ਖੜ੍ਹੀ ਟਰਾਲੀ ਨਾਲ ਟਕਰਾਈ ਕਾਰ, ਔਰਤ ਦੀ ਮੌਤ
Sunday, Feb 16, 2020 - 01:07 PM (IST)

ਫਗਵਾੜਾ (ਹਰਜੋਤ,ਜਲੋਟਾ)— ਬੀਤੀ ਸ਼ਾਮ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੀ ਇਕ ਕਾਰ ਖੜ੍ਹੀ ਟਰਾਲੀ ਨਾਲ ਟਕਰਾ ਗਈ, ਜਿਸ ਕਾਰਣ ਇਕ ਔਰਤ ਦੀ ਮੌਤ ਅਤੇ ਇਕ ਮੈਂਬਰ ਦੇ ਜ਼ਖਮੀ ਹੋ ਗਿਆ। ਮ੍ਰਿਤਕ ਔਰਤ ਦੀ ਪਛਾਣ ਸ਼ੋਭਾ ਪਤਨੀ ਮੁਰਲੀ ਵਾਸੀ ਚੇਨਈ ਵਜੋਂ ਹੋਈ ਹੈ ਜਦਕਿ ਜ਼ਖਮੀ ਦੀ ਪਛਾਣ ਪਛਾਣ ਦਲੀਪ ਕੁਮਾਰ ਪੁੱਤਰ ਬਾਲਾ ਸੁਬਰਾਮਨਿਅਮ ਵਾਸੀ ਦਿੱਲੀ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਉਕਤ ਪਰਿਵਾਰ ਆਪਣੀ ਕਾਰ 'ਚ ਸਵਾਰ ਹੋ ਕੇ ਲੁਧਿਆਣਾ ਵੱਲ ਜਾ ਰਹੇ ਸੀ। ਹਵੇਲੀ ਲਾਗੇ ਜੀ. ਟੀ. ਰੋਡ ਦੀ ਸਫ਼ਾਈ ਕਰ ਰਹੀ ਇਕ ਕੰਪਨੀ ਦੀ ਟਰਾਲੀ ਨਾਲ ਇਹ ਕਾਰ ਟਕਰਾ ਗਈ। ਜਿਸ ਕਾਰਣ ਕਾਰ ਬੁਰੀ ਤਰ੍ਹਾਂ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ 'ਚ ਸਵਾਰ ਵਿਅਕਤੀਆਂ ਨੂੰ ਸਿਵਲ ਹਸਪਤਾਲ ਲਿਆਂਦਾ, ਜਿਥੇ ਡਾਕਟਰਾਂ ਨੇ ਸ਼ੋਭਾ ਨੂੰ ਮ੍ਰਿਤਕ ਕਰਾਰ ਦਿੱਤਾ। ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਹੈ।