ਸੈਣੀ ਯੂਥ ਫੈੱਡਰੇਸ਼ਨ ਨੇ ਅਮਰੀਕਾ 'ਚ ਕਤਲ ਕੀਤੇ 4 ਪੰਜਾਬੀਆਂ ਨੂੰ ਸ਼ਰਧਾਂਜਲੀ ਦੇਣ ਲਈ ਕੱਢਿਆ ਕੈਂਡਲ ਮਾਰਚ

Wednesday, Oct 12, 2022 - 01:28 PM (IST)

ਸੈਣੀ ਯੂਥ ਫੈੱਡਰੇਸ਼ਨ ਨੇ ਅਮਰੀਕਾ 'ਚ ਕਤਲ ਕੀਤੇ 4 ਪੰਜਾਬੀਆਂ ਨੂੰ ਸ਼ਰਧਾਂਜਲੀ ਦੇਣ ਲਈ ਕੱਢਿਆ ਕੈਂਡਲ ਮਾਰਚ

ਟਾਂਡਾ ਉੜਮੁੜ (ਵਰਿੰਦਰ ਪੰਡਿਤ )- ਸੈਣੀ ਯੂਥ ਫੈੱਡਰੇਸ਼ਨ ਵੱਲੋਂ ਸ਼ਹੀਦ ਚੌਕ ਟਾਂਡਾ ਤੋਂ ਸ਼ਿਮਲਾ ਪਹਾੜੀ ਤੱਕ ਕੈਂਡਲ ਮਾਰਚ ਕੱਢ ਕੇ ਅਮਰੀਕਾ 'ਚ ਕਤਲ ਕੀਤੇ ਪਰਿਵਾਰ ਦੇ 4 ਜੀਆਂ ਨੂੰ ਸਰਧਾਂਜਲੀ ਦਿੱਤੀ ਗਈ। ਬੀਤੇ ਦਿਨੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਦੇ ਹਰਸੀ ਪਿੰਡ ਨਾਲ ਸਬੰਧਤ ਡਾ. ਰਣਧੀਰ ਸਿੰਘ ਦੇ ਪਰਿਵਾਰ ਦੀ  8 ਮਹੀਨੇ ਦੀ ਬੱਚੀ ਆਰੂਹੀ ਉਸ ਦੇ ਮਾਤਾ-ਪਿਤਾ ਜਸਦੀਪ ਸਿੰਘ, ਜਸਲੀਨ ਕੌਰ ਅਤੇ ਤਾਏ ਅਮਨਦੀਪ ਸਿੰਘ ਦਾ ਅਗਵਾ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।

ਇਨ੍ਹਾਂ ਜੀਆ ਨੂੰ ਸਰਧਾਂਜਲੀ ਦੇਣ ਅਤੇ ਕਾਤਲ ਨੂੰ ਸਖ਼ਤ ਸਜਾ ਦੇਣ ਦੀ ਮੰਗ ਲਈ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਨਰਿੰਦਰ ਸਿੰਘ ਲਾਲੀ, ਸੂਬਾ ਪ੍ਰਧਾਨ ਅਮਰਜੀਤ ਸਿੰਘ ਢਾਡੇਕਟਵਾਲ, ਸੂਬਾ ਜਨਰਲ ਸਕਤਰ ਗੁਰਜਿੰਦਰ ਸਿੰਘ ਮੰਝਪੁਰ, ਕੋਰ ਕਮੇਟੀ ਮੇਂਬਰ ਚੇਅਰਮੈਨ ਤਰਲੋਚਨ ਸਿੰਘ ਬਿੱਟੂ, ਭਗਵਾਨ ਸਿੰਘ ਸੈਣੀ, ਟਾਂਡਾ ਇਕਾਈ ਦੇ ਪ੍ਰਧਾਨ ਜਸਪ੍ਰੀਤ ਜਾਜਾ, ਵਾਇਸ ਪ੍ਰਧਾਨ ਜਸਪ੍ਰੀਤ ਸੈਣੀ ਦੀ ਅਗਵਾਈ ਵਿਚ ਇਹ ਕੈਂਡਲ ਮਾਰਚ ਕੱਢਿਆ ਗਿਆ। ਜਿਸ ਵਿਚ ਵੱਖ-ਵੱਖ ਭਰਾਤਰੀ ਜਥੇਬੰਦੀਆਂ ਲੋਕ ਇਨਕਲਾਬ ਮੰਚ, ਤਰਕਸ਼ੀਲ ਸੋਸਾਇਟੀ ਅੱਡਾ ਸਰਾਂ, ਗੁਰੂ ਹਰਕ੍ਰਿਸ਼ਨ ਜੀਵਨ ਜੋਤ ਵੇਲਫੇਅਰ ਸੋਸਾਇਟੀ, ਸਰਬੱਤ ਦਾ ਭਲਾ ਸੇਵਾ ਸੋਸਾਇਟੀ ਮੂਨਕਾਂ,ਸੀਨੀਅਰ ਸਿਟੀਜਨ ਵੈੱਲਫੇਅਰ ਸੋਸਾਇਟੀ, ਵਿਜਨ ਕੇਅਰ ਵੈੱਲਫੇਅਰ ਸੋਸਾਇਟੀ, ਦੋਆਬਾ ਕਿਸਾਨ ਕਮੇਟੀ ਪੰਜਾਬ, ਟਾਂਡਾ ਯੁਨਾਈਟਡ ਸਪੋਰਟਸ ਕਲੱਬ ਦੇ ਮੈਂਬਰਾਂ ਅਤੇ ਹੋਰ ਵੱਖ-ਵੱਖ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਆਗੂਆਂ ਨੇ ਭਾਗ ਲਿਆ।

