ਚੋਰਾਂ ਨੇ ਟੈਂਟ ਹਾਊਸ ਨੂੰ ਬਣਾਇਆ ਨਿਸ਼ਾਨਾ
Tuesday, Nov 13, 2018 - 02:50 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਚੋਰਾਂ ਨੇ ਬੀਤੀ ਰਾਤ ਮਿਆਣੀ ਰੋਡ ਅਹੀਆਪੁਰ 'ਚ ਇਕ ਟੈਂਟ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਚੋਰਾਂ ਨੇ ਬੋਬੀ ਜਸਰਾ ਨਿਵਾਸੀ ਅਹੀਆਪੁਰ ਦੇ ਦਾਵਤ ਟੈਂਟ ਹਾਊਸ ਦੇ ਜਿੰਦਰੇ ਤੋੜ ਕੇ 175 ਕੁਰਸੀਆਂ ਅਤੇ ਪਤੀਲੇ ਆਦਿ ਹੋਰ ਸਾਮਾਨ ਚੋਰੀ ਕੀਤਾ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।