ਰੂਪਨਗਰ ਜ਼ਿਲ੍ਹੇ ''ਚ 8 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

10/29/2020 1:13:15 AM

ਰੂਪਨਗਰ,(ਵਿਜੇ ਸ਼ਰਮਾ)- ਰੂਪਨਗਰ 'ਚ ਬੁੱਧਵਾਰ 8 ਲੋਕਾਂ ਦੀ ਕਰੋਨਾ ਰਿਪੋਰਟ ਪਾਜੇਟਿਵ ਆਈ ਜਿਸ ਨਾਲ ਜਿਲੇ 'ਚ ਐਕਟਿਵ ਕੇਸਾਂ ਦੀ ਸੰਖਿਆ 173 ਹੋ ਗਈ । ਇਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਜ਼ਿਲੇ 'ਚ 62250 ਸੈਂਪਲ ਲਏ ਗਏ ਜਿਨ੍ਹਾਂ 'ਚੋਂ 59486 ਦੀ ਰਿਪੋਰਟ ਨੈਗੇਟਿਵ ਆਈ ਜਦੋ ਕਿ 860 ਦੀ ਰਿਪੋਰਟ ਪੈਂਡਿੰਗ ਹੈ। ਜ਼ਿਲੇ 'ਚ ਹੁਣ ਤੱਕ 2459 ਲੋਕ ਕੋਰੋਨਾ ਤੋਂ ਪੀੜਤ ਹੋ ਚੁੱਕੇ ਜਦੋ ਕਿ 2173 ਰਿਕਵਰ ਹੋਏ। ਅੱਜ ਵੀ ਕੋਰੋਨਾ ਤੋਂ 2 ਲੋਕ ਠੀਕ ਹੋਏ ਜਿਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਜ਼ਿਲੇ 'ਚ ਕੋਰੋਨਾ ਨਾਲ ਹੁਣ ਤੱਕ 113 ਮੌਤਾਂ ਹੋ ਚੁੱਕੀਆਂ ਹਨ। ਡਿਪਟੀ ਕਮਿਸ਼ਨਰ ਅਨੁਸਾਰ ਜਿਹੜੇ ਲੋਕਾਂ ਦੀ ਅੱਜ ਕੇਰੋਨਾ ਰਿਪੋਰਟ ਪਾਜ਼ੇਟਿਵ ਆਈ ਉਨ੍ਹਾਂ 'ਚ ਨੰਗਲ ਤੋਂ 36 ਸਾਲਾ ਪੁਰਸ਼, ਭਰਤਗੜ੍ਹ ਤੋਂ 5 ਸਾਲਾ ਬੱਚੀ ਸੈਣੀਮਾਜਰਾ ਬਲਾਕ ਭਰਤਗੜ੍ਹ, ਗੁਰੂ ਨਗਰ (ਰੂਪਨਗਰ) 40 ਸਾਲਾ ਪੁਰਸ਼, ਪੱਕਾ ਬਾਗ ਤੋਂ 40 ਸਾਲਾ ਪੁਰਸ਼, ਕੋਟਲਾ ਨਿਹੰਗ ਤੋਂ 18 ਸਾਲਾ ਮਹਿਲਾ, ਪਬਲਿਕ ਕਾਲੋਨੀ ਰੂਪਨਗਰ ਤੋਂ 51 ਸਾਲਾ ਪੁਰਸ਼, ਜ਼ਿਲੇ ਦੇ ਅੰਗਮਪੁਰ ਤੋਂ 54 ਸਾਲਾ ਪੁਰਸ਼, ਕਲਿਆਣਪੁਰ ਤੋ 52 ਸਾਲ ਪੁਰਸ਼ ਅੱਜ ਪਾਜ਼ੇਟਿਵ ਪਾਏ ਗਏ।
 


Deepak Kumar

Content Editor

Related News