168 ਕਰੋੜ ਦੀ ਫਰਜ਼ੀ ਬੈਂਕ ਗਾਰੰਟੀ ਰਾਹੀਂ ਧੋਖਾਧੜੀ ਕਰਨ ਦੇ ਦੋਸ਼ ''ਚ CA ਗ੍ਰਿਫ਼ਤਾਰ

Wednesday, Mar 27, 2024 - 01:53 PM (IST)

168 ਕਰੋੜ ਦੀ ਫਰਜ਼ੀ ਬੈਂਕ ਗਾਰੰਟੀ ਰਾਹੀਂ ਧੋਖਾਧੜੀ ਕਰਨ ਦੇ ਦੋਸ਼ ''ਚ CA ਗ੍ਰਿਫ਼ਤਾਰ

ਬੈਂਗਲੁਰੂ (ਭਾਸ਼ਾ)- ਬੈਂਗਲੁਰੂ ਪੁਲਸ ਨੇ 168 ਕਰੋੜ ਰੁਪਏ ਦੀ ਫਰਜ਼ੀ ਈ-ਬੈਂਕ ਗਾਰੰਟੀ ਰਾਹੀਂ 11 ਨਿੱਜੀ ਕੰਪਨੀਆਂ ਨਾਲ ਧੋਖਾਧੜੀ ਕਰਨ ਦੇ ਦੋਸ਼ 'ਚ ਇਕ ਚਾਰਟਰਡ ਅਕਾਊਂਟੈਂਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਨੋਇਡਾ ਵਾਸੀ ਆਸ਼ੀਸ਼ ਰਾਏ ਉਰਫ਼ ਆਸ਼ੀਸ਼ ਸਕਸੈਨਾ (45) ਨੂੰ ਕੁਵੈਤ ਤੋਂ ਆਉਣ ਤੋਂ ਬਾਅਦ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਿਰਾਸਤ 'ਚ ਲੈ ਲਿਆ। ਆਸ਼ੀਸ਼ ਖ਼ਿਲਾਫ਼ ਬੈਂਗਲੁਰੂ ਪੁਲਸ ਨੇ ਫਰਵਰੀ 'ਚ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਸੀ।

ਪੁਲਸ ਅਨੁਸਾਰ, ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਇਨ੍ਹਾਂ ਕੰਪਨੀਆਂ ਵਲੋਂ ਜਮ੍ਹਾ ਕੀਤੀ ਗਈ ਈ-ਬੈਂਕ ਗਾਰੰਟੀ ਫਰਜ਼ੀ ਪਾਏ ਜਾਣ ਤੋਂ ਬਾਅਦ 'ਨੈਸ਼ਨਲ ਈ-ਗਵਰਨੈਂਸ ਸਰਵਿਸੇਜ਼ ਲਿਮਟਿਡ' ਦੇ ਇਕ ਅਧਿਕਾਰੀ ਨੇ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ। ਜਾਂਚ 'ਚ ਸਾਹਮਣੇ ਆਇਆ ਕਿ ਦੋਸ਼ੀ ਨੇ ਆਪਣੇ ਪੇਸ਼ੇਵਰ ਸੰਬੰਧਾਂ ਦਾ ਇਸਤੇਮਾਲ ਕਰ ਕੇ ਈ-ਬੈਂਕ ਗਾਰੰਟੀ ਪ੍ਰਮਾਣ ਪੱਤਰ ਮੁਹੱਈਆ ਕਰਨ ਦੇ ਬਹਾਨੇ ਇਨ੍ਹਾਂ ਨਿੱਜੀ ਕੰਪਨੀਆਂ ਦੇ ਚਾਰਟਰਡ ਅਕਾਊਂਟੈਂਟ ਅਤੇ ਵਿੱਤੀ ਸਲਾਹਕਾਰਾਂ ਨਾਲ ਸੰਪਰਕ ਕੀਤਾ ਅਤੇ ਕਮਿਸ਼ਨ ਵਜੋਂ 5 ਕਰੋੜ ਰੁਪਏ ਪ੍ਰਾਪਤ ਕੀਤੇ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਹ ਆਪਣੇ ਸਹਿਯੋਗੀ ਦੀ ਮਦਦ ਨਾਲ ਕੁਵੈਤ ਤੋਂ ਕੰਮ ਕਰ ਰਿਹਾ ਸੀ। ਉਸ ਦੇ ਸਹਿਯੋਗੀ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਦੱਸਿਆ ਕਿ 11 ਨਿੱਜੀ ਕੰਪਨੀਆਂ 'ਚੋਂ 9 ਬੈਂਗਲੁਰੂ ਤੋਂ ਬਾਹਰ ਕੀਤੀਆਂ ਹਨ। ਪੁਲਸ ਨੇ ਦੱਸਿਆ ਕਿ ਦੋਸ਼ੀ ਦੇ ਕਬਜ਼ੇ ਤੋਂ 2 ਲੈਪਟਾਪ, 6 ਮੋਬਾਇਲ ਫੋਨ ਅਤੇ ਵੱਖ-ਵੱਖ ਬੈਂਕ ਖਾਤਿਆਂ ਦੀਆਂ 10 ਚੈੱਕ ਬੁੱਕ ਬਰਾਮਦ ਕੀਤੀਆਂ ਗਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

DIsha

Content Editor

Related News