ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਜਨ ਜਾਗਰਣ ਮੁਹਿੰਮ ਦੇ ਤਹਿਤ ਧਾਰਾ 370 ਤੇ 35-ਏ ਦੀ ਦਿੱਤੀ ਜਾਣਕਾਰੀ

09/22/2019 11:22:11 AM

ਜਲੰਧਰ (ਜ. ਬ.)— ਵਣਜ ਤੇ ਉਦਯੋਗ ਮੰਤਰੀ ਸੋਮ ਪ੍ਰਕਾਸ਼ ਨੇ ਜਨ ਜਾਗਰਣ ਮੁਹਿੰਮ ਤਹਿਤ ਹੋਟਲ ਕੰਟਰਇਨ 'ਚ ਭਾਜਪਾ ਵਰਕਰਾਂ, ਉਦਯੋਗਪਤੀਆਂ ਅਤੇ ਹੋਰ ਵਰਗਾਂ ਨੂੰ ਧਾਰਾ 370 ਤੇ 35ਏ ਨੂੰ ਹਟਾਉਣ ਤੋਂ ਬਾਅਦ ਆਈਆਂ ਤਬਦੀਲੀਆਂ, ਸਥਾਨਕ ਲੋਕਾਂ ਨੂੰ ਮਿਲਣ ਵਾਲੇ ਵਿੱਤੀ ਲਾਭ ਅਤੇ ਲੋਕ ਭਲਾਈ ਕੰਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਵਚਨ ਨੂੰ ਨਿਭਾਉਂਦਿਆਂ ਜੰਮੂ-ਕਸ਼ਮੀਰ ਅਤੇ ਲੱਦਾਖ ਦੀਆਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਸਾਰਥਕ ਕਦਮ ਚੁੱਕੇ ਹਨ। ਜੰਮੂ-ਕਸ਼ਮੀਰ ਵਿਚ ਭਾਰਤ ਦੇ ਸੰਵਿਧਾਨ ਨੂੰ ਲਾਗੂ ਕਰਨਾ ਸਿਰਫ ਇਕ ਸਰਕਾਰ ਦਾ ਫੈਸਲਾ ਨਹੀਂ ਹੈ ਸਗੋਂ ਇਹ 130 ਕਰੋੜ ਭਾਰਤੀਆਂ ਦੀ ਭਾਵਨਾ ਦਾ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਾਰਥਕ ਪ੍ਰਭਾਵ ਦੇਸ਼ ਦੀ ਆਰਥਿਕਤਾ 'ਤੇ ਪਵੇਗਾ। ਭਾਜਪਾ ਪੰਜਾਬ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ ਨੇ ਕਿਹਾ ਕਿ ਨਵਾਂ ਵਿਕਸਿਤ ਕਸ਼ਮੀਰ ਬਣਾਉਣ 'ਚ ਦੇਸ਼ ਦੇ ਹਰ ਭਾਰਤੀ ਦਾ ਯੋਗਦਾਨ ਹੋਵੇਗਾ। ਦੇਸ਼ ਨੂੰ ਅਹਿਸਾਸ ਹੈ ਕਿ ਇਸ ਫੈਸਲੇ ਦੀ ਆੜ 'ਚ ਅਸਥਿਰਤਾ ਫੈਲਾਉਣ ਦੀਆਂ ਕੋਸ਼ਿਸ਼ਾਂ ਸਰਹੱਦ ਪਾਰ ਤੋਂ ਹੋ ਰਹੀਆਂ ਹਨ ਪਰ ਜੰਮੂ-ਕਸ਼ਮੀਰ ਦੇ ਲੋਕ ਅੱਤਵਾਦ ਅਤੇ ਹਿੰਸਾ 'ਚੋਂ ਬਾਹਰ ਨਿਕਲਣ ਦਾ ਮਨ ਬਣਾ ਚੁੱਕੇ ਹਨ।

ਭਾਜਪਾ ਪ੍ਰਧਾਨ ਰਮਨ ਪੱਬੀ ਦੀ ਅਗਵਾਈ ਹੇਠ ਆਯੋਜਿਤ ਇਸ ਸਮਾਰੋਹ ਵਿਚ ਸੂਬਾ ਮੀਤ ਪ੍ਰਧਾਨ ਆਰ. ਪੀ. ਮਿੱਤਲ, ਮਹਿੰਦਰ ਭਗਤ, ਜੀਵਨ ਗੁਪਤਾ, ਦਿਆਲ ਸਿੰਘ ਸੋਢੀ, ਸਾਬਕਾ ਵਿਧਾਇਕ ਮਨੋਰੰਜਨ ਕਾਲੀਆ, ਕ੍ਰਿਸ਼ਨ ਦੇਵ ਭੰਡਾਰੀ, ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਰੇਣੂ ਥਾਪਰ, ਅਬੋਹਰ ਦੇ ਵਿਧਾਇਕ ਅਰੁਣ ਨਾਰੰਗ, ਵਿਨੋਦ ਸ਼ਰਮਾ, ਸੂਬਾ ਪ੍ਰਧਾਨ ਭਾਰਤੀ ਜਨਤਾ ਯੁਵਾ ਮੋਰਚਾ ਸੰਨੀ ਸ਼ਰਮਾ, ਸੂਬਾ ਪ੍ਰਧਾਨ ਭਾਜਪਾ ਸਪੋਰਟਸ ਸੈੱਲ ਮਨੀਸ਼ ਵਿੱਜ, ਜਨ ਜਾਗਰਣ ਮੁਹਿੰਮ ਦੇ ਸੂਬੇ ਦੇ ਕਨਵੀਨਰ ਮੋਹਨ ਲਾਲ ਸੇਠੀ, ਜ਼ਿਲਾ ਕਨਵੀਨਰ ਦੀਪਕ ਸ਼ਰਮਾ, ਸਾਬਕਾ ਮੇਅਰ ਸੁਨੀਲ ਜੋਤੀ ਅਤੇ ਗੁਰਦੇਵ ਦੇਬੀ ਵੀ ਮੌਜੂਦ ਸਨ। ਇਸ ਮੌਕੇ ਹਾਜ਼ਰ ਕਿਸ਼ਨ ਲਾਲ ਸ਼ਰਮਾ, ਸੁਭਾਸ਼ ਸੂਦ, ਸ਼ਿਵ ਦਿਆਲ ਚੁੱਘ, ਜ਼ਿਲਾ ਜਨਰਲ ਸਕੱਤਰ ਰਾਜੀਵ ਢੀਂਗਰਾ, ਰਾਜੂ ਮਾਗੋ, ਪਰਵੀਨ ਹਾਂਡਾ, ਸੰਜੀਵ ਸ਼ਰਮਾ ਮਨੀ, ਅਮਿਤ ਭਾਟੀਆ, ਅਜਮੇਰ ਸਿੰਘ ਬਾਦਲ, ਓਮ ਪ੍ਰਕਾਸ਼ ਭਗਤ, ਰਾਜੇਸ਼ ਮੋਹਨ ਬਜਾਜ, ਸੋਨੂੰ ਦਿਨਕਰ, ਅਮਰਜੀਤ ਗੋਲਡੀ, ਸਚਿਨ, ਮੁਹੰਮਦ ਯੁਸੂਫ, ਦੀਪਕ ਭਾਟੀਆ, ਅਸ਼ੋਕ ਚੱਢਾ, ਨਵਜੋਤ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।


shivani attri

Content Editor

Related News