ਵਿੱਤ) ਵਲੋਂ ਹੁਣ 19 ਮਈ 2020 ਨੂੰ ਪੱਤਰ ਨੰਬਰ 1384-1437 ਜਾਰੀ ਕਰਕੇ ਵਰਕਰਾਂ ਦੀ ਤਨਖਾਹ ਦੇਣ ਵਾਲਾ ਨਵਾਂ ਹੈਡ 30 ਕੁਟਰੈਚੂਲਰ ਸਰਵਿਸ ਲਿਆਂਦਾ ਜਾ ਰਿਹਾ ਹੈ, ਜਿਸਦੇ ਵਿਰੋਧ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਸੂਬਾ ਕਮੇਟੀ ਵਲੋਂ ਸੰਘਰਸ਼ ਨੂੰ ਭਵਿੱਖ 'ਚ ਹੋਰ ਤੇਜ ਕਰਦੇ ਹੋਏ ਸਮੂਹ ਪੰਜਾਬ ਦੇ ਜਿਲਿਆ ਨੂੰ ਦੋ ਹਿੱਸਿਆ ਵਿਚ ਵੰਡ ਕੇ 29 ਮਈ ਨੂੰ ਸ਼ਹਿਰਾਂ 'ਚ ਜਨਤਕ ਥਾਵਾਂ 'ਤੇ ਬਣੀਆਂ ਪਾਣੀ ਵਾਲੀਆਂ ਟੈਕੀਆ ਤੇ ਉਪਰ ਚੜ ਕੇ ਪੰਜਾਬ ਸਰਕਾਰ ਅਤੇ ਜਲ ਸਪਲਾਈ ਮਨੇਜਮੈਂਟ ਵਿਰੁੱਧ ਤਹਿਸੀਲ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। 
ਉਕਤ ਆਗੂਆਂ ਨੇ ਕਿਹਾ ਕਿ ਸੂਬਾ ਕਮੇਟੀ ਦੇ ਫੈਸਲੇ ਤਹਿਤ ਜਿਲ੍ਹਾ ਹੁਸ਼ਿਆਰਪੁਰ ਦੀਆ ਤਹਿਸੀਲ ਵਿਚ ਵਰਕਰਾਂ ਵਲੋਂ 29 ਮਈ ਨੂੰ ਪ੍ਰਦਰਸ਼ਨ  ਕੀਤਾ ਜਾਵੇਗਾ, ਜਿਸਦੀਆਂ ਤਿਆਰੀ ਸਬੰਧੀ ਵਰਕਰਾਂ ਨਾਲ ਵਿਸ਼ੇਸ਼ ਤੌਰ 'ਤੇ ਸੂਬਾ ਆਗੂ ਉਕਾਰ ਸਿੰਘ ਨੇ ਚੱਲ ਰਹੇ ਸੰਘਰਸ਼ ਅਤੇ ਮੰਗਾਂ ਸਬੰਧੀ ਆਗੂ ਨਾਲ ਵਿਚਾਰ ਚਰਚਾ ਕਰਕੇ ਜ਼ਿਲ੍ਹਾ ਟੀਮਾਂ ਨੂੰ ਲਾਮਬੰਦ ਕੀਤਾ ਗਿਆ।
 


Vandana

Content Editor

Related News