ਪੰਜਾਬ 'ਚ ਫਿਰ ਸੁਨਿਆਰੇ ਦੀ ਦੁਕਾਨ 'ਤੇ ਵੱਡਾ ਡਾਕਾ! 20 ਲੁਟੇਰਿਆਂ ਨੇ ਕੀਤੀ ਕਰੋੜਾਂ ਦੀ ਲੁੱਟ
Wednesday, Jan 14, 2026 - 02:56 PM (IST)
ਮੁਕੇਰੀਆਂ (ਵਰਿੰਦਰ ਪੰਡਿਤ)- ਪੰਜਾਬ ਵਿਚ ਸੁਨਿਆਰੇ ਦੀ ਦੁਕਾਨ 'ਤੇ ਵੱਡਾ ਡਕੈਤੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮੁਕੇਰੀਆਂ ਵਿਖੇ ਹਾਜੀਪੁਰ ਰੋਡ 'ਤੇ ਜੋਏ ਜਿਊਲਰ ਨਾਂ ਦੀ ਦੁਕਾਨ 'ਤੇ ਡਾਕਾ ਪਿਆ। ਕਰੀਬ 15 ਤੋਂ 20 ਲੁਟੇਰਿਆਂ ਨੇ ਦੁਕਾਨ ਤੇ ਧਾਵਾ ਬੋਲਦੇ ਹੋਏ ਲਗਭਗ 45 ਕਿਲੋ ਸੋਨਾ-ਚਾਂਦੀ ਅਤੇ ਨਕਦੀ ਚੋਰੀ ਕਰ ਲਈ ਹੈ। ਦੁਕਾਨਦਾਰ ਮੁਤਾਬਕ ਉਸ ਦਾ ਲਗਭਗ ਸਵਾ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਘਟਨਾ ਦੀ ਸੂਚਨਾ ਪਾ ਕੇ ਮੌਕੇ ਉਤੇ ਪਹੁੰਚੀ ਪੁਲਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਇਸ ਦੌਰਾਨ ਮੌਕੇ 'ਤੇ ਪਹੁੰਚੇ ਵਿਧਾਇਕ ਜੰਗੀ ਲਾਲ ਮਹਾਜਨ ਨੇ ਵਿਗੜੀ ਕਾਨੂੰਨ ਵਿਵਸਥਾ ਲੁੱਟਾਂ ਖੋਹਾਂ 'ਤੇ ਰੋਸ ਜਤਾਇਆ ਹੈ।


ਇਹ ਵੀ ਪੜ੍ਹੋ: ਅੰਮ੍ਰਿਤਸਰ ਤੋਂ ਵੱਡੀ ਖ਼ਬਰ! ਲੋਹੜੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਘਰ 'ਚ ਅੱਗ ਲੱਗਣ ਕਾਰਨ ਪਿਓ-ਧੀ ਦੀ ਮੌਤ