ਇਹ ਵੀ ਪੜ੍ਹੋ: ‘ਖਾਲਿਸਤਾਨ ਜਨਮਤ ਸੰਗ੍ਰਹਿ’ ਸਬੰਧੀ ਭਾਰਤ ਦੇ ਡਿਮਾਰਸ਼ ’ਤੇ ‘ਸਿੱਖਸ ਫਾਰ ਜਸਟਿਸ’ ਨੇ ਚੁੱਕੇ ਸਵਾਲ

ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ, ਮਨਜੀਤ ਸਿੰਘ ਦਸੂਹਾ, ਜੰਗਵੀਰ ਸਿੰਘ ਚੌਹਾਨ, ਫੈਡਰੇਸ਼ਨ ਦੇ ਕੌਮੀ ਪ੍ਰਧਾਨ  ਲਾਲੀ, ਢਾਡੇਕਟਵਾਲ,ਮੰਝਪੁਰ,ਚੇਅਰਮੈਨ ਬਿੱਟੂ,ਹਰਦੀਪ ਖੁੱਡਾ ਅਤੇ ਹੋਰ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਇਸ ਘਿਨੌਣੀ ਅਤੇ ਦਿਲ ਦਹਿਲਾਉਣ ਵਾਲੀ ਵਾਰਦਾਤ ਨਾਲ ਜਿੱਥੇ ਵਿਦੇਸ਼ਾਂ ਵਿਚ ਵਸਦਾ ਭਾਈਚਾਰਾ ਸਦਮੇ ਵਿਚ ਹੈ, ਉੱਥੇ ਹੀ ਦੇਸ਼ ਅੰਦਰ ਪੰਜਾਬੀ ਭਾਈਚਾਰੇ ਦੇ ਲੋਕ ਵੀ ਬੇਹੱਦ ਚਿੰਤਿਤ ਹਨ ਅਤੇ ਹਲਕਾ ਟਾਂਡਾ ਅਤੇ ਹਰਸੀ ਪਿੰਡ ਦੇ ਲੋਕਾਂ ਵਿਚ ਸੋਗ ਦੀ ਲਹਿਰ ਪਸਰੀ ਹੋਈ ਹੈ। ਕੈਂਡਲ ਮਾਰਚ ਵਿਚ ਆਏ ਹੋਏ ਸਮੂਹ ਲੋਕਾਂ ਵੱਲੋਂ  ਭਾਰਤ ਸਰਕਾਰ ਅਤੇ ਅਮਰੀਕਾ ਸਰਕਾਰ ਤੋਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ  ਦੀ ਮੰਗ ਕੀਤੀ ਗਈ।

ਇਸ ਮੌਕੇ ਮ੍ਰਿਤਕਾਂ ਦੇ ਰਿਸ਼ਤੇਦਾਰ ਜੈ ਰਾਮ ਸੈਣੀ, ਡਾ. ਸਤਿੰਦਰ ਪਾਲ, ਡਾ.ਬਲਵੀਰ ਸਿੰਘ, ਰਾਕੇਸ਼ ਸੈਣੀ ਤੋਂ ਇਲਾਵਾ ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ, ਡਾ.ਲਵਪ੍ਰੀਤ ਸਿੰਘ ਪਾਬਲਾ, ਡਾ.ਕੇਵਲ ਸਿੰਘ ਕਾਜਲ,  ਕੇਸ਼ਵ ਸਿੰਘ ਸੈਣੀ, ਮਾਸਟਰ ਕੁਲਦੀਪ ਸਿੰਘ ਮਸੀਤੀ, ਕਮਲਜੀਤ ਸਿੰਘ ਡੱਲੀ, ਜਥੇਦਾਰ ਦਵਿੰਦਰ ਸਿੰਘ ਮੂਨਕਾ, ਗੁਰਦੀਪ ਹੈਪੀ, ਨੰਬਰਦਾਰ ਜਗਜੀਵਨ ਜੱਗੀ, ਸੁਖਵਿੰਦਰ ਅਰੋੜਾ,ਸਰਬਜੀਤ ਸਿੰਘ ਵਿੱਕੀ,ਜਗਦੀਪ ਮਾਨ, ਦੇਸ ਰਾਜ ਡੋਗਰਾ ਆਦਿ ਹਾਜ਼ਿਰ ਸਨ।

ਇਹ ਵੀ ਪੜ੍ਹੋ: ਧੀ ਨੂੰ ਕਰਵਾਚੌਥ ਦਾ ਵਰਤ ਦੇ ਕੇ ਵਾਪਸ ਪਰਤ ਰਹੇ ਪਤੀ-ਪਤਨੀ ਨਾਲ ਵਾਪਰੀ ਅਣਹੋਣੀ, ਪਤੀ ਦੀ ਤੜਫ਼-ਤੜਫ਼ ਕੇ ਹੋਈ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News