ਡਰੇਨ ’ਚ ਹੁਣ ਵੇਸਟ ਨਹੀਂ ਵਹੇਗਾ ਸੀਵਰੇਜ ਦਾ ਪਾਣੀ, ਮੇਅਰ ਸਾਹਮਣੇ ਮਨਜ਼ੂਰੀ ਲਈ ਪੇਸ਼ ਹੋਵੇਗਾ ਟੈਂਡਰ

04/02/2022 4:06:26 PM

ਜਲੰਧਰ (ਸੋਮਨਾਥ)– ਵਿੱਤ ਅਤੇ ਠੇਕਾ ਕਮੇਟੀ ਦੀ ਨਗਰ ਨਿਗਮ ਸਥਿਤ ਬੀ. ਆਰ. ਅੰਬੇਡਕਰ ਪ੍ਰਸ਼ਾਸਨਿਕ ਕੰਪਲੈਕਸ ’ਚ 5 ਅਪ੍ਰੈਲ ਨੂੰ ਹੋ ਰਹੀ ਮੀਟਿੰਗ ’ਚ 12 ਟੈਂਡਰ ਮਨਜ਼ੂਰੀ ਲਈ ਪੇਸ਼ ਹੋਣਗੇ। ਇਨ੍ਹਾਂ ਵਿਚੋਂ ਇਕ ਟੈਂਡਰ ਐੱਸ. ਬੀ. ਆਰ. ਟੈਕਨਾਲੋਜੀ ਦੇ ਨਾਲ ਫੋਲੜੀਵਾਲ ਸਥਿਤ 25 ਐੱਮ. ਐੱਲ. ਡੀ. ਐੱਸ. ਟੀ. ਪੀ. ਦੀ ਮੇਨਟੀਨੈਂਸ ਨਾਲ ਸਬੰਧਤ ਹੈ। ਮੇਅਰ ਜਗਦੀਸ਼ ਰਾਜ ਰਾਜਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਠੇਕਾ ਕੰਪਨੀ ਵੱਲੋਂ ਐੱਸ. ਟੀ. ਪੀ. ਨੂੰ 5 ਸਾਲ ਤੱਕ ਮੇਨਟੀਨੈਂਸ ਲਈ ਲਿਆ ਜਾ ਰਿਹਾ ਹੈ। ਐੱਸ. ਬੀ. ਆਰ. ਟੈਕਨਾਲੋਜੀ ਨਾਲ ਸੀਵਰੇਜ ਵਾਟਰ ਟ੍ਰੀਟ ਹੋਣ ਤੋਂ ਬਾਅਦ ਇਹ ਪਾਣੀ ਪਾਰਕਾਂ, ਗਰੀਨ ਬੈਲਟਾਂ ਅਤੇ ਖੇਤਾਂ ਵਿਚ ਵਰਤਿਆ ਜਾ ਸਕੇਗਾ। ਇਸ ਸਬੰਧ ਵਿਚ ਪੰਜਾਬ ਸਰਕਾਰ ਦਾ ਸਾਇਲ ਕੰਜ਼ਰਵੇਸ਼ਨ ਡਿਪਾਰਟਮੈਂਟ ਪ੍ਰਾਜੈਕਟ ਤਿਆਰ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਕੱਲੇ ਫੋਲੜੀਵਾਲ ਹੀ ਨਹੀਂ, ਬਸਤੀ ਪੀਰਦਾਦ ਸਮੇਤ ਹੋਰ ਐੱਸ. ਟੀ. ਪੀਜ਼ ਵਿਚ ਵੀ ਐੱਸ. ਬੀ. ਆਰ. ਟੈਕਨਾਲੋਜੀ ਨਾਲ ਵਾਟਰ ਟ੍ਰੀਟ ਕਰਨ ਲਈ ਯੋਜਨਾ ’ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਐੱਸ. ਬੀ. ਆਰ. ਟੈਕਨਾਲੋਜੀ ਨਾਲ ਵਾਟਰ ਟ੍ਰੀਟ ਹੋਣ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਮੁਹੱਿਲਆਂ ਵਿਚੋਂ ਨਿਕਲਣ ਵਾਲਾ ਗੰਦਾ ਪਾਣੀ ਕਿਸੇ ਦੇ ਲਈ ਵੀ ਪ੍ਰੇਸ਼ਾਨੀ ਨਹੀਂ ਬਣੇਗਾ ਅਤੇ ਡਰੇਨ ਵਿਚ ਵੀ ਵੇਸਟ ਨਹੀਂ ਵਹੇਗਾ।

ਇਹ ਵੀ ਪੜ੍ਹੋ: ਸਦਨ ਤੋਂ ਵਾਕਆਊਟ ਕਰਕੇ ਭਾਜਪਾ ਨੇ ਪੰਜਾਬ ਦੇ ਲੋਕਾਂ ਦੀ ਪਿੱਠ ’ਚ ਛੁਰਾ ਮਾਰਿਆ: ਸੁਖਜਿੰਦਰ ਰੰਧਾਵਾ

