ਸਕੂਲ ''ਚ ਸ਼ਰਾਬ ਪੀਂਦੀ ਫੜੀ ਗਈ 11 ਵੀਂ ਦੀ ਵਿਦਿਆਰਥਣ

07/18/2018 6:22:23 PM

ਜਲੰਧਰ (ਮਹੇਸ਼)— ਥਾਣਾ ਸਦਰ ਦੇ ਇਕ ਪਿੰਡ ਦੇ ਸਰਕਾਰੀ ਸਕੂਲ ਦੀ 11ਵੀਂ ਦੀ ਵਿਦਿਆਰਥਣ ਨੂੰ ਸ਼ਰਾਬ ਪੀਂਦੇ ਹੋਰ ਵਿਦਿਆਰਥੀਆਂ ਨੇ ਫੜ ਲਿਆ, ਜਿਸ ਦੀ ਸੂਚਨਾ ਉਨ੍ਹਾਂ ਨੇ ਪ੍ਰਿੰਸੀਪਲ ਨੂੰ ਦਿੱਤੀ। ਪ੍ਰਿੰਸੀਪਲ ਨੇ ਵਿਦਿਆਰਥਣ ਦੇ ਮਾਂ-ਬਾਪ ਨੂੰ ਸਕੂਲ 'ਚ ਬੁਲਾਇਆ ਅਤੇ ਉਨ੍ਹਾਂ ਦੀ ਬੇਟੀ ਦੀ ਕਰਤੂਤ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ। ਇਸ ਸਬੰਧ 'ਚ ਸਕੂਲ ਨੇ ਕੋਈ ਵੀ ਕਾਨੂੰਨੀ ਕਾਰਵਾਈ ਇਸ ਲਈ ਨਹੀਂ ਕਰਵਾਈ ਤਾਂਕਿ ਉਕਤ ਵਿਦਿਆਰਥਣ ਦੇ ਨਾਲ-ਨਾਲ ਸਕੂਲ ਦਾ ਨਾਂ ਵੀ ਬਦਨਾਮ ਨਾ ਹੋਵੇ। 
ਪ੍ਰਿੰਸੀਪਲ, ਸਮੂਹ ਸਟਾਫ ਅਤੇ ਮਹਾਨ ਵਿਅਕਤੀਆਂ ਵੱਲੋਂ ਫੈਸਲਾ ਕੀਤਾ ਗਿਆ ਕਿ ਵਿਦਿਆਰਥਣ ਨੂੰ ਸਕੂਲ 'ਚ ਨਹੀਂ ਰੱਖਿਆ ਜਾਵੇਗਾ ਅਤੇ ਉਸ ਦਾ ਸਕੂਲ 'ਚੋਂ ਨਾਮ ਕੱਟ ਦਿੱਤਾ ਗਿਆ ਹੈ। ਸਕੂਲ ਇਸ ਸਬੰਧ 'ਚ ਮੀਡੀਆ ਨੂੰ ਵੀ ਜਾਣਕਾਰੀ ਦੇਣ ਲਈ ਤਿਆਰ ਨਹੀਂ ਸੀ ਪਰ ਖੇਤਰ ਦੇ ਲੋਕਾਂ ਤੋਂ ਪੂਰਾ ਮਾਮਲਾ ਪਤਾ ਚਲ ਗਿਆ। ਮਿਲੀ ਜਾਣਕਾਰੀ ਮੁਤਾਬਕ ਸ਼ਰਾਬ ਪੀਂਦੀ ਫੜੀ ਗਈ ਵਿਦਿਆਰਥਣ ਦਾ ਪਿਤਾ ਵੇਟਰ ਦੇ ਤੌਰ 'ਤੇ ਕੰਮ ਕਰਦਾ ਹੈ ਅਤੇ ਉਹ ਕਿਸੇ ਨਾ ਕਿਸੇ ਸਮਾਰੋਹ ਤੋਂ ਸ਼ਰਾਬ ਵੀ ਘਰ ਲੈ ਆਉਂਦਾ ਸੀ। ਬੇਟੀ ਨੂੰ ਵੀ ਸ਼ਰਾਬ ਦੀ ਲਤ ਲੱਗ ਗਈ ਅਤੇ ਉਹ ਘਰੋਂ ਆਪਣੇ ਬੈਗ 'ਚ ਪਾ ਕੇ ਲੈ ਆਉਂਦੀ ਸੀ। ਮੰਗਲਵਾਰ ਉਹ ਉਸ ਸਮੇਂ ਰੰਗੇ ਹੱਥੀ ਫੜੀ ਗਈ ਜਦੋਂ ਨਸ਼ਾ ਹੋਣ 'ਤੇ ਉਸ ਨੇ ਅਜੀਬੋ-ਗਰੀਬ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਫਿਰ ਮਾਮਲਾ ਪ੍ਰਿੰਸੀਪਲ ਦੇ ਕੋਲ ਪਹੁੰਚ ਗਿਆ।


Related News