ਆਪਣੀ ਲਿਫ਼ਟ ਤਾਂ ਠੀਕ ਨਹੀਂ ਕਰਵਾ ਪਾ ਰਿਹਾ ਨਗਰ ਨਿਗਮ ਪਰ ਪੌੜੀਆਂ ’ਤੇ ਲਾ ਦਿੱਤੇ 'ਸਮਾਰਟ ਸਿਟੀ' ਦੇ 3 ਬੋਰਡ

Saturday, Nov 22, 2025 - 02:04 PM (IST)

ਆਪਣੀ ਲਿਫ਼ਟ ਤਾਂ ਠੀਕ ਨਹੀਂ ਕਰਵਾ ਪਾ ਰਿਹਾ ਨਗਰ ਨਿਗਮ ਪਰ ਪੌੜੀਆਂ ’ਤੇ ਲਾ ਦਿੱਤੇ 'ਸਮਾਰਟ ਸਿਟੀ' ਦੇ 3 ਬੋਰਡ

ਜਲੰਧਰ (ਖੁਰਾਣਾ)–ਆਗਾਮੀ ਵਿਧਾਨ ਸਭਾ ਚੋਣਾਂ ਦੇ ਨਜ਼ਦੀਕ ਆਉਂਦੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਸਿਸਟਮ ਵਿਚ ਸੁਧਾਰਾਂ ਦੀ ਰਫ਼ਤਾਰ ਤੇਜ਼ ਭਾਵੇਂ ਕਰ ਦਿੱਤੀ ਹੋਵੇ ਪਰ ਜਲੰਧਰ ਨਿਗਮ ਦੇ ਅਧਿਕਾਰੀ ਸਰਕਾਰ ਦਾ ਅਕਸ ਸੁਧਾਰਣ ਦੀ ਬਜਾਏ ਉਸ ਨੂੰ ਖ਼ਰਾਬ ਕਰਨ ਵਿਚ ਲੱਗੇ ਹੋਏ ਵਿਖਾਈ ਦੇ ਰਹੇ ਹਨ। ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਜਿਵੇਂ ਨਿਗਮ ਅਧਿਕਾਰੀ ਵਿਰੋਧੀ ਧਿਰ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੇ ਹੋਣ ਅਤੇ ਮੌਜੂਦਾ ਸਰਕਾਰ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਮੌਕਾ ਨਹੀਂ ਛੱਡ ਰਹੇ।

ਤਾਜ਼ਾ ਮਾਮਲਾ ਨਿਗਮ ਦੀ ਮੇਨ ਬਿਲਡਿੰਗ ਵਿਚ ਐਂਟਰੀ ਦੇ ਰਸਤੇ ਦਾ ਹੈ। ਇਥੇ ਕਰਮਚਾਰੀਆਂ, ਅਧਿਕਾਰੀਆਂ, ਬਜ਼ੁਰਗਾਂ, ਔਰਤਾਂ ਅਤੇ ਹੋਰ ਆਮ ਨਾਗਰਿਕਾਂ ਲਈ ਲਿਫਟ ਦੀ ਸਹੂਲਤ ਮੌਜੂਦ ਹੈ ਪਰ ਨਿਗਮ ਦੀ ਇਹ ਲਿਫ਼ਟ ਪਿਛਲੇ ਲੰਮੇ ਸਮੇਂ ਤੋਂ ਖਰਾਬ ਚੱਲ ਰਹੀ ਹੈ। ਮੁਰੰਮਤ ਕਰਵਾਉਣ ਵਿਚ ਨਿਗਮ ਅਧਿਕਾਰੀਆਂ ਨੇ ਹੁਣ ਤਕ ਕੋਈ ਗੰਭੀਰਤਾ ਨਹੀਂ ਦਿਖਾਈ। ਇਹ ਲਿਫ਼ਟ ਆਏ ਦਿਨ ਖਰਾਬ ਹੁੰਦੀ ਰਹਿੰਦੀ ਹੈ ਅਤੇ ਕਈ ਵਾਰ ਚੱਲਦੇ-ਚੱਲਦੇ ਵਿਚਾਲੇ ਰੁਕ ਜਾਂਦੀ ਹੈ, ਜਿਸ ਤੋਂ ਬਾਅਦ ਅੰਦਰ ਫਸ ਚੁੱਕੇ ਲੋਕਾਂ ਨੂੰ ਭੰਨ-ਤੋੜ ਕਰਕੇ ਰੈਸਕਿਊ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ: ਗੋਲ਼ੀਆਂ ਦੀ ਠਾਹ-ਠਾਹ ਨਾਲ ਦਹਿਲਿਆ ਜਲੰਧਰ! ਜੀਜੇ ਨੇ ਸਾਲੇ 'ਤੇ ਕੀਤੀ ਫਾਇਰਿੰਗ, ਸਹਿਮੇ ਲੋਕ

