ਖ਼ਤਰੇ ਦੀ ਘੰਟੀ! ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਦਾ ਪਾਣੀ ਓਵਰਫਲੋ, ਨੇੜਲੇ ਪਿੰਡਾਂ ''ਚ ਵਧੀ ਚਿੰਤਾ

Wednesday, Jun 10, 2026 - 07:20 PM (IST)

ਖ਼ਤਰੇ ਦੀ ਘੰਟੀ! ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਦਾ ਪਾਣੀ ਓਵਰਫਲੋ, ਨੇੜਲੇ ਪਿੰਡਾਂ ''ਚ ਵਧੀ ਚਿੰਤਾ

ਸ੍ਰੀ ਅਨੰਦਪੁਰ ਸਾਹਿਬ (ਵੈੱਬ ਡੈਸਕ, ਸੰਜੀਵ ਭੰਡਾਰੀ)- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਬਰਸਾਤਾਂ ਤੋਂ ਪਹਿਲਾਂ ਹੀ ਕਈ ਪਿੰਡਾਂ ਵਿਚ ਖ਼ਤਰਾ ਮੰਡਰਾਉਂਦਾ ਨਜ਼ਰ ਆ ਰਿਹਾ ਹੈ। ਦਰਅਸਲ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਦਾ ਪਾਣੀ ਓਵਰਫਲੋ ਹੋ ਗਿਆ ਹੈ। ਪਾਣੀ ਓਵਰਫੋਲ ਹੋਣ ਕਾਰਨ ਨੇੜਲੇ ਪਿੰਡਾਂ ਵਿਚ ਚਿੰਤਾ ਵਧ ਗਈ ਹੈ। ਮੌਕੇ ਉਤੇ ਪੀ. ਐੱਸ. ਪੀ. ਸੀ. ਐੱਲ. ਦੇ ਸਿਵਲ ਵਿੰਗ ਦੇ ਅਧਿਕਾਰੀ ਜਾਇਜ਼ਾ ਲੈਣ ਪਹੁੰਚੇ। ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਸਥਿਤੀ ਕੰਟਰੋਲ ਵਿਚ ਹੈ। 

PunjabKesari

ਉਥੇ ਹੀ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਦੇ ਸਾਈਫਨ ਖੇਤਰ ’ਚ ਪਾਣੀ ਦੇ ਓਵਰਫਲੋ ਹੋਣ ਅਤੇ ਨਹਿਰ ਦਾ ਵੱਡੀ ਮਾਤਰਾ ਵਿਚ ਪਾਣੀ ਇਕ ਪਾਸੇ ਨਿਕਲਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਗਹਿਰੀ ਚਿੰਤਾ ਜ਼ਾਹਰ ਕਰਦਿਆਂ ਆਖਿਆ ਕਿ ਦਰਿਆਵਾਂ ਅਤੇ ਨਹਿਰ ਦਾ ਪਾਣੀ, ਪੰਜਾਬ ਦੇ ਪਿੰਡਾਂ ਨੂੰ ਸਹੀ ਮਿਕਦਾਰ ’ਚ ਦਿੱਤੇ ਜਾਣ ਨੂੰ ਲੈ ਕੇ ਉਨ੍ਹਾਂ ਦਾ ਸੰਗਠਨ ਪਹਿਲਾਂ ਹੀ ਸੰਘਰਸ਼ਸ਼ੀਲ ਰਿਹਾ ਹੈ। ਉਨ੍ਹਾਂ ਉਕਤ ਮਾਮਲਾ ਉਠਾਉਂਦੇ ਹੋਏ ਕਿਹਾ ਕਿ ਭਾਵੇਂ ਹੁਣ ਪ੍ਰਸ਼ਾਸਨ ਅਤੇ ਵਿਭਾਗ ਵੱਲੋਂ ਸਥਿਤੀ ਨੂੰ ਕਾਬੂ ਵਿਚ ਦੱਸਿਆ ਜਾ ਰਿਹਾ ਹੈ ਪਰ ਅਸਲ ਸਵਾਲ ਅਜੇ ਵੀ ਬਰਕਰਾਰ ਹੈ ਕਿ ਆਖ਼ਿਰਕਾਰ ਅਜਿਹੀ ਸਥਿਤੀ ਪੈਦਾ ਹੀ ਕਿਵੇਂ ਹੋਈ।

