ਸਾਇੰਸ ਸਿਟੀ ''ਚ ਡਾ. ਰਘਵੀਰ ਨੇ ਨਿਭਾਈ ਸੀ ਮਹੱਤਵਪੂਰਨ ਭੂਮਿਕਾ

11/20/2019 5:10:54 PM

ਜਲੰਧਰ— ਪੰਜਾਬ ਦੇ ਸਾਇੰਸ ਮੈਨ ਵਜੋ ਜਾਣੇ ਜਾਂਦੇ ਡਾ. ਰਘਵੀਰ ਸਿੰਘ ਖੰਡਪੁਰ (77) ਨੇ ਮੰਗਲਵਾਰ ਸਵੇਰੇ ਨਵੀਂ ਦਿੱਲੀ 'ਚ ਆਖਰੀ ਸਾਹ ਲਿਆ। ਉਹ ਲੰਬੀ ਬੀਮਾਰੀ ਤੋਂ ਪੀੜਤ ਸਨ। ਉਨ੍ਹਾਂ ਦਾ ਜਨਮ 1942 'ਚ ਪਾਕਿਸਤਾਨ ਦੇ ਸਫਦਰਬਾਦ 'ਚ ਹੋਇਆ ਸੀ। ਬਾਓ-ਮੈਡੀਕਲ ਖੇਤਰ 'ਚ ਉਨ੍ਹਾਂ ਨੇ ਆਪਣੇ ਪੱਧਰ 'ਤੇ ਵਿਗਿਆਨ ਅਤੇ ਤਕਨੀਕੀ ਵਿਭਾਗ 'ਚ 7 ਵਾਰ ਪ੍ਰਧਾਨਗੀ ਕੀਤੀ। ਡਾ. ਖੰਡਪੁਰ ਇਕ ਪ੍ਰਸਿੱਧ ਵਿਗਿਆਨੀ ਸਨ, ਜਿਨ੍ਹਾਂ ਨੂੰ ਕਈ ਪੁਰਸਕਾਰ ਵੀ ਮਿਲ ਚੁੱਕੇ ਸਨ। ਉਨ੍ਹਾਂ ਨੇ ਸਾਇੰਸ ਸਿਟੀ ਦੀ ਸਥਾਪਨਾ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ 12 ਸਾਲਾ ਤੱਕ ਇਸ ਦੇ ਜਨਰਲ ਡਾਇਰੈਕਟਰ ਵਜੋਂ ਕੰਮ ਕਰਦੇ ਰਹੇ। ਉਹ ਸਾਲ 2002 'ਚ ਸਾਇੰਸ ਸਿਟੀ 'ਚ ਸ਼ਾਮਲ ਹੋਏ ਸਨ ਅਤੇ 2005 'ਚ ਜਦੋਂ ਇਸ ਦਾ ਉਦਘਾਟਨ ਕੀਤਾ ਗਿਆ ਸੀ ਤਾਂ ਇਨ੍ਹਾਂ ਨੇ ਢਾਂਚੇ ਲਈ ਪੂਰੀ ਜ਼ਿੰਮੇਵਾਰੀ ਨਿਭਾਈ ਸੀ। 

ਇਸ ਤੋਂ ਪਹਿਲਾਂ ਉਹ ਮੋਹਾਲੀ ਦੇ ਸੈਂਟਰ ਫਾਰ ਡਿਵੈੱਲਪਮੈਂਟ ਐਡਵਾਂਸਡ ਕੰਪਿਊਟਿੰਗ ਦੇ ਸੰਸਥਾਪਕ ਜਨਰਲ ਡਾਇਰੈਕਟਰ ਸਨ। 2017 'ਚ ਉਨ੍ਹਾਂ ਨੂੰ ਐੱਸ. ਐੈਂਡ. ਟੀ. ਕਮਿਊਨਿਕੇਸ਼ਨ 'ਚ ਸ਼ਾਨਦਾਰ ਕੋਸ਼ਿਸ਼ਾਂ ਲਈ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ ਸੀ। ਦੇਸ਼ ਦੀ ਪਹਿਲੀ ਕੈਂਸਰ ਡਾਇਗਨੌਸਟਿਕ ਮਸ਼ੀਨ 'ਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਸੀ। 
ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜੀਨੀਅਰ (ਸੇਵਾ ਮੁਕਤ) ਅਮਰਨਾਥ ਚੌਧਰੀ ਨੇ ਦੱਸਿਆ ਕਿ ਉਹ ਬੇਹੱਦ ਯੋਗ ਇਨਸਾਨ ਸਨ। ਸਾਇੰਸ ਸਿਟੀ ਸਥਾਪਤ ਕਰਨ ਤੋਂ ਪਹਿਲਾਂ ਉਨ੍ਹਾਂ ਫੋਰਡ ਦੀ ਮਦਦ ਨਾਲ ਵਿਸ਼ਵ ਦੀਆਂ ਕਰੀਬ 60 ਵਿਗਿਆਨ ਸੰਸਥਾਵਾਂ ਦਾ ਦੌਰਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਜਰਮਨੀ 'ਚ ਪਾਰਦਰਸ਼ੀ ਆਦਮੀ ਪ੍ਰਦਰਸ਼ਨੀ ਦੇਖਣ ਤੋਂ ਬਾਅਦ ਉਨ੍ਹਾਂ ਨੇ ਸਾਇੰਸ ਸਿਟੀ ਵਿਖੇ ਵਿਸ਼ੇਸ ਪ੍ਰਬੰਧ ਕਰਕੇ ਯਕੀਨੀ ਬਣਾਇਆ। ਪੰਜਾਬ 'ਚ ਪਹਿਲਾ-3 ਜੀ ਲੇਜ਼ਰ ਸ਼ੋਅ ਅਤੇ ਇਕ ਆਧੁਨਿਕ ਜਲਵਾਯੂ ਪਰਿਵਰਤਨ ਥੀਏਟਰ ਸਮੇਤ ਉਨ੍ਹਾਂ ਦੀਆਂ ਪ੍ਰਾਪਤੀਆਂ ਦੀਆਂ ਕੋਈ ਹੋਰ ਮਿਸਾਲਾਂ ਹਨ। 

ਸਾਇੰਸ ਸਿਟੀ ਕਪੂਰਥਲਾ ਦੇ ਡਾਇਰੈਕਟਰ ਰਾਜਵੀ ਗਰੋਵਰ ਨੇ ਦੱਸਿਆ ਕਿ ਖੰਡਪੁਰ ਨੇ ਸਾਇੰਸ ਸਿਟੀ ਦੀ ਖੂਬਸੂਰਤੀ ਨੂੰ ਵਧਾਇਆ ਅਤੇ ਸੂਬੇ ਦੇ ਵਿਗਿਆਨੀਆਂ ਦੀ ਨਕਲ ਬਣਾਉਣ ਲਈ ਇਕ ਮਿਸਾਲ ਕਾਇਮ ਕੀਤੀ ਹੈ। ਖੰਡਪੁਰ ਆਪਣੇ ਪਿੱਛੇ ਪਤਨੀ, ਇਕ ਬੇਟਾ ਅਤੇ ਦੋ ਧੀਆਂ ਛੱਡ ਗਏ ਹਨ।


shivani attri

Content Editor

Related News