ਸ਼੍ਰੀ ਸਚਿਦਾਨੰਦ ਐੱਨ. ਕੇ. ਗੈਲਰੀ ਵੱਲੋਂ ਜਲੰਧਰ 'ਚ ਖੋਲ੍ਹਿਆ ਗਿਆ ਪਹਿਲਾ ਮੋਬਾਇਲ ਸ਼ੋਅਰੂਮ

12/01/2019 1:02:44 PM

ਜਲੰਧਰ (ਸੋਨੂੰ)— ਫਗਵਾੜਾ ਗੇਟ ਵਿਖੇ ਸ਼੍ਰੀ ਸਚਿਦਾਨੰਦ ਐੱਨ. ਕੇ. ਗੈਲਰੀ ਵੱਲੋਂ ਜਲੰਧਰ 'ਚ ਪਹਿਲਾ ਮੋਬਾਇਲ ਸ਼ੋਅ ਰੂਮ ਖੋਲ੍ਹਿਆ ਗਿਆ ਹੈ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਪੰਜਾਬ ਕੇਸਰੀ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਜੀ ਪਹੁੰਚੇ, ਜਿਨ੍ਹਾਂ ਵੱਲੋਂ ਸ਼ੋਅ ਰੂਮ ਦੀ ਓਪਨਿੰਗ ਰਿਬਨ ਕਟਿੰਗ ਕਰਕੇ ਕੀਤੀ ਗਈ।

PunjabKesari

ਉਦਘਾਟਨ ਹੋਣ ਤੋਂ ਬਾਅਦ ਸ਼ੋਅ ਰੂਮ ਦੇ ਮਾਲਕ ਵਿਕਾਸ ਕੁਮਾਰ ਅਤੇ ਨੀਰਜ ਕੁਮਾਰ ਨੇ ਕਿਹਾ ਕਿ ਜਲੰਧਰ 'ਚ ਇਹ ਉਨ੍ਹਾਂ ਦਾ ਪਹਿਲਾ ਸ਼ੋਅ ਰੂਮ ਖੁੱਲ੍ਹਿਆ ਹੈ ਜਦਕਿ ਪੰਜਾਬ 'ਚ ਹੋਰ ਵੱਖ-ਵੱਖ ਸ਼ਹਿਰਾਂ 'ਚ ਵੀ ਉਨ੍ਹਾਂ ਦੇ ਸ਼ੋਅ ਰੂਮ ਖੁੱਲ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸ਼ੋਅ ਰੂਮ 'ਚ ਆਨਲਾਈਨ ਨਾਲੋਂ ਸਸਤੇ ਰੇਟਾਂ 'ਤੇ ਗਾਹਕਾਂ ਨੂੰ ਮੋਬਾਇਲ ਮਿਲਣਗੇ। ਇਸ ਮੌਕੇ ਸ਼੍ਰੀ ਅਭਿਜੈ ਚੋਪੜਾ ਜੀ ਨੂੰ ਫੁੱਲ੍ਹਾਂ ਦਾ ਗੁਲਦਸਤਾ ਦੇ ਕੇ ਸਨਮਾਨਤ ਵੀ ਕੀਤਾ ਗਿਆ।

PunjabKesari


shivani attri

Content Editor

Related News