10 ਤੱਕ ਪਹੁੰਚ ਜਾਵੇਗੀ ਬੀ. ਓ. ਡੀ.
ਮੇਅਰ ਨੇ ਦੱਸਿਆ ਕਿ ਇਸ ਟੈਕਨਾਲੋਜੀ ਨਾਲ ਸੀਵਰੇਜ ਦਾ ਪਾਣੀ ਟ੍ਰੀਟ ਹੋਣ ਤੋਂ ਬਾਅਦ ਇਸ ਦੀ ਬੀ. ਓ. ਡੀ. (ਬਾਇਓਲਾਜੀਕਲ ਆਕਸੀਡੇਸ਼ਨ ਡਿਮਾਂਡ) 10 ਤੱਕ ਪਹੁੰਚ ਜਾਵੇਗੀ। ਸਿੰਚਾਈ ਲਈ ਵਰਤੇ ਜਾਣ ਵਾਲੇ ਪਾਣੀ ਵਿਚ ਬੀ. ਓ. ਡੀ. 30 ਤੱਕ ਹੋਣੀ ਚਾਹੀਦੀ ਹੈ, ਜਦੋਂ ਕਿ ਸੀਵਰੇਜ ਦੇ ਪਾਣੀ ਵਿਚ ਬੀ. ਓ. ਡੀ. 300 ਤੱਕ ਵਧ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਵਾਟਰ ਟ੍ਰੀਟਮੈਂਟ ਦਾ ਸਾਰਾ ਕੰਮ ਕੰਪਿਊਟਰਾਈਜ਼ਡ ਹੋਵੇਗਾ। ਜੇਕਰ ਕੁਝ ਤਕਨੀਕੀ ਖਰਾਬੀ ਆਉਂਦੀ ਹੈ ਤਾਂ ਇਸਦਾ ਤੁਰੰਤ ਪਤਾ ਚੱਲ ਜਾਵੇਗਾ ਕਿ ਖਰਾਬੀ ਕਿਥੇ ਹੈ ਅਤੇ ਉਸਨੂੰ ਤੁਰੰਤ ਠੀਕ ਕੀਤਾ ਜਾ ਸਕੇਗਾ।

ਕਮੇਟੀ ਦੇ ਸਾਹਮਣੇ ਪੇਸ਼ ਹੋਣ ਵਾਲੇ ਹੋਰ ਟੈਂਡਰ
ਵਾਰਡ ਨੰਬਰ 19 ਸਥਿਤ ਹਰਗੋਬਿੰਦਪੁਰਾ (ਖਾਲਸਾ ਕਾਲਜ ਵਿਚ ਟਿਊਬਵੈੱਲ ਲਾਉਣਾ)
ਵਾਰਡ ਨੰਬਰ 62 ਸਥਿਤ ਗੁੱਜਾਪੀਰ ਰੋਡ ਤੋਂ ਜੇ. ਐੱਮ. ਸੀ. ਕਾਲੋਨੀ ਵਿਚ ਸੀਵਰ ਲਾਈਨ ਵਿਛਾਉਣਾ
ਜ਼ੋਨ ਨੰਬਰ 5 ਅਧੀਨ ਵਾਰਡ ਨੰਬਰ 8, 11, 13 ਅਤੇ 80 ਵਿਚ ਸੀਵਰ ਲਾਈਨ ਵਿਛਾਉਣਾ
ਵਾਰਡ ਨੰਬਰ 12 ਵਿਚ ਪੈਂਦੇ ਵੱਖ-ਵੱਖ ਮੁਹੱਲਿਆਂ ਅਤੇ ਪਾਰਕਾਂ ਵਿਚ ਨਵੀਆਂ ਐੱਲ. ਈ. ਡੀ. ਲਾਈਟਾਂ ਲਾਉਣਾ
ਸੈਂਟਰਲ ਵਿਧਾਨ ਸਭਾ ਹਲਕੇ ਵਿਚ ਪੈਂਦੇ ਕਈ ਮੁਹੱਲਿਆਂ ’ਚ ਵਾਟਰ ਸਪਲਾਈ ਦੀਆਂ ਪਾਈਪਾਂ ਵਿਛਾਉਣਾ
ਜਮਸ਼ੇਰ ਡੇਅਰੀ ਕੰਪਲੈਕਸ ’ਚ ਗੋਬਰ ਗੈਸ ਪਲਾਂਟ ਦੀ ਮੇਨਟੀਨੈਂਸ
ਵਾਰਡ ਨੰਬਰ 58 ਸਥਿਤ ਉਪਕਾਰ ਨਗਰ ਵਿਚ ਸੀਮੈਂਟਿਡ ਸੜਕ ਬਣਾਉਣਾ

ਇਹ ਵੀ ਪੜ੍ਹੋ: ਇਸ ਗੈਂਗਸਟਰ ਗਰੁੱਪ ਨੇ ਲਈ ਨਵਾਂਸ਼ਹਿਰ ’ਚ ਕਤਲ ਕੀਤੇ ਨੌਜਵਾਨ ਦੀ ਜ਼ਿੰਮੇਵਾਰੀ, ਫੇਸਬੁੱਕ ’ਤੇ ਪਾਈ ਪੋਸਟ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News