ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਕੱਢੀ ਗਈ ਚੌਥੀ ਪ੍ਰਭਾਤਫੇਰੀ

03/11/2020 3:07:46 PM

ਜਲੰਧਰ (ਸੋਨੂੰ)— ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਕੁਮਰ ਚੋਪੜਾ ਜੀ ਦੀ ਪ੍ਰਧਾਨਗੀ 'ਚ 2 ਅਪ੍ਰੈਲ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ 'ਤੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ।

PunjabKesari

ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਨੂੰ ਲੈ ਕੇ ਨਗਰ ਵਾਸੀਆਂ ਨੂੰ ਸੱਦਾ ਦੇਣ ਦੇ ਉਦੇਸ਼ ਨਾਲ ਪ੍ਰਭਾਤਫੇਰੀਆਂ ਦੇ ਤਹਿਤ ਕਮੇਟੀ ਵੱਲੋਂ ਚੌਥੀ ਪ੍ਰਭਾਤਫੇਰੀ ਠਾਕੁਰ ਮੰਦਿਰ ਚੀਮਾ ਚੌਕ ਨੇੜੇ ਪੈਟਰੋਲ ਪੰਪ ਤੋਂ ਸ਼ੁਰੂ ਹੋ ਕੇ ਬੈਂਕ ਕਾਲੋਨੀ ਤੱਕ ਕੱਢੀ ਗਈ, ਜੋਕਿ ਸ਼ਿਵ ਬਿਹਾਰ ਦੀਆਂ ਗਲੀਆਂ ਤੋਂ ਹੁੰਦੀ ਹੋਈ ਬੈਂਕ ਕਾਲੋਨੀ 'ਚ ਰਾਜੇਸ਼ ਵਰਮਾ ਦੇ ਨਿਵਾਸ ਸਥਾਨ 'ਤੇ ਸੰਪੰਨ ਹੋਈ।  ਇਸ ਮੌਕੇ ਪੰਜਾਬ ਕੇਸਰੀ ਗੁਰੱਪ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੈ ਚੋਪੜਾ ਜੀ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਰਾਮ ਭਗਤਾਂ ਨੂੰ ਸਨਮਾਨਤ ਵੀ ਕੀਤਾ ਗਿਆ।

PunjabKesari

ਰਾਮ ਭਗਤਾਂ ਨੇ ਕੀਤਾ ਪ੍ਰਭੂ ਮਹਿਮਾ ਦਾ ਗੁਣਗਾਣ
ਪ੍ਰਭਾਤ ਫੇਰੀ 'ਚ ਸ਼੍ਰੀ ਲਾਡਲੀ ਕੀਰਤਨ ਮੰਡਲੀ ਦੇ ਕਰਨ ਕ੍ਰਿਸ਼ਨ ਦਾਸ, ਰੋਹਿਤ ਖੁਰਾਣਾ ਜੈਨ ਮਾਰਕਿਟ ਕੱਪੜੇ ਵਾਲੇ ਅਤੇ ਮੁਕੁਲ ਘਈ ਸ਼੍ਰੀ ਰਾਧਾ ਕ੍ਰਿਪਾ ਕੀਰਤਨ ਮੰਡਲ ਪੰਜਪੀਰ ਸਾਹਮਣੇ ਗੋਪਾਲ ਮੰਦਿਰ, ਮਨਮੋਹਨ ਠੁਕਰਾਲ ਨੇ ਪ੍ਰਭੂ ਮਹਿਮਾ ਦਾ ਗੁਣਗਾਣ ਕੀਤਾ। ਇਸ ਦੌਰਾਨ ਪ੍ਰਭਾਤਫੇਰੀ 'ਚ ਸ਼ਾਮਲ ਹੋਣ ਵਾਲੇ ਭਗਤਾਂ ਦਾ ਇਲਾਕਾ ਵਾਸੀਆਂ ਨੇ ਜਿੱਥੇ ਫੁੱਲਾਂ ਦੀ ਵਰਖਾ ਕਰਕੇ ਸੁਆਗਤ ਕੀਤਾ, ਉਥੇ ਹੀ ਵੱਖ-ਵੱਖ ਤਰ੍ਹਾਂ ਦੇ ਖਾਧ ਪਦਾਰਥਾਂ ਸਮੇਤ ਆਦਿ ਦਾ ਲੰਗਰ ਪ੍ਰਸਾਦ ਰਾਮ ਭਗਤਾਂ 'ਚ ਵੰਡਿਆ ਗਿਆ।


shivani attri

Content Editor

Related News