ਜਲੰਧਰ ''ਚ NRI ਦੇ ਪਲਾਟ ਨੂੰ ਲੱਗੀ ਭਿਆਨਕ ਅੱਗ, 100 ਤੋਂ ਵੱਧ ਦਰੱਖ਼ਤ ਸੜ ਕੇ ਹੋਏ ਸੁਆਹ
Wednesday, Jun 19, 2024 - 05:23 PM (IST)
ਜਲੰਧਰ (ਸੋਨੂੰ)- ਜਲੰਧਰ ਦੇ ਥਾਣਾ ਨੰਬਰ 1 ਦੇ ਖੇਤਰ 'ਚ ਪੈਂਦੇ ਸਵਰਨ ਪਾਰਕ ਗਦਈਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਗਦਈਪੁਰ 'ਚ ਖ਼ਾਲੀ ਪਲਾਟ ਵਿਚ ਲੱਗੇ ਪੌਪਲਰ ਦੇ ਦਰੱਖ਼ਤਾਂ ਨੂੰ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਖ਼ੌਫ਼ਨਾਕ ਮੰਜ਼ਰ ਵੇਖ ਕੇ ਹਫ਼ੜਾ-ਦਫ਼ੜੀ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਕਿਸੇ ਸ਼ਰਾਰਤੀ ਅਨਸਰ ਕਾਰਨ ਲੱਗੀ। ਪਲਾਟ ਦੇ ਅੰਦਰ ਵੱਡੀ ਮਾਤਰਾ ਵਿੱਚ ਸੁੱਕੇ ਪੱਤੇ ਪਏ ਸਨ। ਕਿਸੇ ਨੇ ਉਨ੍ਹਾਂ ਪੱਤਿਆਂ ਨੂੰ ਅੱਗ ਲਾ ਦਿੱਤੀ। ਜਿਸ ਕਾਰਨ ਅੱਗ ਵਧਦੀ ਗਈ।ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।
ਇਹ ਵੀ ਪੜ੍ਹੋ- ਜਲੰਧਰ ਵੈਸਟ ਹਲਕੇ ਦੀ ਜ਼ਿਮਨੀ ਚੋਣ ਲਈ ਕਾਂਗਰਸ ਅੱਜ ਕਰ ਸਕਦੀ ਹੈ ਉਮੀਦਵਾਰ ਦਾ ਐਲਾਨ
ਦੱਸ ਦਈਏ ਕਿ ਉਕਤ ਪਲਾਟ ਗਦਈਪੁਰ ਦੇ ਰਹਿਣ ਵਾਲੇ ਇਕ ਐੱਨ. ਆਰ. ਆਈ. ਦਾ ਸੀ। ਫਿਲਹਾਲ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਦੇ ਨਾਲ ਹੀ ਪਲਾਟ ਵਿੱਚ ਲੱਗੇ ਪੌਪਲਰ ਦੇ ਦਰੱਖ਼ਤ ਵੀ ਸੜ ਕੇ ਸੁਆਹ ਹੋ ਗਏ, ਜਿਸ ਕਾਰਨ ਪੀੜਤ ਐੱਨ. ਆਰ. ਆਈ. ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਐੱਨ. ਆਰ. ਆਈ. ਦੇ ਪਲਾਟ 'ਚ 100 ਤੋਂ ਵੱਧ ਪੌਪਲਰ ਦੇ ਦਰੱਖ਼ਤ ਲਗਾਏ ਗਏ ਸਨ। ਅੱਗ ਲੱਗਣ ਕਾਰਨ ਸਾਰੇ ਝੁਲਸ ਗਏ। ਉਕਤ ਪੌਪਲਰ ਦੇ ਦਰੱਖਤ ਪੀੜਤ ਵੱਲੋਂ ਵੇਚੇ ਜਾਣੇ ਸਨ, ਜੋ ਕੁਝ ਮਹੀਨਿਆਂ ਵਿੱਚ ਤਿਆਰ ਹੋ ਜਾਣੇ ਸਨ। ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਅੱਗ ਲਾ ਦਿੱਤੀ ਗਈ ਅਤੇ ਉਨ੍ਹਾਂ ਦੀਆਂ ਜੜ੍ਹਾਂ ਸੜ ਗਈਆਂ। ਲੋਕਾਂ ਨੇ ਦੱਸਿਆ ਕਿ ਅੱਗ ਕਿਵੇਂ ਲੱਗੀ ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਅੱਗ ਨੂੰ ਵੇਖਦੇ ਹੋਏ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਅੱਗ ਲੱਗਣ ਤੋਂ 20 ਮਿੰਟ ਬਾਅਦ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੀ ਅਤੇ ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।
ਇਹ ਵੀ ਪੜ੍ਹੋ- ਸੁਖਵਿੰਦਰਪਾਲ ਸਿੰਘ ਗਰਚਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਦਿੱਤਾ ਅਸਤੀਫ਼ਾ, ਭਾਜਪਾ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।