ਮਿੰਨੀ ਬੱਸ ਦੀ ਲਪੇਟ ''ਚ ਆਏ 2 ਮੋਟਰਸਾਈਕਲ, ਨੌਜਵਾਨਾਂ ਨੇ ਛਾਲ ਮਾਰ ਕੇ ਬਚਾਈ ਜਾਨ

12/12/2019 3:29:56 PM

ਨਵਾਂਸ਼ਹਿਰ (ਤ੍ਰਿਪਾਠੀ)— ਨਵਾਂਸ਼ਹਿਰ ਦੇ ਰਾਹੋਂ ਰੋਡ 'ਤੇ ਬਜੀਦ ਪੈਲੇਸ ਨੇੜੇ ਇਕ ਬੇਕਾਬੂ ਮਿੰਨੀ ਬੱਸ ਵੱਲੋਂ ਇਕ ਫਰਨੀਚਰ ਸ਼ਾਪ ਦੇ ਬਾਹਰ ਖੜ੍ਹੇ 2 ਨੌਜਵਾਨਾਂ ਨੂੰ ਲਪੇਟ 'ਚ ਲੈਣ ਨਾਲ ਮੋਟਰਸਾਈਕਲ ਨੁਕਸਾਨੇ ਗਏ ਜਦੋਂਕਿ ਮੋਟਰਸਾਈਕਲ ਦੇ ਨਜ਼ਦੀਕ ਖੜ੍ਹੇ 2 ਨੌਜਵਾਨਾਂ ਨੇ ਬੇਕਾਬੂ ਬੱਸ 'ਤੇ ਨਜ਼ਰ ਪੈਣ ਕਾਰਨ ਛਾਲ ਮਾਰ ਕੇ ਆਪਣੀ ਜਾਨ ਬਚਾਈ। ਫਰਨੀਚਰ ਦੀ ਦੁਕਾਨ ਦੇ ਮਾਲਕ ਉਂਕਾਰ ਸਿੰਘ ਸੈਂਭੀ ਅਤੇ ਦੁਕਾਨ 'ਤੇ ਆਏ ਗਾਹਕ ਗੁਰਪ੍ਰੀਤ ਸਿੰਘ ਗੋਪੀ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਸਾਢੇ 10 ਵਜੇ ਇਕ ਮਿੰਨੀ ਬੱਸ ਜੋ ਨਵਾਂਸ਼ਹਿਰ ਤੋਂ ਖੜਕੂਵਾਲ ਪਿੰਡ ਵੱਲ ਜਾ ਰਹੀ ਸੀ ਜਦੋਂ ਉਨ੍ਹਾਂ ਦੀ ਦੁਕਾਨ ਵੱਲ ਬੇਕਾਬੂ ਆਉਂਦੀ ਦਿਖਾਈ ਦਿੱਤੀ ਤਾਂ ਉਸ ਨੇ ਦੱਸਿਆ ਕਿ ਦੁਕਾਨ ਦੇ ਕੋਲ ਖੜ੍ਹੇ ਮੋਟਰਸਾਈਕਲਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ ਉਹ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ।

ਜਦੋਂਕਿ ਨੌਜਵਾਨਾਂ ਦੇ ਛਾਲ ਮਾਰ ਕੇ ਜਾਨ ਬਚਾਈ। ਹਾਦਸੇ ਦੇ ਸਮੇਂ ਬੱਸ ਯਾਤਰੀਆਂ ਨਾਲ ਭਰੀ ਹੋਈ ਸੀ। ਜਿਸ ਨਾਲ ਯਾਤਰੀਆਂ ਦਾ ਵੀ ਬਚਾਅ ਹੋ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਪੀ. ਸੀ. ਆਰ. ਦੀ ਟੀਮ ਜਿਸ 'ਚ ਏ. ਐੱਸ. ਆਈ. ਅਵਤਾਰ ਸਿੰਘ ਅਤੇ ਰਾਕੇਸ਼ ਕੁਮਾਰ ਸ਼ਾਮਲ ਸਨ ਮੌਕੇ 'ਤੇ ਪਹੁੰਚ ਗਏ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਪੀ. ਸੀ. ਆਰ. ਕਰਮਚਾਰੀਆਂ ਨੇ ਦੱਸਿਆ ਕਿ ਬੱਸ ਚਾਲਕ ਦਾ ਕਹਿਣਾ ਸੀ ਕਿ ਉਸ ਦੀ ਬੱਸ ਦੇ ਅੱਗੇ ਇਕ ਮੋਟਰਸਾਈਕਲ ਸਵਾਰ ਆ ਗਿਆ ਸੀ ਜਿਸ ਨੂੰ ਬਚਾਉਣ ਲਈ ਉਸ ਨੇ ਬ੍ਰੇਕ ਲਾਈ ਤਾਂ ਬੱਸ ਇਕ ਸਾਈਡ ਨੂੰ ਜ਼ਿਆਦਾ ਘੁੰਮ ਗਈ।


shivani attri

Content Editor

Related News