ਮਹਿਲਾ ਨੇਤਰੀ ਦੇ ਪਤੀ ਨੇ ਨਿਗਮ JE ਨੂੰ ਕੱਢੀਆਂ ਗਾਲ੍ਹਾਂ, ਫੋਨ ’ਤੇ ਹੋਈ ਗੱਲਬਾਤ ਚਰਚਾ ਦਾ ਵਿਸ਼ਾ ਬਣੀ
Monday, Nov 17, 2025 - 07:03 PM (IST)
ਜਲੰਧਰ (ਖੁਰਾਣਾ)–ਵਿਧਾਨ ਸਭਾ ਚੋਣਾਂ ’ਚ ਹੁਣ ਲਗਭਗ ਇਕ ਸਾਲ ਦਾ ਸਮਾਂ ਬਾਕੀ ਹੈ, ਅਜਿਹੇ ਵਿਚ ਆਮ ਆਦਮੀ ਪਾਰਟੀ ਦੋਬਾਰਾ ਸੱਤਾ ਵਿਚ ਪਰਤਣ ਲਈ ਆਪਣਾ ਅਕਸ ਸੁਧਾਰਨ ਅਤੇ ਜਨਤਾ ਤਕ ਪਹੁੰਚ ਵਧਾਉਣ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਹੋਈ ਹੈ। ਇਸੇ ਵਿਚਕਾਰ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਪਾਰਟੀ ਦੀ ਸਾਖ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ 21 ਤਾਰੀਖ਼ ਤੱਕ Weather ਦੀ ਪੜ੍ਹੋ ਨਵੀਂ ਅਪਡੇਟ! ਮੀਂਹ ਨੂੰ ਲੈ ਕੇ ਦਿੱਤੇ ਇਹ ਸੰਕੇਤ
ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੀ ਇਕ ਮਹਿਲਾ ਨੇਤਰੀ ਦੇ ਪਤੀ ਵੱਲੋਂ ਨਗਰ ਨਿਗਮ ਦੇ ਇਕ ਜੂਨੀਅਰ ਇੰਜੀਨੀਅਰ (ਜੇ. ਈ.) ਨੂੰ ਫੋਨ ’ਤੇ ਧਮਕਾਉਣ ਜਾਣ ਅਤੇ ਗਾਲ੍ਹਾਂ ਤਕ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਪੂਰੀ ਗੱਲਬਾਤ ਹੁਣ ਸ਼ਹਿਰ ਵਿਚ ਚਰਚਾ ਦਾ ਮੁੱਖ ਵਿਸ਼ਾ ਬਣੀ ਹੋਈ ਹੈ।
ਸੂਤਰਾਂ ਮੁਤਾਬਕ ਮਹਿਲਾ ਨੇਤਰੀ ਦਾ ਪਤੀ, ਜੋ ਕਿਸੇ ਵੀ ਸੰਵਿਧਾਨਿਕ ਅਹੁਦੇ ’ਤੇ ਤਾਇਨਾਤ ਨਹੀਂ ਹੈ, ਨੇ ਜੇ. ਈ. ਨੂੰ ਫੋਨ ’ਤੇ ਸਵਾਲ ਕੀਤਾ ਕਿ ਰਾਜ ਸਭਾ ਮੈਂਬਰ ਹਰਭਜਨ ਸਿੰਘ ਵੱਲੋਂ ਕੈਂਟ ਵਿਧਾਨ ਸਭਾ ਹਲਕੇ ਲਈ ਜਾਰੀ ਕੀਤੀ ਰਕਮ ਨਾਲ ਜੁੜੇ ਐਸਟੀਮੇਟ ਉਸ ਨੂੰ ਕਿਉਂ ਨਹੀਂ ਭੇਜੇ ਗਏ। ਇਸ ’ਤੇ ਜੇ. ਈ. ਨੇ ਵਾਰ-ਵਾਰ ਸਮਝਾਇਆ ਕਿ ਉਹ ਜ਼ਰੂਰੀ ਡਿਟੇਲ ਫੋਨ ’ਤੇ ਬੋਲ ਕੇ ਪਹਿਲਾਂ ਹੀ ਭੇਜ ਚੁੱਕਾ ਹੈ।
ਇਹ ਵੀ ਪੜ੍ਹੋ: ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਪੰਜਾਬ ਰੋਡਵੇਜ਼, ਪਨਬੱਸ ਤੇ PRTC ਨੇ ਲਿਆ ਨਵਾਂ ਫ਼ੈਸਲਾ
ਇਸ ਦੇ ਬਾਵਜੂਦ ਮਹਿਲਾ ਨੇਤਰੀ ਦਾ ਪਤੀ ਤੈਸ਼ ਵਿਚ ਆ ਗਿਆ ਅਤੇ ਫੋਨ ’ਤੇ ਜੇ. ਈ. ਪ੍ਰਤੀ ਅਸੱਭਿਅਕ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ। ਜੇ. ਈ. ਨੇ ਕਈ ਵਾਰ ਉਸ ਨੂੰ ਅਜਿਹੀ ਭਾਸ਼ਾ ਦੀ ਵਰਤੋਂ ਨਾ ਕਰਨ ਲਈ ਰੋਕਿਆ ਪਰ ਉਹ ਨਹੀਂ ਮੰਨਿਆ। ਦੱਸਿਆ ਜਾ ਰਿਹਾ ਹੈ ਕਿ ਸਬੰਧਤ ਜੇ. ਈ. ਦੇ ਪਿਤਾ ਨਗਰ ਨਿਗਮ ਯੂਨੀਅਨ ’ਚ ਇਕ ਪ੍ਰਭਾਵਸ਼ਾਲੀ ਆਗੂ ਹਨ। ਅਜਿਹੇ ’ਚ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਇਹ ਮਾਮਲਾ ਆਉਣ ਵਾਲੇ ਦਿਨਾਂ ਿਵਚ ਵੱਡਾ ਵਿਵਾਦ ਖੜ੍ਹਾ ਕਰ ਸਕਦਾ ਹੈ।
ਇਹ ਵੀ ਪੜ੍ਹੋ: Punjab: ਇਹਨੂੰ ਕਹਿੰਦੇ ਨੇ ਕਿਸਮਤ! 100 ਲਾਟਰੀਆਂ ਖ਼ਰੀਦੀਆਂ ਤੇ 100 ਹੀ ਜਿੱਤੀਆਂ, ਹੋ ਗਿਆ ਮਾਲੋ-ਮਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
