ਚੂਰਾ-ਪੋਸਤ ਸਮੱਗਲਿੰਗ ਮਾਮਲੇ ''ਚ ਔਰਤ ਨੂੰ ਕੈਦ
Saturday, Nov 16, 2019 - 11:02 AM (IST)

ਹੁਸ਼ਿਆਰਪੁਰ (ਅਮਰਿੰਦਰ)— ਜ਼ਿਲਾ ਅਤੇ ਸੈਸ਼ਨ ਜੱਜ ਆਰ. ਕੇ. ਖੁੱਲਰ ਦੀ ਅਦਾਲਤ ਨੇ ਚੂਰਾ-ਪੋਸਤ ਸਮੱਗਲਿੰਗ ਦੇ ਮਾਮਲੇ 'ਚ ਇਕ ਔਰਤ ਨੂੰ ਇਕ ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ 13 ਜੂਨ 2017 ਨੂੰ 2 ਕਿਲੋਗ੍ਰਾਮ ਚੂਰਾ-ਪੋਸਤ ਸਣੇ ਗ੍ਰਿਫਤਾਰ ਔਰਤ ਸੁਰਜੀਤ ਕੌਰ ਉਰਫ ਜੀਤਾ ਪਤਨੀ ਸੁਰਿੰਦਰ ਪਾਲ ਵਾਸੀ ਸਰਹਾਲਾਂ ਕਲਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ 1 ਮਹੀਨੇ ਦੀ ਕੈਦ ਅਤੇ 5000 ਰੁਪਏ ਨਕਦ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ। ਨਕਦ ਜੁਰਮਾਨਾ ਅਦਾ ਨਾ ਕਰਨ 'ਤੇ ਦੋਸ਼ੀ ਨੂੰ 15 ਦਿਨਾਂ ਦੀ ਕੈਦ ਹੋਰ ਕੱਟਣੀ ਪਵੇਗੀ।
ਜ਼ਿਕਰਯੋਗ ਹੈ ਕਿ ਥਾਣਾ ਚੱਬੇਵਾਲ ਅਧੀਨ ਜੇਜੋਂ ਪੁਲਸ ਚੌਕੀ ਦੀ ਟੀਮ ਨੇ ਮਹਿਲਾ ਦੋਸ਼ੀ ਸੁਰਜੀਤ ਕੌਰ ਕੋਲੋਂ ਨਾਕਾਬੰਦੀ ਦੌਰਾਨ 2 ਕਿਲੋਗ੍ਰਾਮ ਚੂਰਾ-ਪੋਸਤ ਬਰਾਮਦ ਕੀਤਾ ਸੀ। ਪੁਲਸ ਨੇ ਉਕਤ ਔਰਤ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ।