ਰੂਪਨਗਰ ''ਚ ਕੋਰੋਨਾ ਨਿਯਮਾਂ ਦੀਆਂ ਉੱਡੀਆਂ ਧੱਜੀਆਂ, ਬੈਂਕ ਦੇ ਬਾਹਰ ਲੱਗੀ ਭੀੜ

05/10/2021 3:23:00 PM

ਰੂਪਨਗਰ (ਸੱਜਣ ਸੈਣੀ)- ਪੰਜਾਬ ਦੇ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਅਤੇ ਸਰਕਾਰ ਲਗਾਤਾਰ ਹਦਾਇਤਾਂ ਜਾਰੀ ਕਰ ਰਹੀ ਹੈ ਕਿ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਪਰ ਜੇਕਰ ਗੱਲ ਸਰਕਾਰੀ ਬੈਂਕਾਂ ਦੀ ਕੀਤੀ ਜਾਵੇ ਤਾਂ ਸਰਕਾਰੀ ਬੈਂਕਾਂ ਦੇ ਪ੍ਰਬੰਧਕਾਂ ਵੱਲੋਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਬੈਂਕ ਪ੍ਰਬੰਧਕਾਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਨੂੰ ਬੈਂਕਾਂ ਦੇ ਅੰਦਰ ਜਾਂ ਬਾਹਰ ਲਾਗੂ ਨਹੀਂ ਕਰਵਾਇਆ ਜਾ ਰਿਹਾ, ਜਿਸ ਕਰਕੇ ਬੈਂਕਾਂ ਦੇ ਬਾਹਰ ਸ਼ਰ੍ਹੇਆਮ ਸਮਾਜਿਕ ਦੂਰੀ ਦੇ ਨਿਯਮਾਂ ਦੀਆਂ ਉਲੰਘਣਾ ਹੋ ਰਹੀ ਹੈ।

ਇਹ ਵੀ ਪੜ੍ਹੋ: ਜੋੜੇ ਦਾ ਕਾਰਨਾਮਾ, ਆਸਟ੍ਰੇਲੀਆ ਭੇਜਣ ਬਹਾਨੇ ਪਰਿਵਾਰ ਨਾਲ ਸਾਜ਼ਿਸ਼ ਰਚ ਇੰਝ ਮਾਰੀ ਲੱਖਾਂ ਦੀ ਠੱਗੀ

PunjabKesari

ਤਸਵੀਰਾਂ ਰੂਪਨਗਰ ਦੇ ਵਿੱਚ ਐੱਸ ਬੀ ਆਈ ਦੀ ਮੇਨ ਬਰਾਂਚ ਦੀਆਂ ਸਾਹਮਣੇ ਆਈਆਂ ਹਨ, ਜਿੱਥੇ ਕੋਰੋਨਾ ਦੇ ਬਾਵਜੂਦ ਬੈਂਕ ਦੇ ਬਾਹਰ ਵੇਖ ਸਕਦੇ ਹੋ ਕਿ ਤੁਸੀਂ ਕਿਸ ਤਰ੍ਹਾਂ ਭੀੜ ਲੱਗੀ ਹੋਈ ਹੈ ਪਰ ਮੌਕੇ ਉਤੇ ਕੋਈ ਵੀ ਬੈਂਕ ਮੁਲਾਜ਼ਮ ਜਾਂ ਪ੍ਰਬੰਧਕਾਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਨੂੰ ਲਾਗੂ ਕਰਵਾਉਣ ਲਈ ਲੋਕਾਂ ਨੂੰ ਨਹੀਂ ਕਿਹਾ ਜਾ ਰਿਹਾ। 

PunjabKesari

ਬੈਂਕ ਪ੍ਰਬੰਧਕ ਅੰਦਰ ਏ. ਸੀ. ਦੇ ਵਿੱਚ ਬੈਠੇ ਨੇ ਪਰ ਬਾਹਰ ਬਜ਼ੁਰਗ ਤਪਦੀ ਧੁੱਪ ਦੇ ਵਿਚ ਆਪਣੀ ਵਾਰੀ ਦੀ  ਉਡੀਕ ਕਰ ਰਹੇ ਹਨ। ਬੈਂਕ ਪ੍ਰਬੰਧਕਾਂ ਵੱਲੋਂ ਬੈਂਕ ਦੇ ਬਾਹਰ ਨਾ ਤਾਂ ਛਾਂਵਾਂ ਦਾ ਪ੍ਰਬੰਧ ਕੀਤਾ ਗਿਆ ਅਤੇ ਨਾ ਹੀ ਪੀਣ ਦੇ ਪਾਣੀ ਦਾ ਜਿਸ ਕਰਕੇ ਬੈਂਕ ਪਹੁੰਚੇ ਲੋਕਾਂ ਨੂੰ ਤਪਦੀ ਧੁੱਪ ਦੇ ਵਿਚ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਧੁੱਪ ਦੇ ਵਿੱਚ 80 ਤੋਂ 90 ਸਾਲ ਦੇ ਬਜ਼ੁਰਗ ਵੀ ਪਰੇਸ਼ਾਨ ਹੋ ਰਹੇ ਨੇ ਪਰ ਬੈਂਕ ਅਧਿਕਾਰੀ ਏ. ਸੀ. ਦੀ ਠੰਢੀ ਹਵਾ ਖਾ ਰਹੇ ਹਨ। 

ਇਹ ਵੀ ਪੜ੍ਹੋ: ਕੋਰੋਨਾ ਆਫ਼ਤ ਦੌਰਾਨ ਜਲੰਧਰ ਵਾਸੀਆਂ ਲਈ ਵੱਡੀ ਰਾਹਤ, ਇਸ ਸਮੇਂ ਮੁਤਾਬਕ ਖੁੱਲ੍ਹਣਗੀਆਂ ਹੁਣ ਸਾਰੀਆਂ ਦੁਕਾਨਾਂ

ਜ਼ਿਕਰਯੋਗ ਹੈ ਕਿ ਜਿਸ ਹਿਸਾਬ ਦੇ ਨਾਲ ਬੈਂਕ ਦੇ ਬਾਹਰ ਬੈਂਕ ਪ੍ਰਬੰਧਕਾਂ ਦੀ ਲਾਪਰਵਾਹੀ ਦੇ ਨਾਲ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਉਸ ਦੇ ਹਿਸਾਬ ਨਾਲ ਪੰਜਾਬ ਦੇ ਵਿੱਚ ਕੋਰੋਨਾ ਵਧਣਾ ਸੁਭਾਵਿਕ ਹੈ ਅਤੇ ਸਰਕਾਰ ਇਸ ਵਧ ਰਹੇ ਕੋਰੋਨਾ ਨੂੰ ਕਿਵੇਂ ਰੋਕਦੀ ਹੈ ਯਾ ਅਜਿਹੇ ਬੈਂਕ ਪ੍ਰਬੰਧਕਾਂ ਨੂੰ ਕੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਇਹ ਆਉਣ ਵਾਲਾ ਸਮਾਂ ਦੱਸੇਗਾ।

ਇਹ ਵੀ ਪੜ੍ਹੋ:​​​​​​​ ਅਹਿਮ ਖ਼ਬਰ: ਏਜੰਟਾਂ ਨੇ ਸੁਫ਼ਨੇ ਵਿਖਾ ਕੇ ਦਿਵਾਏ ਸਨ ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਦਾਖ਼ਲੇ, ਹੁਣ ਰੁਕੇ ਵੀਜ਼ੇ


shivani attri

Content Editor

Related News