ਫੋਕਲ ਪੁਆਇੰਟ ’ਚ ਬੇਕਾਬੂ ਕੈਂਟਰ ਦੀ ਲਪੇਟ ’ਚ ਆਉਣ ਨਾਲ ਪ੍ਰਵਾਸੀ ਨੌਜਵਾਨ ਦੀ ਮੌਤ

Tuesday, Nov 25, 2025 - 02:11 PM (IST)

ਫੋਕਲ ਪੁਆਇੰਟ ’ਚ ਬੇਕਾਬੂ ਕੈਂਟਰ ਦੀ ਲਪੇਟ ’ਚ ਆਉਣ ਨਾਲ ਪ੍ਰਵਾਸੀ ਨੌਜਵਾਨ ਦੀ ਮੌਤ

ਜਲੰਧਰ(ਵਰੁਣ)- ਫੋਕਲ ਪੁਆਇੰਟ ’ਚ ਇਕ ਕੈਂਟਰ ਨੇ ਪੈਦਲ ਜਾ ਰਹੇ ਪ੍ਰਵਾਸੀ ਨੂੰ ਕੁਚਲ ਦਿੱਤਾ। ਖੂਨ ਨਾਲ ਲਥਪਥ ਪ੍ਰਵਾਸੀ ਨੌਜਵਾਨ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਸੀ ਪਰ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। ਮ੍ਰਿਤਕ ਦੀ ਪਛਾਣ ਵਰਿੰਦਰ ਯਾਦਵ ਨਿਵਾਸੀ ਨਿਊ ਗੋਬਿੰਦ ਨਗਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ- 26 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਵੱਡਾ ਐਲਾਨ, ਪੜ੍ਹੋ ਪੂਰਾ ਮਾਮਲਾ

ਵਰਿੰਦਰ ਦੇ ਭਰਾ ਧਰਮਿੰਦਰ ਯਾਦਵ ਨਿਵਾਸੀ ਆਜ਼ਮਗੜ੍ਹ (ਯੂ. ਪੀ.) ਨੇ ਦੱਸਿਆ ਕਿ ਵਰਿੰਦਰ ਮਜ਼ਦੂਰੀ ਦਾ ਕੰਮ ਕਰਦਾ ਸੀ। ਉਹ ਪੈਦਲ ਹੀ ਫੋਕਲ ਪੁਆਇੰਟ ਵੱਲ ਜਾ ਰਿਹਾ ਸੀ ਕਿ ਕੈਂਟਰ ਦੇ ਡਰਾਈਵਰ ਨੇ ਬਹੁਤ ਲਾਪ੍ਰਵਾਹੀ ਨਾਲ ਵਰਿੰਦਰ ਉੱਤੇ ਕੈਂਟਰ ਚੜ੍ਹਾ ਦਿੱਤਾ। ਹਾਦਸੇ ’ਚ ਵਰਿੰਦਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਪਠਾਨਕੋਟ ਚੌਕ ਸਥਿਤ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਪਰ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਪੰਜਾਬ: 10 ਤੇ 20 ਰੁਪਏ ਦੇ ਨਵੇਂ ਨੋਟਾਂ ਦੀ ਹੋ ਰਹੀ ਬਲੈਕ, ਬੈਂਕ ਅਧਿਕਾਰੀ ਕਰ ਰਹੇ...

ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਹਾਦਸੇ ਵੇਲੇ ਕੈਂਟਰ ਨੂੰ ਬੁਲੰਦਪੁਰ ਨਿਵਾਸੀ ਵਿਕਾਸ ਚਲਾ ਰਿਹਾ ਸੀ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਵਿਕਾਸ ਨੂੰ ਗ੍ਰਿਫਤਾਰ ਕਰ ਲਿਆ ਤੇ ਕੈਂਟਰ ਨੂੰ ਜ਼ਬਤ ਕਰ ਲਿਆ। ਪੁਲਸ ਨੇ ਵਰਿੰਦਰ ਦੀ ਲਾਸ਼ ਦਾ ਪੋਸਟਮੋਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।

ਇਹ ਵੀ ਪੜ੍ਹੋ- ਮੈਰਿਜ ਪੈਲੇਸਾਂ ਵਿਚ ਵਰਤਾਈ ਜਾਣ ਵਾਲੀ ਸ਼ਰਾਬ ਦੇ ਰੇਟ ਨੂੰ ਲੈ ਕੇ ਪੈ ਗਿਆ ਰੌਲਾ, ਪੜ੍ਹੋ ਕੀ ਹੈ ਮਾਮਲਾ

 

 


author

Shivani Bassan

Content Editor

Related News