ਦੁਕਾਨ ’ਚ ਬੈਠੇ ਹਲਵਾਈ ਦੀ ਸੋਨੇ ਦੀ ਚੇਨ ਖੋਹ ਕੇ ਲੁਟੇਰੇ ਫਰਾਰ

Tuesday, Jun 16, 2026 - 05:11 PM (IST)

ਦੁਕਾਨ ’ਚ ਬੈਠੇ ਹਲਵਾਈ ਦੀ ਸੋਨੇ ਦੀ ਚੇਨ ਖੋਹ ਕੇ ਲੁਟੇਰੇ ਫਰਾਰ

ਰੂਪਨਗਰ (ਵਿਜੇ ਸ਼ਰਮਾ)-ਰੂਪਨਗਰ ’ਚ ਫਿਲਮੀ ਅੰਦਾਜ਼ ’ਚ ਆਏ ਲੁਟੇਰੇ ਦੁਕਾਨ ’ਚ ਬੈਠੇ ਹਲਵਾਈ ਦੀ ਚੇਨ ਖੋਹ ਕੇ ਫਰਾਰ ਹੋ ਗਏ। ਸਿਵਲ ਹਸਪਤਾਲ ਰੋਡ ’ਤੇ ਹਿਮਾਲਿਆ ਸਵੀਟਸ ਦੀ ਦੁਕਾਨ ਦੇ ਮਾਲਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਰਾਤ 9:30 ਵਜੇ ਦੇ ਕਰੀਬ ਆਪਣੀ ਦੁਕਾਨ ’ਚ ਸੀ ਅਤੇ ਲੱਗਭਗ ਛੇ ਲੋਕ ਦੁਕਾਨ ’ਚ ਆਏ। ਦੋ ਲੋਕ ਮੋਟਰਸਾਈਕਲ ’ਤੇ ਸਵਾਰ ਸਨ ਅਤੇ ਚਾਰ ਲੋਕ ਕਾਰ ’ਚ ਸਵਾਰ ਸਨ। 

ਉਨ੍ਹਾਂ ਕਿਹਾ ਕਿ ਉਕਤ ਲੋਕ ਦੁਕਾਨ ’ਚ ਆਏ ਅਤੇ ਖੋਆ ਮੰਗਿਆ। ਜਦੋਂ ਉਨ੍ਹਾਂ ਕਿਹਾ ਕਿ ਖੋਆ ਨਹੀਂ ਹੈ ਤਾਂ ਉਹ ਇੰਤਜ਼ਾਰ ਕਰਨ ਲੱਗ ਪਏ ਅਤੇ ਮੌਕਾ ਮਿਲਦੇ ਹੀ ਉਨ੍ਹਾਂ ਨੇ ਉਸ ਦੇ ਭਰਾ ਦੇ ਗਲੇ ’ਚ ਪਾਈ ਸੋਨੇ ਦੀ ਚੇਨ ਖੋਹ ਲਈ ਅਤੇ ਮੋਟਰਸਾਈਕਲ ’ਤੇ ਫਰਾਰ ਹੋ ਗਏ ਜਿਸ ਤੋਂ ਬਾਅਦ ਕਾਰ ਸਵਾਰ ਚਾਰ ਲੋਕ ਵੀ ਉਨ੍ਹਾਂ ਦੇ ਪਿੱਛੇ ਬੇਲਾ ਚੌਕ ਵੱਲ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਸੋਨੇ ਦੀ ਚੇਨ ਦੀ ਕੀਮਤ ਦੋ ਲੱਖ ਰੁਪਏ ਦੇ ਕਰੀਬ ਹੈ। ਚੋਰੀ ਦੀ ਘਟਨਾ ਬਾਰੇ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

Shivani Bassan

Content Editor

Related News