ਜਲੰਧਰ ''ਚ ਬੇਖ਼ੌਫ਼ ਹੋਏ ਲੁਟੇਰੇ, ਲੁੱਟਖੋਹ ਦੀਆਂ ਵੱਡੀਆਂ ਵਾਰਦਾਤਾਂ ਨੂੰ ਦੇ ਰਹੇ ਅੰਜਾਮ

Friday, Dec 15, 2023 - 05:42 PM (IST)

ਜਲੰਧਰ ''ਚ ਬੇਖ਼ੌਫ਼ ਹੋਏ ਲੁਟੇਰੇ, ਲੁੱਟਖੋਹ ਦੀਆਂ ਵੱਡੀਆਂ ਵਾਰਦਾਤਾਂ ਨੂੰ ਦੇ ਰਹੇ ਅੰਜਾਮ

ਜਲੰਧਰ (ਸ਼ੋਰੀ)- ਪੱਛਮੀ ਇਲਾਕਾ ਇਲਾਕਾ ਇਨੀਂ ਦਿਨੀਂ ਅਪਰਾਧਿਕ ਕਿਸਮ ਦੇ ਲੋਕਾਂ ਦੀ ਰਡਾਰ ’ਤੇ ਹੈ। ਪਿਛਲੇ ਦਿਨੀਂ ਇਲਾਕੇ ’ਚ ਵਾਪਰੀਆਂ ਲੁੱਟਖੋਹ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ ’ਚ ਪੁਲਸ ਨਾਕਾਮ ਸਾਬਤ ਹੋ ਰਹੀ ਹੈ। ਪੱਛਮੀ ਇਲਾਕੇ ’ਚ ਕਦੇ ਕਤਲ ਦਾ ਮਾਮਲਾ ਸਾਹਮਣੇ ਆਉਂਦਾ ਹੈ ਅਤੇ ਕਦੇ ਲੁੱਟ-ਖੋਹ ਅਤੇ ਹਿੰਸਕ ਹਮਲੇ ਦਾ। ਹੁਣ ਪੱਛਮੀ ਇਲਾਕੇ ’ਚ ਦੋ ਘਟਨਾਵਾਂ ਵੇਖਣ ਨੂੰ ਮਿਲੀਆਂ ਹਨ। ਪਹਿਲੀ ਘਟਨਾ ਬਸਤੀ ਦਾਨਿਸ਼ਮੰਦਾਂ ਨੇੜੇ ਵਾਪਰੀ, ਜਦੋਂ ਇਕ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਜਾ ਰਹੇ ਇਕ ਬਜ਼ੁਰਗ ਵਿਅਕਤੀ ਨੂੰ ਮੋਟਰਸਾਈਕਲ ਸਵਾਰ 3 ਵਿਅਕਤੀਆਂ ਨੇ ਲੁੱਟ ਲਿਆ।

ਪੀੜਤ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਇਕ ਫੈਕਟਰੀ ’ਚ ਕੰਮ ਕਰਦਾ ਹੈ ਅਤੇ ਉਹ ਆਪਣੇ ਦੋਸਤ ਨਾਲ ਜਾ ਰਿਹਾ ਸੀ ਤਾਂ ਬਸਤੀ ਗੁ਼ਜ਼ਾਂ ਨੇੜੇ ਬਾਬਾ ਬਾਲਕ ਨਾਥ ਮੰਦਿਰ ਨੇੜੇ ਕੁਝ ਵਿਅਕਤੀ ਉਨ੍ਹਾਂ ਦਾ ਪਿੱਛਾ ਕਰਨ ਲੱਗੇ। ਕੁਝ ਦੂਰੀ ’ਤੇ ਉਕਤ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਨੂੰ ਘੇਰ ਲਿਆ ਅਤੇ ਗਲ ’ਚ ਪਾਈ ਸੋਨੇ ਦੀ ਚੇਨ, ਉਸ ਦਾ ਮੋਬਾਇਲ ਫੋਨ ਸਮੇਤ ਕਰੀਬ 9 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ। ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕੱਲ੍ਹ ਹੋਵੇਗੀ ਸਰਕਾਰੀ ਸਕੂਲਾਂ 'ਚ ਮੈਗਾ-PTM , ਮੰਤਰੀ ਹਰਜੋਤ ਬੈਂਸ ਦੀ ਮਾਪਿਆਂ ਨੂੰ ਖ਼ਾਸ ਅਪੀਲ

ਈ-ਰਿਕਸ਼ਾ ਚਾਲਕ ਨੂੰ ਵੀ ਲੁੱਟਿਆ
ਥਾਣਾ ਸਦਰ ਦੇ ਭਾਰਗੋ ਕੈਂਪ ਖੇਤਰ ’ਚ ਪੈਂਦੇ ਦਿਓਲ ਨਗਰ ਨੇੜੇ ਬੀਤੇ ਦਿਨ ਸਵੇਰੇ ਸਾਢੇ 5 ਵਜੇ ਦੇ ਕਰੀਬ ਮਾਡਲ ਹਾਊਸ ਵਾਸੀ ਰਾਹੁਲ, ਜੋਕਿ ਈ-ਰਿਕਸ਼ਾ ਚਲਾਉਂਦਾ ਸੀ, ਨੂੰ ਵੀ ਲੁੱਟ ਲਿਆ ਗਿਆ। ਪੀੜਤ ਰਾਹੁਲ ਵਾਸੀ ਮਾਡਲ ਹਾਊਸ ਨੇ ਦੱਸਿਆ ਕਿ ਉਹ ਈ-ਰਿਕਸ਼ਾ ਚਲਾਉਂਦਾ ਹੈ ਅਤੇ ਜਿਵੇਂ ਹੀ ਉਹ ਬੱਸ ਸਟੈਂਡ ਨੇੜੇ ਸਵਾਰੀਆਂ ਬਿਠਾ ਕੇ ਦਿਓਲ ਨਗਰ ਨੇੜੇ ਪਹੁੰਚਿਆ ਤਾਂ ਤੇਜ਼ਧਾਰ ਹਥਿਆਰਾਂ ਨਾਲ ਲੈਸ 3 ਨਕਾਬਪੋਸ਼ ਨੌਜਵਾਨਾਂ ਨੇ ਉਸ ਨੂੰ ਡਰਾ-ਧਮਕਾ ਕੇ ਉਸ ਦਾ ਮੋਬਾਇਲ ਲੁੱਟ ਲਿਆ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਕਈ ਜ਼ਿਲ੍ਹਿਆਂ ’ਚ ਯੈਲੋ ਅਲਰਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

shivani attri

Content Editor

Related News