ਜਿਸ ਸਕੂਲ ''ਚੋਂ ਪੜ੍ਹ ਕੇ ਬਣੇ ਡਾਕਟਰ ਤੇ ਉਦਯੋਗਪਤੀ, ਹੁਣ ਜਲੰਧਰ ਦੇ ਉਸੇ ਸਕੂਲ ''ਚ ਬਣਵਾਈ ਸ਼ਾਨਦਾਰ ਕੰਪਿਊਟਰ ਲੈਬ

Monday, Aug 22, 2022 - 05:41 PM (IST)

ਜਿਸ ਸਕੂਲ ''ਚੋਂ ਪੜ੍ਹ ਕੇ ਬਣੇ ਡਾਕਟਰ ਤੇ ਉਦਯੋਗਪਤੀ, ਹੁਣ ਜਲੰਧਰ ਦੇ ਉਸੇ ਸਕੂਲ ''ਚ ਬਣਵਾਈ ਸ਼ਾਨਦਾਰ ਕੰਪਿਊਟਰ ਲੈਬ

ਜਲੰਧਰ- ਅੱਜ ਦੇ ਦਿਨ੍ਹਾਂ 'ਚ ਜਲੰਧਰ ਸਿੱਖਿਆ ਦਾ ਕੇਂਦਰ ਬਣ ਚੁੱਕਾ ਹੈ ਪਰ ਜਿਨ੍ਹਾਂ ਸਿੱਖਿਆ ਸੰਸਥਾਵਾਂ ਨੇ ਇਸ ਦੀ ਨੀਂਹ ਰੱਖੀ ਹੈ, ਉਸ ਦੀ ਤਰੱਕੀ 'ਚ ਹਿੱਸਾ ਪਾਉਣ ਵਾਲ਼ੇ ਕੁਝ ਹੀ ਵਿਦਿਆਰਥੀ ਹਨ। ਸਾਈਂਦਾਸ ਏ.ਐੱਸ. ਸੀਨੀਅਰ ਸਕੈਂਡਰੀ ਸਕੂਲ 1980 ਦੇ ਮੈਟ੍ਰਿਕ ਬੈਚ ਨੇ ਇਕ ਮਿਸਾਲ ਪੈਦਾ ਕੀਤੀ ਹੈ। ਇਸ ਬੈਚ ਵਿੱਚੋਂ 15 ਵਿਦਿਆਰਥੀ ਡਾਕਟਰ ਬਣੇ ਸਨ ਅਤੇ ਜ਼ਿਆਦਾਤਰ ਅਧਿਕਾਰੀ ਤੇ ਬਿਜ਼ਨੈੱਸ ਮੈਨ ਬਣੇ ਸਨ। ਇਨ੍ਹਾਂ ਸਾਰਿਆਂ ਨੇ ਫੰਡ ਇਕੱਠਾ ਕਰਕੇ ਸਕੂਲ 'ਚ ਕੰਪਿਊਟਰ ਲੈਬ ਬਣਵਾਈ ਹੈ, ਜਿਸ ਵਿੱਚ 14 ਸਟੱਡੀ ਸਟੇਸ਼ਨ, ਏਅਰਕੰਡੀਸ਼ਨਿੰਗ, ਫਾਲਸਿਲਿੰਗ, ਫਲੋਰਿੰਗ ਅਤੇ ਜ਼ਰੂਰੀ ਇੰਨਫਾਸਟਰਕਚਰ ਤਿਆਰ ਕੀਤਾ ਗਿਆ ਹੈ। 

