ਜਲੰਧਰ ''ਚ ਕੁਲਚੇ ਵੇਚਣ ਵਾਲੇ ਦੇ ਮੁੰਡੇ ਦੀ ਹੋ ਗਈ ਭਾਰਤੀ ਕ੍ਰਿਕਟ ਟੀਮ ਲਈ ਚੋਣ, ਪਰਿਵਾਰ ''ਚ ਖ਼ੁਸ਼ੀ ਦੀ ਲਹਿਰ

Friday, Jun 12, 2026 - 07:35 PM (IST)

ਜਲੰਧਰ ''ਚ ਕੁਲਚੇ ਵੇਚਣ ਵਾਲੇ ਦੇ ਮੁੰਡੇ ਦੀ ਹੋ ਗਈ ਭਾਰਤੀ ਕ੍ਰਿਕਟ ਟੀਮ ਲਈ ਚੋਣ, ਪਰਿਵਾਰ ''ਚ ਖ਼ੁਸ਼ੀ ਦੀ ਲਹਿਰ

ਜਲੰਧਰ (ਵੈੱਬ ਡੈਸਕ, ਸੋਨੂੰ)- ਜਲੰਧਰ ਦੇ ਨੌਜਵਾਨ ਕ੍ਰਿਕਟਰ ਅਰਜੁਨ ਰਾਜਪੂਤ ਦੀ ਭਾਰਤੀ ਅੰਡਰ-19 ਕ੍ਰਿਕਟ ਟੀਮ ਵਿਚ ਚੋਣ ਹੋਈ ਹੈ। ਦਰਅਸਲ ਸ਼੍ਰੀਲੰਕਾ ਦੌਰੇ 'ਤੇ ਜਾਣ ਵਾਲੀ ਬੀ.ਸੀ.ਸੀ.ਆਈ. ਦੀ ਟੀਮ ਵਿਚ ਉਸ ਦਾ ਨਾਂ ਸ਼ਾਮਲ ਹੋਇਆ ਹੈ। ਕੂਚ ਬਿਹਾਰ ਟ੍ਰਾਫ਼ੀ ਵਿਚ ਕੇਰਲ ਦੇ ਖ਼ਿਲਾਫ਼ 200 ਦੌੜਾਂ ਬਣਾ ਕੇ ਅਰਜੁਨ ਸਿਲੈਕਟਰ ਦੀ ਨਜ਼ਰ ਵਿਚ ਆਏ। 

ਇਹ ਵੀ ਪੜ੍ਹੋ: ਸਿਆਸੀ ਹਲਚਲ! ਅਕਾਲੀ ਦਲ ਨੇ ਐਲਾਨੇ ਬੀ. ਸੀ. ਵਿੰਗ ਦੇ 83 ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨ, ਵੇਖੋ List

PunjabKesari

ਅਰਜੁਨ ਨੇ ਅੰਡਰ-14 ਅਤੇ ਅੰਡਰ-16 ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕੂਚ ਬਿਹਾਰ ਟਰਾਫੀ ਐਲੀਟ ਮੁਕਾਬਲੇ ਵਿਚ ਪੰਜਾਬ ਲਈ ਖੇਡਦੇ ਹੋਏ ਉਸ ਦੇ ਸੌਰਾਸ਼ਟਰ ਖ਼ਿਲਾਫ਼ 121 ਦੌੜਾਂ ਦੀ ਯਾਦਗਾਰ ਸੈਂਕੜੇ ਵੀ ਖੇਡੀ ਸੀ। ਪੰਜਾਬ ਤੋਂ ਚਾਰ ਖਿਡਾਰੀਆਂ ਦੀ ਟੀਮ ਇੰਡੀਆ ਦੀ ਅੰਡਰ-19 ਟੀਮ ਵਿਚ ਸਿਲੈਕਸ਼ਨ ਹੋਈ ਹੈ। ਇਨ੍ਹਾਂ ਵਿਚ ਸਾਗਰ ਵਿਰਕ (ਪਟਿਆਲਾ) ਅਰਜੁਨ ਰਾਜਪੂਤ (ਜਲੰਧਰ), ਅਨਮੋਲਜੀਤ ਸਿੰਘ (ਲੁਧਿਆਣਾ) ਅਤੇ ਇਸ਼ਾਨ ਸੂਦ (ਰੋਪੜ) ਸ਼ਾਮਲ ਹਨ। 

