ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਕੱਢੀ ਗਈ ਪਹਿਲੀ ਪ੍ਰਭਾਤਫੇਰੀ

03/01/2020 1:39:33 PM

ਜਲੰਧਰ (ਸੋਨੂੰ)— ਪ੍ਰਭੂ ਸ਼੍ਰੀ ਰਾਮ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ 'ਤੇ 2 ਅਪ੍ਰੈਲ ਨੂੰ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਮੌਜੂਦਗੀ 'ਚ ਸ਼੍ਰੀ ਰਾਮ ਚੌਕ ਤੋਂ 2 ਅਪ੍ਰੈਲ ਨੂੰ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਨਗਰ ਵਾਸੀਆਂ ਨੂੰ ਸੱਦਾ ਦੇਣ ਦੇ ਅਤੇ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਬੈਠਕਾਂ ਕਰਨ ਅਤੇ ਪ੍ਰਭਾਤਫੇਰੀਆਂ ਨਿਕਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ।

PunjabKesari

ਇਸੇ ਤਹਿਤ ਅੱਜ ਸਵੇਰੇ ਪਹਿਲੀ ਪ੍ਰਭਾਤਫੇਰੀ ਭਾਰਗਵ ਕੈਂਪ ਤੋਂ ਕੱਢੀ ਗਈ ਜੋ ਕਿ ਭਾਰਗਵ ਕੈਂਪ ਦੀਆਂ ਵੱਖ-ਵੱਖ ਗਲੀਆਂ ਤੋਂ ਹੁੰਦੇ ਹੋਏ ਪ੍ਰਵੇਸ਼ ਤਾਂਗੜੀ ਦੇ ਨਿਵਾਸ ਸਥਾਨ 'ਤੇ ਸੰਪੰਨ ਹੋਈ। ਇਸ ਮੌਕੇ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੀ ਮੌਜੂਦ ਸਨ। ਇਸ ਦੌਰਾਨ ਮੁਹੱਲਾ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਪ੍ਰਭਾਤਫੇਰੀ ਦਾ ਸੁਆਗਤ ਕੀਤਾ ਗਿਆ। 

PunjabKesari

ਇਸ ਦੌਰਾਨ ਲਾਡਲੀ ਕੀਰਤਨ ਮੰਡਲੀ ਵੱਲੋਂ ਪ੍ਰਭੂ ਸ਼੍ਰੀ ਰਾਮ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ ਅਤੇ ਭਗਤਾਂ ਦੇ ਲੱਕੀ ਡਰਾਅ ਵੀ ਕੱਢੇ ਗਏ। ਪ੍ਰਭਾਤਫੇਰੀਆਂ ਦੇ ਇੰਚਾਰਜ ਨਵਲ ਕਿਸ਼ੋਰ ਕੰਬੋਜ ਨੇ ਦੱਸਿਆ ਕਿ ਕੱਢੀਆਂ ਜਾ ਰਹੀਆਂ ਪ੍ਰਭਾਤਫੇਰੀਆਂ 'ਚ ਸ਼ਾਮਲ ਹੋਣ ਵਾਲੇ ਰਾਮ ਭਗਤਾਂ ਦੇ ਜੋ ਲੱਕੀ ਡਰਾਅ ਕੱਢੇ ਦਾ ਰਹੇ ਹਨ, ਉਨ੍ਹਾਂ 'ਚ ਲੇਡੀਜ਼ ਸੂਟ ਰਚਨਾ ਕਲੈਕਸ਼ਨ ਦੇ ਨੀਰਜ ਅਰੋੜਾ ਵੱਲੋਂ, 2 ਸਫਾਰੀ ਸੂਟ ਦੀਵਾਨ ਅਮਿਤ ਅਰੋੜਾ ਅਤੇ 3 ਗਿਫਟ ਨਿਰਮਲਾ ਕੱਕੜ ਵੱਲੋਂ ਭਗਤਾਂ ਨੂੰ ਦਿੱਤੇ ਜਾਣਗੇ।


shivani attri

Content Editor

Related News