PunjabKesari

ਇਹ ਵੀ ਪੜ੍ਹੋ: ਪੰਜਾਬ ਸ਼ਰਮਸਾਰ! ਪਾਦਰੀ ਨੇ ਟੱਪੀਆਂ ਹੱਦਾਂ, ਕੁੜੀ ਦੀ ਰੋਲ਼ੀ ਪੱਤ, ਫਿਰ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਗੌਰਵ ਰਾਣਾ ਨੇ ਕਿਹਾ ਕਿ ਨਹਿਰਾਂ ਅਤੇ ਸਾਈਫਨ ਵਰਗੇ ਢਾਂਚੇ ਨਿਰਧਾਰਤ ਸਮਰੱਥਾ ਅਤੇ ਤਕਨੀਕੀ ਮਾਪਦੰਡਾਂ ਦੇ ਅਧਾਰ ’ਤੇ ਤਿਆਰ ਕੀਤੇ ਜਾਂਦੇ ਹਨ। ਜੇਕਰ ਕਿਸੇ ਥਾਂ ਪਾਣੀ ਆਪਣੀ ਨਿਰਧਾਰਤ ਸੀਮਾ ਤੋਂ ਵੱਧ ਕੇ ਓਵਰਫਲੋ ਕਰਦਾ ਹੈ ਜਾਂ ਨਹਿਰ ਦਾ ਵਹਾਅ ਅਚਾਨਕ ਕਿਸੇ ਹੋਰ ਪਾਸੇ ਮੁੜ ਜਾਂਦਾ ਹੈ ਤਾਂ ਇਹ ਸਿਰਫ਼ ਇਕ ਆਮ ਘਟਨਾ ਨਹੀਂ ਮੰਨੀ ਜਾ ਸਕਦੀ। ਇਸ ਦੇ ਪਿੱਛੇ ਤਕਨੀਕੀ ਖ਼ਰਾਬੀ, ਪ੍ਰਬੰਧਕੀ ਲਾਪਰਵਾਹੀ, ਸਿਲਟ ਜਮ੍ਹਾ ਹੋਣਾ, ਪ੍ਰਵਾਹ ਨਿਯੰਤਰਣ ਵਿਚ ਗੜਬੜ ਜਾਂ ਕਿਸੇ ਢਾਂਚਾਗਤ ਕਮਜ਼ੋਰੀ ਵਰਗੇ ਕਾਰਨ ਹੋ ਸਕਦੇ ਹਨ।

ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਇਲਾਕੇ ਦੇ ਲੋਕ ਅਤੇ ਕਿਸਾਨ ਲੰਬੇ ਸਮੇਂ ਤੋਂ ਉੱਪਰਲੀ ਘਾਟ ਲਈ 2000 ਕਿਊਸਿਕ ਸਮਰੱਥਾ ਵਾਲੀ ਨਹਿਰ ਦੀ ਮੰਗ ਕਰ ਰਹੇ ਹਨ, ਉੱਥੇ ਇਹ ਦਲੀਲ ਦਿੱਤੀ ਜਾਂਦੀ ਰਹੀ ਹੈ ਕਿ ਇੰਨੀ ਸਮਰੱਥਾ ਦਾ ਪਾਣੀ ਲੈ ਜਾਣਾ ਮੁਸ਼ਕਲ ਹੈ ਪਰ ਹੁਣ ਜਦੋਂ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਨਹਿਰ ਵਿਚ ਵੱਡੇ ਪੱਧਰ ’ਤੇ ਪਾਣੀ ਦਾ ਦਬਾਅ ਅਤੇ ਓਵਰਫਲੋ ਦੀ ਸਥਿਤੀ ਦੇਖੀ ਹੈ ਤਾਂ ਕਈ ਨਵੇਂ ਸਵਾਲ ਖੜ੍ਹੇ ਹੋ ਰਹੇ ਹਨ।

PunjabKesari

ਇਹ ਵੀ ਪੜ੍ਹੋ: Punjab: ਖੇਤਾਂ 'ਚ ਕੰਮ ਕਰਦੇ ਅਚਾਨਕ ਟਰੈਕਟਰ ਹੇਠਾਂ ਆਇਆ ਕਿਸਾਨ! ਤੜਫ਼-ਤੜਫ਼ ਕੇ ਨਿਕਲੀ ਜਾਨ

