ਰੂਪਨਗਰ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ''ਚ ਵਾਧਾ, 7 ਨਵੇਂ ਮਾਮਲੇ ਆਏ ਸਾਹਮਣੇ

06/21/2020 12:41:34 AM

ਰੂਪਨਗਰ,(ਸੱਜਣ ਸੈਣੀ) : ਜ਼ਿਲ੍ਹਾ ਰੂਪਨਗਰ 'ਚ ਅੱਜ 7 ਨਵੇਂ ਕੇਸ ਕੋਰੋਨਾ ਪਾਜ਼ੇਟਿਵ ਦੇ ਸਾਹਮਣੇ ਆਏ ਹਨ। ਇਨ੍ਹਾਂ 7 ਨਵੇਂ ਕੇਸਾਂ 'ਚ ਤਿੰਨ ਮਾਮਲੇ ਨੰਗਲ ਦੇ ਰਾਜ ਨਗਰ ਦੇ ਹਨ, ਜਿਨ੍ਹਾਂ 'ਚ ਇਕ 41 ਸਾਲ ਦਾ ਵਿਅਕਤੀ ਅਤੇ 36- 36 ਸਾਲ ਦੀਆਂ ਦੋ ਔਰਤਾਂ ਹਨ । ਦੋ ਮਾਮਲੇ ਤਹਿਸੀਲ ਮੋਰਿੰਡਾ ਦੇ ਪਿੰਡ ਭਾਗੋਵਾਲ ਦੇ ਹਨ, ਜਿਨ੍ਹਾਂ 'ਚ 54 ਅਤੇ 27 ਸਾਲ ਦੀਆਂ ਦੋ ਔਰਤਾਂ ਹਨ । ਨੰਗਲ ਦੇ ਰਾਜਨਗਰ ਦੇ ਜੋ ਤਿੰਨ ਕੇਸ ਸਾਹਮਣੇ ਆਏ ਹਨ,ਉਨ੍ਹਾਂ ਦੀ ਟ੍ਰੈਵਲ ਹਿਸਟਰੀ ਅਨੁਸਾਰ ਉਹ ਅਲੀਗੜ੍ਹ ਤੋਂ ਵਾਪਸ ਨੰਗਲ ਪਰਤੇ ਸਨ ਅਤੇ ਮੋਰਿੰਡਾ ਤਹਿਸੀਲ ਦੇ ਪਿੰਡ ਭਾਗੋ ਮਾਜਰਾ ਵਾਲੇ ਦੋ ਨਵੇਂ ਕੇਸਾਂ ਦੀ ਟ੍ਰੈਵਲ ਹਿਸਟਰੀ ਅਨੁਸਾਰ ਉਹ ਦਿੱਲੀ ਤੋਂ ਵਾਪਿਸ ਆਏ ਹਨ । ਦੇਰ ਰਾਤ ਜੋ ਦੋ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ ਉਹ ਵੀ ਨੰਗਲ ਦੇ ਹਨ । ਜਿਨ੍ਹਾਂ 'ਚ ਇੱਕ 32 ਸਾਲਾਂ ਦੀ ਔਰਤ ਅਤੇ 08 ਸਾਲਾਂ ਦੀ ਬੱਚੀ ਸ਼ਾਮਲ ਹੈ ।
ਸਿਵਲ ਸਰਜਨ ਡਾ ਐਚ.ਐਨ. ਸ਼ਰਮਾ ਅਨੁਸਾਰ ਨਵੇਂ ਸਾਹਮਣੇ ਆਏ ਸੱਤ ਐਕਟੀਵ ਮਰੀਜ਼ਾਂ 'ਚੋਂ ਪੰਜ ਨੂੰ ਬਨੂੜ ਦੇ ਗਿਆਨ ਸਾਗਰ ਮੈਡੀਕਲ ਸੈਂਟਰ ਵਿਖੇ ਸ਼ਿਫਟ ਕਰ ਦਿੱਤਾ ਗਿਆ ਹੈ ਅਤੇ ਦੋ ਨੂੰ ਹੋਮ 
ਕੁਆਰਾਟਾਈਨ 'ਚ ਰੱਖਿਆ ਹੈ। ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਪੱਤਰਕਾਰਾਂ ਨਾਲ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਰੂਪਨਗਰ ਵਿੱਚ ਹੁਣ 8666 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 8052 ਰਿਪੋਰਟਾਂ ਨੈਗੇਟਿਵ ਆ ਚੁੱਕੀਆਂ ਹਨ ਅਤੇ 521 ਰਿਪੋਰਟਾਂ ਆਉਣੀਆਂ ਹਾਲੇ ਬਾਕੀ ਹਨ । ਜਦਕਿ ਜ਼ਿਲ੍ਹੇ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 15 ਹੋ ਚੁੱਕੀ ਹੈ  ਅਤੇ ਹੁਣ ਤੱਕ ਇੱਕ ਮੌਤ ਹੋ ਚੁੱਕੀ ਹੈ ।

 


Deepak Kumar

Content Editor

Related News