ਕੈਨੇਡਾ 'ਚ ਸ਼ਹੀਦ ਹੋਏ ਪੰਜਾਬੀ ਨੂੰ ਦਿੱਤਾ ਗਿਆ 'ਗਾਰਡ ਆਫ ਆਨਰ', ਵੀਡੀਓ ਵਾਇਰਲ

Friday, Jun 12, 2026 - 11:09 AM (IST)

ਕੈਨੇਡਾ 'ਚ ਸ਼ਹੀਦ ਹੋਏ ਪੰਜਾਬੀ ਨੂੰ ਦਿੱਤਾ ਗਿਆ 'ਗਾਰਡ ਆਫ ਆਨਰ', ਵੀਡੀਓ ਵਾਇਰਲ

ਇੰਟਰਨੈਸ਼ਨਲ ਡੈਸਕ- ਪੰਜਾਬੀ ਗੱਭਰੂ ਤਰੁਣ ਬਾਲੀ ਨੂੰ ਕੈਨੇਡਾ ਵਿੱਚ ਅੰਤਿਮ ਸ਼ਰਧਾਂਜਲੀ ਦਿੱਤੀ ਗਈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (OPP) ਅਤੇ ਗ੍ਰੇਟਰ ਟੋਰਾਂਟੋ ਏਰੀਆ (GTA) ਵਿੱਚ ਕਈ ਪੁਲਿਸ ਸੇਵਾਵਾਂ ਦੇ ਅਧਿਕਾਰੀਆਂ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਚੀਫ਼ ਕੋਰੋਨਰ ਦੇ ਦਫ਼ਤਰ ਲਿਆਂਦੇ ਜਾਣ ਦੌਰਾਨ 'ਗਾਰਡ ਆਫ਼ ਆਨਰ' ਦਿੱਤਾ। ਇਸ ਸਨਮਾਨ ਸਮਾਰੋਹ ਦਾ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਆਪਣੇ ਸਾਥੀ ਨੂੰ ਅੰਤਿਮ ਸ਼ਰਧਾਂਜਲੀ ਦਿੰਦੇ ਦਿਖਾਈ ਦੇ ਰਹੇ ਹਨ।

 

 
 
 
 
 
 
 
 
 
 
 
 
 
 
 
 

A post shared by Toronto Police Service (@torontopolice)

ਤਰੁਣ ਬਾਲੀ ਦੀ 9 ਜੂਨ ਨੂੰ ਉੱਤਰੀ ਓਨਟਾਰੀਓ ਦੇ ਹਰਸਟ ਖੇਤਰ ਵਿੱਚ ਡਿਊਟੀ ਦੌਰਾਨ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਅਨੁਸਾਰ ਇੱਕ ਜਾਂਚ ਮੁਹਿੰਮ ਦੌਰਾਨ 18 ਸਾਲਾ ਸ਼ੱਕੀ ਨੇ ਕਥਿਤ ਤੌਰ 'ਤੇ ਆਪਣੀ ਗੱਡੀ ਪੁਲਿਸ ਘੇਰੇ ਵਿੱਚ ਟੱਕਰ ਮਾਰ ਦਿੱਤੀ, ਜਿਸ ਨਾਲ ਬਾਲੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਬਾਅਦ ਵਿੱਚ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ 'ਤੇ ਕਤਲ ਸਮੇਤ ਕਈ ਦੋਸ਼ ਲਗਾਏ ਗਏ ਹਨ।

 

 
 
 
 
 
 
 
 
 
 
 
 
 
 
 
 

A post shared by OPP Association (@oppassociation)

ਪੜ੍ਹੋ ਇਹ ਅਹਿਮ ਖ਼ਬਰ-  ਈਰਾਨ ਨੇ ਤਿਆਰ ਕਰ ਲਈ ਹਿੱਟ ਲਿਸਟ ! ਐਲੋਨ ਮਸਕ ਦੀਆਂ ਕੰਪਨੀਆਂ ਨੂੰ ਦੇ'ਤੀ ਚੇਤਾਵਨੀ

ਤਰੁਣ ਬਾਲੀ ਲੁਧਿਆਣਾ ਤੋਂ 'ਪੰਜਾਬ ਕੇਸਰੀ ਗਰੁੱਪ' ਦੇ ਪੱਤਰਕਾਰ ਮੁਕੇਸ਼ ਗੌਤਮ ਦੀ ਵੱਡੀ ਭੈਣ ਨੀਨਾ ਬਾਲੀ ਦੇ ਪੁੱਤਰ ਸਨ। ਰਿਪੋਰਟ ਅਨੁਸਾਰ 29 ਸਾਲਾ ਤਰੁਣ ਬਾਲੀ, ਜੋ ਕਿ ਮੂਲ ਰੂਪ ਵਿੱਚ ਪੰਜਾਬ ਦੇ ਨੰਗਲ ਦਾ ਰਹਿਣ ਵਾਲਾ ਸੀ, 2005 ਵਿੱਚ ਆਪਣੇ ਪਰਿਵਾਰ ਨਾਲ ਕੈਨੇਡਾ ਚਲਾ ਗਿਆ ਸੀ। ਉਹ ਲਗਭਗ ਢਾਈ ਸਾਲ ਪਹਿਲਾਂ ਪੁਲਿਸ ਸੇਵਾ ਵਿੱਚ ਸ਼ਾਮਲ ਹੋਇਆ ਸੀ ਅਤੇ ਫਿਰ ਓਪੀਪੀ ਦੇ ਡਫਰਿਨ ਡਿਟੈਚਮੈਂਟ ਨਾਲ ਜੁੜ ਗਿਆ ਸੀ। ਡਿਊਟੀ ਦੌਰਾਨ, ਉਸਨੂੰ ਅਸਥਾਈ ਤੌਰ 'ਤੇ ਜੇਮਜ਼ ਬੇ ਡਿਟੈਚਮੈਂਟ ਵਿੱਚ ਤਾਇਨਾਤ ਕੀਤਾ ਗਿਆ ਸੀ। ਤਕਰੀਬਨ 2 ਸਾਲ ਪਹਿਲਾਂ ਹੀ ਬਾਲੀ ਦਾ ਵਿਆਹ ਕੈਨੇਡਾ 'ਚ ਰਹਿਣ ਵਾਲੀ ਪੰਜਾਬੀ ਮੂਲ ਦੀ ਲੜਕੀ ਕੋਮਲ ਦੇ ਨਾਲ ਹੋਇਆ ਸੀ। 

ਉਸਦੀ ਮੌਤ ਤੋਂ ਬਾਅਦ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਸਮੇਤ ਕਈ ਸਿਆਸਤਦਾਨਾਂ ਅਤੇ ਪੁਲਿਸ ਅਧਿਕਾਰੀਆਂ ਨੇ ਉਸਦੀ ਹਿੰਮਤ, ਸਮਰਪਣ ਅਤੇ ਸੇਵਾ ਨੂੰ ਸ਼ਰਧਾਂਜਲੀ ਭੇਟ ਕੀਤੀ। ਓਪੀਪੀ ਨੇ ਇਹ ਵੀ ਕਿਹਾ ਕਿ ਕਾਂਸਟੇਬਲ ਬਾਲੀ ਦੀ ਬਹਾਦਰੀ ਅਤੇ ਭਾਈਚਾਰੇ ਦੀ ਸੇਵਾ ਪ੍ਰਤੀ ਵਚਨਬੱਧਤਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News