PunjabKesari

ਸ਼ੁੱਕਰਵਾਰ ਵੀ ਲਿਫ਼ਟ ਕਾਰਨ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਗਰਾਊਂਡ ਫਲੋਰ ਤੋਂ ਉਪਰਲੀ ਮੰਜ਼ਿਲ ’ਤੇ ਜਾ ਰਹੇ ਕੁਝ ਲੋਕ ਜਿਉਂ ਹੀ ਦੂਜੀ ਮੰਜ਼ਿਲ ਤਕ ਪਹੁੰਚੇ, ਨਿਗਮ ਦੀ ਲਿਫ਼ਟ ਅਚਾਨਕ ਵਿਚਾਲੇ ਰੁਕ ਗਈ ਅਤੇ ਉਸ ਦੇ ਦੋਵੇਂ ਦਰਵਾਜ਼ੇ ਟੁੱਟ ਕੇ ਡਿੱਗ ਗਏ। ਇਹ ਦ੍ਰਿਸ਼ ਵੇਖਦੇ ਹੀ ਉਥੇ ਖੜ੍ਹੇ ਲੋਕ ਸਹਿਮ ਗਏ ਕਿ ਕਿਤੇ ਲਿਫ਼ਟ ਹੇਠਾਂ ਨਾ ਜਾ ਡਿੱਗੇ। ਖੁਸ਼ਕਿਸਮਤੀ ਇਹ ਰਹੀ ਕਿ ਅੰਦਰ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਤੋਂ ਪਹਿਲਾਂ ਵੀ ਨਿਗਮ ਦੀ ਲਿਫ਼ਟ ਕਈ ਵਾਰ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੀ ਹੈ।

ਦੂਜੇ ਪਾਸੇ ਨਿਗਮ ਅਧਿਕਾਰੀਆਂ ਨੇ ਇਕ ਹੋਰ ਅਜੀਬੋ-ਗਰੀਬ ਕਾਰਨਾਮਾ ਕਰ ਦਿੱਤਾ ਹੈ। ਨਿਗਮ ਬਿਲਡਿੰਗ ਦੀ ਉਸ ਟੁੱਟੀ-ਭੱਜੀ ਲਿਫ਼ਟ ਨਾਲ ਉਪਰਲੀਆਂ ਮੰਜ਼ਿਲਾਂ ਤਕ ਪਹੁੰਚਣ ਲਈ 15-20 ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ। ਹੁਣ ਉਨ੍ਹਾਂ ਪੌੜੀਆਂ ’ਤੇ ਸਮਾਰਟ ਸਿਟੀ ਜਲੰਧਰ ਦੇ 3 ਚਮਕਦੇ ਬੋਰਡ ਲਾ ਦਿੱਤੇ ਗਏ ਹਨ ਤਾਂ ਕਿ ਲੋਕਾਂ ਨੂੰ ਲੱਗੇ ਕਿ ਜਲੰਧਰ ਵਾਕਿਆ ਹੀ ਸਮਾਰਟ ਹੋ ਚੁੱਕਾ ਹੈ।

ਇਹ ਵੀ ਪੜ੍ਹੋ: ਅਹਿਮ ਖ਼ਬਰ: 350ਵੇਂ ਸ਼ਹੀਦੀ ਦਿਹਾੜੇ ਦੇ ਸਬੰਧ ’ਚ ਸ੍ਰੀ ਅਨੰਦਪੁਰ ਸਾਹਿਬ ਲਈ ਚਲਾਈਆਂ ਜਾਣਗੀਆਂ ਵਿਸ਼ੇਸ਼ ਟ੍ਰੇਨਾਂ

ਜਿਉਂ ਹੀ ਕੋਈ ਵਿਅਕਤੀ ਨਿਗਮ ਦੀ ਬਿਲਡਿੰਗ ਵਿਚ ਦਾਖ਼ਲ ਹੁੰਦਾ ਤਾਂ ਸਭ ਤੋਂ ਪਹਿਲਾਂ ਸਾਹਮਣੇ ਸਮਾਰਟ ਸਿਟੀ ਦਾ ਐੱਲ. ਈ. ਡੀ. ਵਾਲਾ ਬੋਰਡ ਦਿਸਦਾ ਹੈ। ਇਸ ਤੋਂ ਬਾਅਦ ਖੱਬੇ ਪਾਸੇ 4 ਪੌੜੀਆਂ ਚੜ੍ਹਦੇ ਹੀ ਦੂਜਾ ਬਿਲਕੁਲ ਇਸੇ ਤਰ੍ਹਾਂ ਦਾ ਬੋਰਡ ਨਜ਼ਰ ਆਉਂਦਾ ਹੈ ਅਤੇ ਪੌੜੀਆਂ ਖਤਮ ਹੁੰਦੇ ਹੀ ਤੀਜਾ ਚਮਕਦਾ ਬੋਰਡ ਫਿਰ ਵਿਖਾਈ ਦਿੰਦਾ ਹੈ ਯਾਨੀ ਇਕ ਮਿੰਟ ਤੋਂ ਵੀ ਘੱਟ ਸਮੇਂ ਵਿਚ ਤੁਹਾਨੂੰ ਜਲੰਧਰ 3 ਵਾਰ 'ਸਮਾਰਟ' ਵਿਖਾਇਆ ਜਾਂਦਾ ਹੈ। ਨਿਗਮ ਦੀਆਂ ਲਿਫ਼ਟਾਂ ਤਾਂ ਠੀਕ ਨਹੀਂ ਹੋ ਪਾ ਰਹੀਆਂ ਪਰ ਪੌੜੀਆਂ ’ਤੇ ਸਮਾਰਟ ਸਿਟੀ ਦੇ ਬੋਰਡ ਚਮਕ ਰਹੇ ਹਨ, ਇਹ ਦ੍ਰਿਸ਼ ਹੀ ਸਰਕਾਰੀ ਕਾਰਜਸ਼ੈਲੀ ਅਤੇ ਨਿਗਮ ਅਧਿਕਾਰੀਆਂ ਦੀਆਂ ਪਹਿਲਾਂ ਦੀ ਪੋਲ ਖੋਲ੍ਹਦਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਇਕੱਠੀਆਂ 5 ਛੁੱਟੀਆਂ ਦਾ ਐਲਾਨ! ਸਾਰੇ ਸਕੂਲ ਰਹਿਣਗੇ ਬੰਦ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News