PunjabKesari

ਅਰਜੁਨ ਨੇ 7 ਸਾਲ ਦੀ ਉਮਰ 'ਚ ਕ੍ਰਿਕਟ ਖੇਡਣਾ ਕੀਤਾ ਸ਼ੁਰੂ
ਜਲੰਧਰ ਦੇ ਰਾਮ ਨਗਰ ਦੇ ਰਹਿਣ ਵਾਲੇ ਅਰਜੁਨ ਨੇ 7 ਸਾਲ ਦੀ ਉਮਰ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ। ਖੱਬੇ ਹੱਥ ਦੇ ਅਰਜੁਨ ਨੇ ਆਪਣੀ ਸ਼ੁਰੂਆਤੀ ਕੋਚਿੰਗ ਜਲੰਧਰ ਦੇ ਕੋਚ ਵਿਕਰਮ ਸਿੱਧੂ ਤੋਂ ਪ੍ਰਾਪਤ ਕੀਤੀ ਸੀ। ਵਿਕਰਮ ਸਿੱਧੂ ਉਹ ਵਿਅਕਤੀ ਹਨ, ਜਿਨ੍ਹਾਂ ਨੇ ਬਚਪਨ 'ਚ ਅਰਜੁਨ ਦੀ ਪ੍ਰਤਿਭਾ ਨੂੰ ਪਛਾਣਿਆ, ਉਸ ਨੂੰ ਮਾਰਗਦਰਸ਼ਨ ਕੀਤਾ ਅਤੇ ਉਸ ਦੇ ਪਹਿਲੇ ਬੱਲੇ ਨੂੰ ਸਪਾਂਸਰ ਵੀ ਕੀਤਾ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! 4 IAS ਅਤੇ 30 PCS ਅਧਿਕਾਰੀਆਂ ਦੇ ਤਬਾਦਲੇ

PunjabKesari

ਹਰਭਜਨ ਸਿੰਘ ਭੱਜੀ ਦੀ ਅਕੈਡਮੀ ਤੋਂ ਲਈ ਕੋਚਿੰਗ, ਸਕਾਲਰਸ਼ਿਪ ਨਾਲ ਕੀਤੀ ਪੜ੍ਹਾਈ
ਇਸ ਤੋਂ ਇਲਾਵਾ ਅਰਜੁਨ ਨੇ ਜਲੰਧਰ 'ਚ ਪੀ. ਏ. ਪੀ. ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਅਕੈਡਮੀਆਂ ਵਿੱਚ ਹਿੱਸਾ ਲੈ ਕੇ ਆਪਣੇ ਹੁਨਰ ਨੂੰ ਨਿਖਾਰਿਆ। ਪੀ. ਏ. ਪੀ. ਜਲੰਧਰ ਸਾਬਕਾ ਕ੍ਰਿਕਟਰ ਹਰਭਜਨ ਸਿੰਘ (ਭੱਜੀ) ਦੀ ਅਕੈਡਮੀ ਹੈ। ਅਰਜੁਨ ਦੇ ਕ੍ਰਿਕਟ ਪ੍ਰਤੀ ਜਨੂੰਨ ਨੂੰ ਵੇਖਦੇ ਹੋਏ ਜਲੰਧਰ ਦੇ ਇਕ ਨਿੱਜੀ ਸਕੂਲ ਨੇ ਉਸ ਨੂੰ 100 ਫ਼ੀਸਦੀ ਸਕਾਲਰਸ਼ਿਪ ਦੀ ਪੇਸ਼ਕਸ਼ ਕੀਤੀ, ਜਿਸ ਨਾਲ ਉਸ ਨੂੰ ਆਪਣੀ ਪੜ੍ਹਾਈ ਜਾਰੀ ਰੱਖਦੇ ਹੋਏ ਆਪਣੇ ਹੁਨਰ ਨੂੰ ਨਿਖਾਰਨ ਦਾ ਮੌਕਾ ਮਿਲਿਆ।

ਪਿਤਾ ਡੀ. ਏ. ਵੀ. ਕਾਲਜ ਨੇੜੇ ਲਗਾਉਂਦੇ ਨੇ ਛੋਲੇ-ਕੁਲਚੇ ਦੀ ਰੇਹੜੀ
ਅਰਜੁਨ ਦੇ ਪਿਤਾ ਹੋਤੀ ਰਾਮ ਡੀ. ਏ. ਵੀ.  ਕਾਲਜ ਨੇੜੇ ਛੋਲੇ-ਕੁਲਚੇ ਵੇਚਦੇ ਹਨ। ਉਨ੍ਹਾਂ  ਦੱਸਿਆ ਕਿ ਆਪਣੀ ਘੱਟ ਆਮਦਨ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਪੁੱਤਰ ਦੇ ਕ੍ਰਿਕਟਰ ਬਣਨ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ) ਅਤੇ ਜਲੰਧਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਅਰਜੁਨ ਨੂੰ ਉਸ ਦੀ ਚੋਣ 'ਤੇ ਵਧਾਈ ਦਿੱਤੀ।

