''ਪੰਜਾਬ ਕੇਸਰੀ ਗਰੁੱਪ'' ''ਤੇ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਛਾਪੇਮਾਰੀ 1975 ਦੀ ਐਮਰਜੈਂਸੀ ਦੀ ਯਾਦ ਤਾਜ਼ਾ ਕਰ ਦਿੱਤੀ: ਸੁਸ਼ੀਲ ਪਿੰਕੀ
Monday, Jan 19, 2026 - 03:59 PM (IST)
ਦਸੂਹਾ (ਝਾਵਰ)- ਪੰਜਾਬ ਕੇਸਰੀ ਗਰੁੱਪ ਜੋ ਸਦਾ ਹੀ ਗ਼ਰੀਬਾਂ-ਬੇਸਹਾਰੇ ਲੋਕਾਂ ਦੀ ਮਦਦ ਕਰਨ ਦੇ ਨਾਲ-ਨਾਲ ਦੇਸ਼ ਦੀ ਰੱਖਿਆ ਅਤੇ ਅੱਤਵਾਦ ਦੌਰਾਨ ਲੋਕਹਿਤਾਂ ਦੇ ਕੰਮ ਕਾਰਨ ਲਈ ਬਲੀਦਾਨ ਦੇਣ ਦੀ ਗੱਲ ਨੂੰ ਪੂਰਾ ਦੇਸ਼ ਹੀ ਨਹੀਂ ਵਿਸ਼ਵ ਵੀ ਜਾਣਦਾ ਹੈ। ਇਸ ਸਬੰਧੀ ਅੱਜ ਗੱਲਬਾਤ ਕਰਦਿਆਂ ਭਾਜਪਾ ਦੇ ਸੀਨੀਅਰ ਨੇਤਾ ਸੁਸ਼ੀਲ ਕੁਮਾਰ ਪਿੰਕੀ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ 'ਤੇ 1975 ਦੀ ਐਮਰਜੈਂਸੀ ਦੀ ਯਾਦ ਤਾਜ਼ਾ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ ਕਾਂਗਰਸ 'ਚ ਕਾਟੋ-ਕਲੇਸ਼! ਅੰਦਰੂਨੀ ਗੱਲਾਂ ਆਉਣ ਲੱਗੀਆਂ ਬਾਹਰ, ਸਾਬਕਾ CM ਚੰਨੀ ਦਾ ਵੱਡਾ ਬਿਆਨ
ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਤੱਤਕਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਜ਼ਬਰਦਸਤੀ ਲੋਕਾਂ ਦੇ ਪਰਚੇ ਦਰਜ ਕੀਤੇ ਗਏ। ਜੇਲਾਂ ਵਿੱਚ ਡੱਕ ਦਿੱਤੇ ਗਏ, ਉਸ ਦਾ ਨਤੀਜਾ ਜੋ ਨਿਕਲਿਆ ਉਸ ਨੂੰ ਪੂਰਾ ਦੇਸ਼ ਚੰਗੀ ਤਰਾਂ ਨਾਲ ਜਾਣਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਦੇ ਮਾਲਕਾਂ ਦੇ ਵਿਰੁੱਧ ਜੋ ਕਾਰਵਾਈ ਸਰਕਾਰ ਨੇ ਕੀਤੀ ਹੈ-ਇਹ ਬਹੁਤ ਹੀ ਨਿੰਦਣਯੋਗ ਹੈ।
ਇਹ ਵੀ ਪੜ੍ਹੋ: ਵਿਦੇਸ਼ ਤੋਂ ਮਿਲੀ ਮੰਦਭਾਗੀ ਖ਼ਬਰ! ਦਸੂਹਾ ਦੇ ਨੌਜਵਾਨ ਦੀ ਇਟਲੀ 'ਚ ਮੌਤ
ਉਨ੍ਹਾਂ ਨੇ ਕਿਹਾ ਕਿ ਬਲੀਦਾਨੀਆਂ ਨੂੰ ਕੋਈ ਵੀ ਗਵਾਹ ਨਹੀਂ ਸਕਦਾ, ਇਹ ਕਲਮ ਕਦੀ ਵੀ ਰੁੱਕ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਤਲੋਆਮ, ਗੈਂਗਵਾਰ, ਲੁੱਟਾਂ-ਖੋਹਾਂ ਨਿੱਤ ਹੋ ਰਹੀਆਂ ਹਨ ਅਤੇ ਪੰਜਾਬ ਦੇ ਲੋਕ ਦਹਿਸ਼ਤ ਦੇ ਮਾਹੌਲ ਵਿੱਚ ਰਹਿ ਰਹੇ ਹਨ। ਇਸ ਸਬੰਧੀ ਆਵਾਜ਼ , ਪੰਜਾਬ ਕੇਸਰੀ ਗਰੁੱਪ ਅਤੇ ਉਨ੍ਹਾਂ ਦੀ ਕਲਮ ਉਠਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਭਾਜਪਾ ਅਤੇ ਵਿਧਾਨਸਭਾ ਹਲਕਾ ਦਸੂਹਾ ਦੇ ਭਾਜਪਾ ਵਰਕਰ ਅਤੇ ਲੋਕ ਉਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।
ਇਹ ਵੀ ਪੜ੍ਹੋ: ਅਬੋਹਰ 'ਚ ਚੱਲਦੇ ਫੁੱਟਬਾਲ ਟੂਰਨਾਮੈਂਟ 'ਚ ਖਿਡਾਰੀ ਦੀ ਮੌਤ, ਇਕ ਕਿੱਕ 'ਤੇ ਹੋਈ ਜ਼ਿੰਦਗੀ ਦੀ Game Over
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
