''ਇੰਡੀਆ'' ਗਠਜੋੜ ਨੇ ਰਾਮਲੀਲਾ ਮੈਦਾਨ ਤੋਂ ਕੇਜਰੀਵਾਲ ਦੀ ਰਿਹਾਈ ਸਮੇਤ ਰੱਖੀਆਂ ਪੰਜ ਸੂਤਰੀ ਮੰਗਾਂ

Sunday, Mar 31, 2024 - 05:36 PM (IST)

''ਇੰਡੀਆ'' ਗਠਜੋੜ ਨੇ ਰਾਮਲੀਲਾ ਮੈਦਾਨ ਤੋਂ ਕੇਜਰੀਵਾਲ ਦੀ ਰਿਹਾਈ ਸਮੇਤ ਰੱਖੀਆਂ ਪੰਜ ਸੂਤਰੀ ਮੰਗਾਂ

ਨਵੀਂ ਦਿੱਲੀ- ਵਿਰੋਧੀ ਗਠਜੋੜ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ' (ਇੰਡੀਆ) ਦੇ ਹਿੱਸੇਦਾਰਾਂ ਨੇ ਐਤਵਾਰ ਨੂੰ ਇਤਿਹਾਸਕ ਰਾਮਲੀਲਾ ਮੈਦਾਨ ਤੋਂ ਪੰਜ ਸੂਤਰੀ ਮੰਗਾਂ ਰੱਖੀਆਂ, ਜਿਨ੍ਹਾਂ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਤੁਰੰਤ ਰਿਹਾਈ ਦੀ ਵੀ ਮੰਗ ਕੀਤੀ ਗਈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵਿਰੋਧੀ ਧਿਰ ਦੀ 'ਲੋਕਤੰਤਰ ਬਚਾਓ ਮਹਾਰੈਲੀ' 'ਚ ਮੰਚ ਤੋਂ 'ਇੰਡੀਆ' ਗਠਜੋੜ ਵਲੋਂ ਇਹ ਮੰਗਾਂ ਰੱਖੀਆਂ। ਉਨ੍ਹਾਂ ਕਿਹਾ ਚੋਣ ਕਮਿਸ਼ਨ ਨੂੰ ਲੋਕ ਸਭਾ ਚੋਣਾਂ ਵਿਚ ਬਰਾਬਰ ਦਾ ਮੌਕਾ ਯਕੀਨੀ ਬਣਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਰਾਸ਼ਟਰਪਤੀ ਨੇ ਘਰ ਜਾ ਕੇ ਅਡਵਾਨੀ ਨੂੰ 'ਭਾਰਤ ਰਤਨ' ਨਾਲ ਕੀਤਾ ਸਨਮਾਨਤ, PM ਮੋਦੀ ਵੀ ਰਹੇ ਮੌਜੂਦ

ਚੋਣ ਕਮਿਸ਼ਨ ਨੂੰ ਜਾਂਚ ਏਜੰਸੀਆਂ ਵੱਲੋਂ ਚੋਣਾਂ ਵਿਚ ਧਾਂਦਲੀ ਕਰਨ ਦੇ ਉਦੇਸ਼ ਨਾਲ ਵਿਰੋਧੀ ਪਾਰਟੀਆਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਨੂੰ ਰੋਕਣਾ ਚਾਹੀਦਾ ਹੈ। ਹੇਮੰਤ ਸੋਰੇਨ ਜੀ ਅਤੇ ਅਰਵਿੰਦ ਕੇਜਰੀਵਾਲ ਜੀ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਚੋਣਾਂ ਦੌਰਾਨ ਵਿਰੋਧੀ ਧਿਰ ਸਿਆਸੀ ਪਾਰਟੀਆਂ ਦਾ ਆਰਥਿਕ ਤੌਰ 'ਤੇ ਗਲਾ ਘੁੱਟਣ ਦੀ ਜ਼ਬਰਦਸਤੀ ਕਾਰਵਾਈ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਪ੍ਰਿਯੰਕਾ ਗਾਂਧੀ ਨੇ ਇਹ ਵੀ ਮੰਗ ਰੱਖੀ ਕਿ ਚੋਣ ਚੰਦੇ ਦੀ ਵਰਤੋਂ ਕਰਕੇ ਭਾਜਪਾ ਵਲੋਂ ਬਦਲੇ ਦੀ ਭਾਵਨਾ, ਜ਼ਬਰਨ ਵਸੂਲੀ ਅਤੇ 'ਮਨੀ ਲਾਂਡਰਿੰਗ' ਲਈ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਦੀ ਨਿਗਰਾਨੀ ਵਿਚ SIT ਦਾ ਗਠਨ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ- 'ਇੰਡੀਆ' ਮਹਾਰੈਲੀ: ਕੇਜਰੀਵਾਲ ਸੱਚੇ ਦੇਸ਼ ਭਗਤ ਹਨ, ਮੰਚ ਤੋਂ ਪਤਨੀ ਸੁਨੀਤਾ ਨੇ ਪੜ੍ਹਿਆ CM ਦਾ ਸੰਦੇਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News