ਤੇਜ਼ ਰਫਤਾਰ ਬੱਸ ਦੀ ਕਾਰ ਨਾਲ ਟੱਕਰ

02/04/2019 5:45:36 PM

ਬੰਗਾ (ਚਮਨ ਲਾਲ/ਰਾਕੇਸ਼) - ਬੰਗਾ ਮੁੱਖ ਮਾਰਗ 'ਤੇ ਥਾਣਾ ਸਿਟੀ ਨੇੜੇ ਰੋਡਵੇਜ਼ ਦੀ ਤੇਜ਼ ਰਫਤਾਰ ਬੱਸ ਦੀ ਕਾਰ ਨਾਲ ਟੱਕਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਕਾਰ ਸਵਾਰ ਵਾਲ-ਵਾਲ ਬਚ ਗਏ। ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਅੰਮ੍ਰਿਤਸਰ ਡਿਪੂ-1 ਦੀ ਬੱਸ ਨੰਬਰ ਜਿਸ ਨੂੰ ਜਸਪਾਲ ਸਿੰਘ ਪੁੱਤਰ ਸਾਧੂ ਸਿੰਘ ਨਾਮੀ ਡਰਾਈਵਰ ਚਲਾ ਰਿਹਾ ਸੀ, ਜੋ ਠੇਕੇਦਾਰੀ ਸਿਸਟਮ ਤਹਿਤ ਬੱਸ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੰਡੀਗੜ੍ਹ ਨੂੰ ਲੈ ਕੇ ਜਾ ਰਿਹਾ ਸੀ।

ਜਿਵੇਂ ਹੀ ਉਕਤ ਬੱਸ ਬੰਗਾ ਦੇ ਬੱਸ ਸਟੈਂਡ ਦੇ ਬਾਹਰ ਤੋਂ ਸਵਾਰੀ ਲੈ ਕੇ ਥਾਣਾ ਸਿਟੀ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੀ ਇਕ ਸਵਿੱਫਟ ਕਾਰ, ਜਿਸ ਨੂੰ ਇੰਦਰਜੀਤ ਸਿੰਘ ਪੁੱਤਰ ਬਲਵੀਰ ਸਿੰਘ ਚਲਾ ਰਿਹਾ ਸੀ, ਨਾਲ ਟੱਕਰ ਹੋ ਗਈ। ਉਕਤ ਕਾਰ ਸਵਾਰ ਬੰਗਾ ਸ਼ਹਿਰ ਤੋਂ ਪਰਿਵਾਰ ਨਾਲ ਨਿੱਜੀ ਕੰਮਕਾਜ ਕਰਨ ਉਪੰਰਤ ਪਿੰਡ ਬੀਸਲਾ ਨੂੰ ਜਾ ਰਿਹਾ ਸੀ। ਹਾਦਸੇ ਦੀ ਸੂਚਨਾ ਮਿਲਣ 'ਤੇ ਪਹੁੰਚੀ ਥਾਣਾ ਸਿਟੀ ਦੀ ਪੁਲਸ ਨੇ ਬੱਸ ਤੇ ਨੁਕਸਾਨੀ ਕਾਰ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


rajwinder kaur

Content Editor

Related News