ਰਾਣਾ ਨੇ ਕਿਹਾ ਕਿ ਤਕਨੀਕੀ ਮਾਹਿਰਾਂ ਅਨੁਸਾਰ ਜੇਕਰ ਕਿਸੇ ਨਹਿਰ ਨੂੰ ਉਸ ਦੀ ਪੂਰੀ ਸਮਰੱਥਾ ਜਾਂ ਉਸ ਤੋਂ ਵੱਧ ਦਬਾਅ ਨਾਲ ਚਲਾਇਆ ਜਾਵੇ ਅਤੇ ਵਹਾਅ ਨੂੰ ਨਿਯੰਤਰਿਤ ਕਰਨ ਵਾਲੇ ਢਾਂਚੇ ਠੀਕ ਤਰੀਕੇ ਨਾਲ ਕੰਮ ਨਾ ਕਰਨ ਤਾਂ ਨਹਿਰ ਦੇ ਕੰਢਿਆਂ ਦੀ ਕਟਾਈ, ਨੇੜਲੇ ਖੇਤਰਾਂ ਵਿਚ ਪਾਣੀ ਭਰਨ, ਖੇਤੀਬਾੜੀ ਜ਼ਮੀਨਾਂ ਨੂੰ ਨੁਕਸਾਨ, ਪੁਲਾਂ ਅਤੇ ਸੜਕਾਂ ਦੀ ਸੁਰੱਖਿਆ ਨੂੰ ਖ਼ਤਰਾ ਅਤੇ ਹੇਠਲੇ ਇਲਾਕਿਆਂ ਵਿਚ ਅਚਾਨਕ ਹੜ੍ਹ ਵਰਗੀ ਸਥਿਤੀ ਵੀ ਪੈਦਾ ਹੋ ਸਕਦੀ ਹੈ। ਇਸ ਲਈ ਇਸ ਘਟਨਾ ਨੂੰ ਸਿਰਫ਼ ਇਕ ਤਕਨੀਕੀ ਖ਼ਰਾਬੀ ਕਹਿ ਕੇ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।

PunjabKesari

ਨੂਰਪੁਰਬੇਦੀ ਖੇਤਰ ਨੂੰ ਨਹਿਰ ਦੀ ਲੋੜ, ਦੂਜੇ ਪਾਸੇ ਪਾਣੀ ਹੋ ਰਿਹੈ ਬਰਬਾਦ : ਗੌਰਵ ਰਾਣਾ
ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਨੂਰਪੁਰਬਦੀ ਖੇਤਰ ਦੇ ਸੈਂਕੜੇ ਪਿੰਡਾਂ ਨੂੰ ਸਿੰਚਾਈ ਲਈ ਪਹਿਲਾਂ ਹੀ 2000 ਕਿਊਸਿਕ ਸਮਰੱਥਾ ਵਾਲੀ ਨਹਿਰ ਦੀ ਜ਼ਰੂਰਤ ਹੈ, ਜਦਕਿ ਉਕਤ ਨਹਿਰ ਦਾ ਪਾਣੀ ਬਿਨਾਂ ਮਤਲਬ ਤੋਂ ਬਰਬਾਦ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਜਾਣਨਾ ਚਾਹੁੰਦੇ ਹਨ ਕਿ ਸਾਈਫਨ ਵਿਚ ਓਵਰਫਲੋ ਦੀ ਸਥਿਤੀ ਕਿਉਂ ਬਣੀ, ਉਸ ਵੇਲੇ ਨਹਿਰ ਵਿਚ ਅਸਲ ਵਿਚ ਕਿੰਨਾ ਪਾਣੀ ਛੱਡਿਆ ਗਿਆ ਸੀ। ਕੀ ਸੁਰੱਖਿਆ ਪ੍ਰਬੰਧ ਪੂਰੀ ਤਰ੍ਹਾਂ ਕਾਰਗਰ ਸਨ ਅਤੇ ਭਵਿੱਖ ਵਿਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ, ਇਸ ਲਈ ਕੀ ਕਦਮ ਚੁੱਕੇ ਜਾ ਰਹੇ ਹਨ? ਗੌਰਵ ਰਾਣਾ ਨੇ ਪੰਜਾਬ ਸਰਕਾਰ, ਭਾਖੜਾ ਪ੍ਰਬੰਧਨ ਬੋਰਡ ਅਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਰ ਕੇ ਰਿਪੋਰਟ ਜਨਤਕ ਕੀਤੀ ਜਾਵੇ ਤਾਂ ਜੋ ਲੋਕਾਂ ਦੇ ਮਨਾਂ ਵਿਚ ਪੈਦਾ ਹੋਏ ਸਵਾਲਾਂ ਦੇ ਜਵਾਬ ਮਿਲ ਸਕਣ ਅਤੇ ਨਹਿਰੀ ਪ੍ਰਣਾਲੀ ਪ੍ਰਤੀ ਭਰੋਸਾ ਕਾਇਮ ਰਹੇ।

ਇਹ ਵੀ ਪੜ੍ਹੋ: ਗਰਮੀਆਂ ਦੀਆਂ ਛੁੱਟੀਆਂ ਦਰਮਿਆਨ ਜਲੰਧਰ ਵਾਸੀਆਂ ਲਈ ਵੱਡਾ ਐਲਾਨ! 26 ਤੋਂ 28 ਜੂਨ ਤੱਕ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News