ਸਰਕਾਰੀ ਬੱਸਾਂ ਦੇ ਰੂਟ ਘੱਟ ਚੱਲਣ ਕਾਰਨ ਲੋਕ ਹੋ ਰਹੇ ਨੇ ਖੱਜਲ-ਖੁਆਰ

Thursday, Nov 07, 2019 - 12:30 PM (IST)

ਸਰਕਾਰੀ ਬੱਸਾਂ ਦੇ ਰੂਟ ਘੱਟ ਚੱਲਣ ਕਾਰਨ ਲੋਕ ਹੋ ਰਹੇ ਨੇ ਖੱਜਲ-ਖੁਆਰ

ਗੜ੍ਹਸ਼ੰਕਰ (ਸ਼ੋਰੀ)— ਪਿਛਲੇ 3 ਦਿਨ ਤੋਂ ਸਰਕਾਰੀ ਬੱਸਾਂ ਦੇ ਰੂਟ ਘੱਟ ਚੱਲਣ ਕਾਰਨ ਆਮ ਲੋਕਾਂ ਨੂੰ ਖਾਸ ਕਰਕੇ ਪਾਸ ਹੋਲਡਰ ਅਤੇ ਨੌਕਰੀ ਪੇਸ਼ਾ ਵਾਲਿਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਰੂਟ ਘੱਟ ਚੱਲਣ ਦਾ ਮੁੱਖ ਕਾਰਨ ਸਰਕਾਰੀ ਬੱਸਾਂ ਦਾ ਪ੍ਰਕਾਸ਼ ਪੂਰਬ ਦੇ ਸੰਬੰਧ 'ਚ ਲੱਗੀਆਂ ਜ਼ਿੰਮੇਵਾਰੀਆਂ ਦੱਸਿਆ ਜਾ ਰਿਹਾ ਹੈ। ਸਰਕਾਰੀ ਬੱਸਾਂ ਦੇ ਰੂਟ 30 ਫੀਸਦੀ ਦੇ ਕਰੀਬ ਚੱਲ ਰਹੇ ਹਨ, ਜਿਸ ਕਾਰਨ ਆਮ ਲੋਕਾਂ ਨੂੰ ਨਿੱਜੀ ਬੱਸਾਂ 'ਚ ਖਜਲ-ਖੁਆਰ ਹੋਣਾ ਪੈ ਰਿਹਾ ਹੈ। ਖਚਾ-ਖਚ ਭਰੀਆਂ ਇਨ੍ਹਾਂ ਬੱਸਾਂ 'ਚ ਮਹਿਲਾਵਾਂ ਅਤੇ ਬੱਚਿਆਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ ।

ਗੜ੍ਹਸ਼ੰਕਰ ਤੋਂ ਚੰਡੀਗੜ੍ਹ ਨੂੰ ਜਾਣ ਵਾਲੀਆਂ ਪੰਜਾਬ ਰੋਡਵੇਜ਼ ਪਠਾਨਕੋਟ ਦੀਆਂ ਬੱਸਾਂ ਜੋ ਕਿ ਸਵੇਰੇ 6:30 ਵਜੇ ਅਤੇ 8 ਵਜੇ ਗੜ੍ਹਸ਼ੰਕਰ ਤੋਂ ਲੰਘੀਆਂ। ਬੱਸਾਂ ਸ਼ਹਿਰ ਅੰਦਰ ਬਣੇ ਦੋਵੇਂ ਬੱਸ ਸਟੈਂਡਾਂ 'ਤੇ ਨਹੀਂ ਰੁਕੀਆਂ, ਜਿਸ ਕਾਰਨ ਦੋਵੇਂ ਬੱਸ ਸਟਾਪਾਂ 'ਤੇ ਸਵੇਰੇ 6 ਵਜੇ ਤੋਂ ਖੜ੍ਹੀਆਂ ਸਵਾਰੀਆਂ ਦੋ ਘੰਟੇ ਤੱਕ ਪ੍ਰੇਸ਼ਾਨ ਹੁੰਦੀਆਂ ਰਹੀਆਂ । ਇਨ੍ਹਾਂ ਪ੍ਰੇਸ਼ਾਨ ਸਵਾਰੀਆਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਗੜ੍ਹਸ਼ੰਕਰ ਤੋਂ ਨਵਾਂਸ਼ਹਿਰ ਜਾਂ ਕੇ ਚੰਡੀਗੜ੍ਹ ਲਈ ਬੱਸ ਫੜਨੀ ਪਈ ।

ਸਰਕਾਰੀ ਅਤੇ ਨਿੱਜੀ ਬੱਸਾਂ ਦੇ ਅੱਡਾ ਫੀਸ ਅਗਰਾਉਣ ਵਾਲੇ ਠੇਕੇਦਾਰ ਹਰਮੇਲ ਸਿੰਘ ਨੇ ਦੱਸਿਆ ਕਿ 5 ਨਵੰਬਰ ਤੋਂ 13 ਨਵੰਬਰ ਤੱਕ ਇਹ ਰੂਟ ਇਸੇ ਤਰ੍ਹਾਂ ਪ੍ਰਭਾਵਿਤ ਰਹਿਣਗੇ। ਉਨ੍ਹਾਂ ਦੱਸਿਆ ਕਿ ਬੱਸਾਂ ਘੱਟ ਆਉਣ ਕਾਰਨ ਉਨ੍ਹਾਂ ਨੂੰ ਹਰ ਰੋਜ਼ ਅੱਡਾ ਫੀਸ 'ਚ ਕਾਫੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰਮੇਲ ਸਿੰਘ ਨੇ ਦੱਸਿਆ ਕਿ ਲੋਗ ਰੂਟ ਦੀਆਂ ਬੱਸਾਂ ਗੜ੍ਹਸ਼ੰਕਰ ਦੇ ਬੱਸ ਸਟਾਪਾਂ ਤੋਂ ਸਵਾਰੀਆਂ ਨਹੀਂ ਚੜ੍ਹਾ ਰਹੀਆਂ, ਜਿਸ ਕਾਰਨ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


author

shivani attri

Content Editor

Related News