ਸਾਈਂ ਅਰਬਨ ਸੇਵਾ ਕਮੇਟੀ ਵੱਲੋਂ ਕਰਵਾਈ ਗਈ ਸਾਈਂ ਸੰਧਿਆ
Sunday, Nov 03, 2019 - 12:36 PM (IST)

ਜਲੰਧਰ (ਸੋਨੂੰ)— ਇਥੇ ਸਾਈਂ ਅਰਬਨ ਸੇਵਾ ਕਮੇਟੀ ਵੱਲੋਂ ਬਾਬਾ ਲਾਲ ਸਾਈਂ ਜੀ ਦੀ ਪ੍ਰਧਾਨਗੀ 'ਚ17ਵੀਂ ਸਾਈਂ ਸੰਧਿਆ ਕਰਵਾਈ ਗਈ। ਇਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਪਹੁੰਚੇ। ਇਸ ਦੌਰਾਨ ਦੂਰ-ਦੂਰ ਤੋਂ ਆਏ ਕਲਾਕਾਰਾਂ ਨੇ ਸਾਈਂ ਜੀ ਦੇ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਤੋਂ ਇਲਾਵਾ ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਵੀ ਪਹੁੰਚੇ। ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੂੰ ਕਮੇਟੀ ਦੇ ਮੈਂਬਰਾਂ ਵੱਲੋਂ ਸਨਮਾਨਤ ਵੀ ਕੀਤਾ ਗਿਆ।