PunjabKesari

ਇਹ ਵੀ ਪੜ੍ਹੋ: ਪੰਜਾਬ ਵਾਸੀ ਦੇਣ ਧਿਆਨ! ਖੁੱਲ੍ਹ ਗਏ ਪੌਂਗ ਡੈਮ ਦੇ ਗੇਟ, ਛੱਡਿਆ ਗਿਆ ਪਾਣੀ

ਮਾਂ ਬੋਲੀ-ਪੁੱਤਰ ਦਾ ਸੁਫ਼ਨਾ ਸੱਚ ਹੋ ਰਿਹਾ
ਮਾਂ ਨੰਦਿਨੀ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਭਾਰਤੀ ਅੰਡਰ-19 ਕ੍ਰਿਕਟ ਟੀਮ 'ਚ ਚੋਣ ਤੋਂ ਬਾਅਦ ਪਰਿਵਾਰ ਬਹੁਤ ਖ਼ੁਸ਼ ਹੈ। ਉਸ ਦਾ ਸੁਫ਼ਨਾ ਸੱਚ ਹੋ ਰਿਹਾ ਹੈ। ਉਸ ਦੀ ਭੈਣ ਨੇ ਕਿਹਾ ਕਿ ਉਸ ਦੇ ਭਰਾ ਨੂੰ ਇਕ ਰਾਤ ਪਹਿਲਾਂ ਉਸ ਦੀ ਚੋਣ ਬਾਰੇ ਪਤਾ ਲੱਗਾ। ਵਧਾਈ ਦੇਣ ਵਾਲਿਆਂ ਦੇ ਹੁਣ ਫੋਨ ਆ ਰਹੇ ਹਨ। 

ਖੱਬੇ ਹੱਥ ਨਾਲ ਕਰਦਾ ਹੈ ਬੈਟਿੰਗ
ਅਰਜੁਨ ਰਾਜਪੂਤ ਟੀਮ ਲਈ ਇਕ ਆਲਰਾਊਂਡਰ ਵਜੋਂ ਖੇਡਦਾ ਹੈ। ਉਹ ਇਕ ਖੱਬੇ ਹੱਥ ਦੇ ਬੱਲੇਬਾਜ਼ ਅਤੇ ਸੱਜੇ ਹੱਥ ਦਾ ਮੱਧਮ ਗਤੀ ਵਾਲਾ ਗੇਂਦਬਾਜ਼ ਹੈ। ਉਹ ਆਪਣੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਨਾਲ ਟੀਮ ਦਾ ਸਮਰਥਨ ਕਰਦਾ ਹੈ।

PunjabKesari

ਇਹ ਵੀ ਪੜ੍ਹੋ: ਨਹਾਉਂਦੇ ਸਮੇਂ ਸਲਮਾਨ ਖ਼ਾਨ ਨਾਲ ਵਾਪਰੀ ਅਣਹੋਣੀ! ਨਹਿਰ 'ਚ ਰੁੜ੍ਹਿਆ ਪੰਜਾਬ ਪੁਲਸ ਦਾ ਮੁਲਾਜ਼ਮ

ਯੁਵਰਾਜ ਸਿੰਘ ਨੂੰ ਮੰਨਦਾ ਹੈ ਆਈਡਲ
2007 ਵਿੱਚ ਜਲੰਧਰ ਵਿੱਚ ਜੰਮਿਆ ਅਰਜੁਨ ਰਾਜਪੂਤ ਸਾਬਕਾ ਭਾਰਤੀ ਕ੍ਰਿਕਟ ਦਿੱਗਜ ਯੁਵਰਾਜ ਸਿੰਘ ਨੂੰ ਆਦਰਸ਼ ਮੰਨਦਾ ਹੈ ਅਤੇ ਉਸ ਵਾਂਗ ਬੱਲੇਬਾਜ਼ੀ ਕਰਨਾ ਪਸੰਦ ਕਰਦਾ ਹੈ।

ਕੂਚ ਬਿਹਾਰ ਟਰਾਫੀ ਵਿੱਚ 121 ਦੌੜਾਂ ਬਣਾਈਆਂ 
ਅਰਜੁਨ ਨੇ ਅੰਡਰ-14 ਅਤੇ ਅੰਡਰ-16 ਪੱਧਰ 'ਤੇ ਪੰਜਾਬ ਲਈ ਲਗਾਤਾਰ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਇਲਾਵਾ ਕੂਚ ਬਿਹਾਰ ਟਰਾਫੀ ਏਲੀਟ ਮੈਚ ਵਿੱਚ ਪੰਜਾਬ ਲਈ ਖੇਡਦੇ ਹੋਏ ਉਸ ਨੇ ਸੌਰਾਸ਼ਟਰ ਵਿਰੁੱਧ 121 ਦੌੜਾਂ ਦਾ ਸ਼ਾਨਦਾਰ ਸੈਂਕੜਾ ਲਗਾਇਆ, ਜਿਸ ਨੇ ਚੋਣਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਉਹ ਪੰਜਾਬ ਦੀ ਐਗਰੀ ਕਿੰਗਜ਼ ਨਾਈਟਸ ਟੀਮ ਦਾ ਵੀ ਹਿੱਸਾ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਰੂਹ ਕੰਬਾਊ ਘਟਨਾ! ਕੁੱਤਿਆਂ ਨੇ ਨੋਚ-ਨੋਚ ਮਾਰ 'ਤੀ ਜਵਾਕੜੀ, ਮਾਪਿਆਂ ਦੀ ਸੀ ਇਕਲੌਤੀ ਧੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

 

For Android:- https://play.google.com/store/apps/details?id=com.jagbani&hl=en

 

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News