ਖ਼ਾਸ ਗੱਲ ਇਹ ਹੈ ਕਿ ਜਦੋਂ ਇਹ ਬੈਚ ਸਕੂਲ 'ਚ 42 ਸਾਲ ਪਹਿਲਾਂ ਪੜ੍ਹਦਾ ਸੀ ਤਾਂ ਉਸ ਸਮੇਂ ਇੰਦਰਜੀਤ ਤਲਵਾੜ ਪ੍ਰਿੰਸੀਪਲ ਸਨ। ਉਨ੍ਹਾਂ ਦੇ ਹੱਥੋਂ ਹੀ ਇਸ ਲੈਬ ਦਾ ਉਦਘਾਟਨ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ ਦੇ ਸ਼ਖ਼ਸ ਦੀ ਮੂਸੇਵਾਲਾ ਨੂੰ ਅਨੋਖੀ ਸ਼ਰਧਾਂਜਲੀ, ਐਂਬੂਲੈਂਸ ’ਤੇ ਤਸਵੀਰਾਂ ਲਗਾ ਮਰੀਜ਼ਾਂ ਨੂੰ ਦਿੱਤੀ ਇਹ ਸਹੂਲਤ

PunjabKesari

ਸ਼ਹਿਰ ਦੇ ਬਦਲਾਅ ਦਾ ਪ੍ਰਤੀਕ ਹੈ ਸਕੂਲ
ਸਾਈਂਦਾਸ ਸਕੂਲ ਵਿੱਚ ਮੈਟ੍ਰਿਕ ਦੇ ਬੈਚ 'ਚ ਡਾ. ਦਿਨੇਸ਼ ਦਾਦਾ, ਡਾ.ਵਿਨੈ ਅਗਰਵਾਲ, ਸਾਂਤ ਗੁਪਤਾ, ਇਕਬਾਲ ਸਿੰਘ, ਡਾ.ਰਾਜੀਵ ਸ਼ਰਮਾ, ਅਰੁਣ ਸ਼ਰਮਾ, ਸੰਜੀਵ ਮਹਿੰਦਰ, ਦਿਨੇਸ਼ ਗੁਪਤਾ, ਇੰਦਰਪਾਲ ਸਿੰਘ, ਰਜਨੀਸ਼, ਮਨਮੋਹਨ ਕਾਲੀਆ ਅਤੇ ਐੱਚ. ਪੀ. ਸਿੰਘ ਸ਼ਾਮਲ ਸਨ। ਬੈਚ ਦੇ ਮੈਂਬਰਾਂ ਨੇ ਆਪਣੇ ਰੂਮ ਦਾ ਦੌਰਾ ਕੀਤਾ ਅਤੇ ਪੁਰਾਣੇ ਸਮੇਂ ਦੇ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ ਜਦੋਂ ਜਲੰਧਰ ਇੰਡਸਟਰੀ, ਐਜੂਕੇਸ਼ਨ ਅਤੇ ਮੈਡੀਕਲ ਹੱਬ ਦੇ ਤੌਰ 'ਤੇ ਜਲੰਧਰ ਪੈਰ ਪਸਾਰ ਰਿਹਾ ਸੀ। ਬੈਚ ਦੇ ਵਿਦਿਆਰਥੀ ਰਹੇ ਸ਼ਾਂਤ ਗੁਪਤਾ ਨੇ ਦੱਸਿਆ ਕਿ ਉਹ ਸਾਰੇ ਪੁਰਾਣੇ ਵਿਦਿਆਰਥੀਆਂ ਦੀ ਆਨਲਾਈਨ ਰਜਿਸਟਰੇਸ਼ਨ ਕਰਵਾ ਰਹੇ ਹਨ। ਇਹ ਸਕੂਲ ਜਲੰਧਰ ਦੇ ਸਮਾਜਿਕ ਅਤੇ ਆਰਥਿਕ ਬਦਲਾਅ ਦਾ ਪ੍ਰਤੀਕ ਹੈ। 

ਇਹ ਵੀ ਪੜ੍ਹੋ: ਜਲੰਧਰ ਦੇ ਸਿਵਲ ਹਸਪਤਾਲ ਦਾ ਬੇਦਰਦ ਸਟਾਫ਼! 4 ਘੰਟੇ ਦਰਦ ਨਾਲ ਕਰਲਾਉਂਦੀ ਰਹੀ ਔਰਤ, ਗੇਟ 'ਤੇ ਦਿੱਤਾ ਬੱਚੇ ਨੂੰ ਜਨਮ 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

shivani attri

Content Editor

Related News