ਨਾਭਾ ਜੇਲ੍ਹ ’ਚ ਤਲਾਸ਼ੀ ਦੌਰਾਨ ਮੋਬਾਇਲ ਬਰਾਮਦ
Tuesday, May 28, 2024 - 06:08 PM (IST)

ਨਾਭਾ (ਖੁਰਾਣਾ) : ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੀ ਤਲਾਸ਼ੀ ਦੌਰਾਨ 3 ਮੋਬਾਇਲ ਫੋਨ ਬਰਾਮਦ ਹੋਏ ਹਨ। ਥਾਣਾ ਸਦਰ ਨਾਭਾ ਦੀ ਪੁਲਸ ਨੇ ਸਹਾਇਕ ਸੁਪਰਡੈਂਟ ਰਾਹੁਲ ਚੌਧਰੀ ਦੀ ਸ਼ਿਕਾਇਤ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਵਾਰਡ ਨੰਬਰ 1 ਦੀ ਬੈਰਕ ਨੰਬਰ 7 ਦੀ ਦੀਵਾਰ ਵਿਚ ਬਣੇ ਖੱਡੇ ਵਿੱਚੋਂ 2 ਲਾਵਾਰਿਸ ਮੋਬਾਇਲ ਫੋਨ ਸਮੇਤ ਬੈਟਰੀ ਸਿਮ ਕਾਰਡ ਬਰਾਮਦ ਹੋਏ ਅਤੇ ਸੈਲ ਬਲਾਕ 5 ਦੇ ਪਿਛਲੇ ਪਾਸੇ ਖਾਲੀ ਏਰੀਏ ਵਿਚ 1 ਮੋਬਾਇਲ ਫੋਨ ਬੈਟਰੀ ਸਮੇਤ ਸਿਮ ਕਾਰਡ ਬਰਾਮਦ ਹੋਇਆ। ਸਹਾਇਕ ਜੇਲ੍ਹ ਸੁਪਰਡੈਂਟ ਦੇ ਬਿਆਨਾਂ 'ਤੇ ਥਾਣਾ ਸਦਰ ਪੁਲਸ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ ਧਾਰਾ 52- ਏ ਪ੍ਰੀਜਨ ਐਕਟ ਤੇ ਤਹਿਤ ਕੇਸ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ।