ਟਾਂਡਾ ਪੁਲਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਨੂੰ ਕੀਤਾ ਕਾਬੂ, 12 ਵਾਹਨ ਕੀਤੇ ਬਰਾਮਦ

11/17/2020 4:26:16 PM

ਟਾਂਡਾ ਉੜਮੜ (ਵਰਿੰਦਰ ਪੰਡਿਤ,ਮੋਮੀ): ਟਾਂਡਾ ਪੁਲਸ ਨੇ ਇਲਾਕੇ 'ਚ ਵਾਹਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 3 ਮੁਲਜਮਾਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਐੱਸ.ਐੱਸ.ਪੀ. ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ ਅਤੇ ਡੀ.ਐੱਸ.ਪੀ. ਟਾਂਡਾ ਦਲਜੀਤ ਸਿੰਘ ਖੱਖ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਟਾਂਡਾ ਪੁਲਸ ਨੇ ਕਾਬੂ ਕੀਤੇ। ਗਿਰੋਹ ਦੇ ਕਬਜ਼ੇ 'ਚੋਂ ਚੋਰੀ ਕੀਤੇ 10 ਵਾਹਨ ਵੀ ਬਰਾਮਦ ਕੀਤੇ ਗਏ ਹਨ।

ਪੁਲਸ ਦੀ ਇਸ ਪ੍ਰਾਪਤੀ ਬਾਰੇ ਜਾਣਕਾਰੀ ਦਿੰਦੇ ਐੱਸ.ਐੱਚ.ਓ. ਟਾਂਡਾ ਇੰਸਪੈਕਟਰ ਬਿਕਰਮ ਸਿੰਘ ਨੇ ਦੱਸਿਆ ਕਿ ਐੱਸ.ਆਈ. ਹਰਮਿੰਦਰ ਸਿੰਘ, ਥਾਣੇਦਾਰ ਜਸਪਾਲ ਸਿੰਘ, ਮੁੱਖ ਸਿਪਾਹੀ ਪ੍ਰਭਜੋਤ ਸਿੰਘ, ਅੰਮ੍ਰਿਤਪਾਲ ਸਿੰਘ, ਜਸਦੀਪ ਸਿੰਘ ਅਤੇ ਜਸਵਿੰਦਰ ਸਿੰਘ ਦੀ ਟੀਮ ਵਲੋਂ ਕਾਬੂ ਕੀਤੇ ਗਏ ਮੁਲਜਮਾਂ ਦੀ ਪਛਾਣ ਮਨਦੀਪ ਸਿੰਘ ਭਾਂਡਾ ਪੁੱਤਰ ਗੁਰਮੀਤ ਸਿੰਘ ਵਾਸੀ ਖੁੱਡਾ, ਜਸਵੀਰ ਸਿੰਘ ਸੋਨੂ ਪੁੱਤਰ ਨਿਰੰਜਨ ਸਿੰਘ ਵਾਸੀ ਵਾਰਡ 9 ਦਾਰਾਪੁਰ ਟਾਂਡਾ ਅਤੇ ਓਮ ਬਹਾਦਰ ਕਾਲਾ ਪੁੱਤਰ ਲਾਲ ਬਹਾਦਰ ਵਾਸੀ ਵਾਰਡ 12 ਕਲੋਟੀ ਨਗਰ ਟਾਂਡਾ ਦੇ ਰੂਪ 'ਚ ਹੋਈ ਹੈ।


Shyna

Content Editor

Related News