ਜਲੰਧਰ: ਕੈਗ ਦੇ ਆਡਿਟ 'ਚ ਸਾਹਮਣੇ ਆਏ ਹੈਰਾਨੀਜਨਕ ਤੱਥ, ਕਾਗਜ਼ਾਂ 'ਚ ਬਣਾਇਆ ਪਾਰਕ ਤੇ ਖੇਡ ਮੈਦਾਨ

03/24/2023 4:57:55 PM

ਜਲੰਧਰ- ਜਲੰਧਰ ਜ਼ਿਲ੍ਹੇ ਵਿੱਚ ਮਗਨਰੇਗਾ ਵਿਚ ਫੰਡਾਂ ਦੇ ਖ਼ਰਚ ਵਿੱਚ ਕੈਗ ਆਡਿਟ ਵਿੱਚ ਹੈਰਾਨ ਕਰਦੇ ਤੱਥ ਸਾਹਮਣੇ ਆਏ ਹਨ। ਮਗਨਰੇਗਾ ਵਿਚ ਫੰਡਾਂ ਦੇ ਖ਼ਰਚ 'ਚ ਕੈਗ ਆਡਿਟ ਵਿੱਚ ਬੇਨਿਯਮੀਆਂ ਪਾਈਆਂ ਗਈਆਂ ਹਨ। ਦਰਅਸਲ ਜਲੰਧਰ ਜ਼ਿਲ੍ਹੇ ਵਿੱਚ ਪਾਰਕ ਬਣਾਉਣ, ਛੱਪੜ ਦੇ ਕੰਢੇ ਕੰਧ ਬਣਾਉਣ, ਛੱਪੜ ਦੀ ਸਫ਼ਾਈ, ਖੇਡ ਗਰਾਊਂਡ ਦੀ ਉਸਾਰੀ ’ਤੇ ਲੱਖਾਂ ਰੁਪਏ ਦਾ ਖ਼ਰਚਾ ਵਿਖਾਇਆ ਗਿਆ। ਇਸ ਕੰਮ ਨੂੰ ਮੁਕੰਮਲ ਕਰਾਰ ਦਿੱਤਾ ਗਿਆ। ਜਦੋਂ ਆਡਿਟ ਟੀਮਾਂ ਮੌਕੇ ’ਤੇ ਪੁੱਜੀਆਂ ਤਾਂ ਕੰਮ ਅਧੂਰਾ ਪਾਇਆ ਗਿਆ। ਦੱਸਣਯੋਗ ਹੈ ਕਿ ਜਲੰਧਰ ਨੂੰ 2017-18 ਵਿੱਚ ਮਗਨਰੇਗਾ ਤਹਿਤ 57.78 ਲੱਖ ਰੁਪਏ ਮਿਲੇ ਸਨ।

ਸਾਲ 2018-19 ਵਿੱਚ 56.53 ਲੱਖ ਰੁਪਏ, 2019-20 ਵਿੱਚ 61.20 ਲੱਖ ਰੁਪਏ ਅਤੇ 2020-21 ਵਿੱਚ 58.21 ਲੱਖ ਰੁਪਏ ਪ੍ਰਾਪਤ ਹੋਏ ਹਨ। ਕੰਟਰੋਲਰ ਆਡਿਟ ਜਨਰਲ ਦੇ ਆਡਿਟ 'ਚ ਮਗਨਰੇਗਾ ਦੀ ਗੁਣਵੱਤਾ 'ਚ ਬੇਨਿਯਮੀਆਂ, ਮਨਾਹੀ ਦੇ ਬਾਵਜੂਦ ਜੇ. ਸੀ. ਬੀ. ਮਸ਼ੀਨਾਂ ਦੀ ਵਰਤੋਂ 'ਤੇ ਫੰਡ ਖ਼ਰਚ ਕਰਨ 'ਤੇ ਪੈਸੇ ਦੀ ਬਰਬਾਦੀ ਦਾ ਖ਼ੁਲਾਸਾ ਹੋਇਆ ਹੈ। ਹੁਣ ਆਡਿਟ ਜਨਰਲ ਨੇ ਪੈਸੇ ਦੀ ਬਰਬਾਦੀ ਨੂੰ ਰੋਕਣ ਲਈ ਪ੍ਰਣਾਲੀਗਤ ਸੁਧਾਰਾਂ ਦਾ ਸੁਝਾਅ ਦਿੱਤਾ ਹੈ। ਜਦੋਂ ਕੰਮ ਕਾਗ਼ਜ਼ਾਂ ’ਤੇ ਹੀ ਹੁੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਲੋਕਾਂ ਨੂੰ ਰੁਜ਼ਗਾਰ ਸਿਰਫ਼ ਕਾਗਜ਼ਾਂ ’ਤੇ ਹੀ ਉਪਲੱਬਧ ਕਰਾਇਆ ਗਿਆ ਹੈ, ਜਿਸ ਕਾਰਨ ਪਿੰਡਾਂ ਵਿੱਚ ਰੁਜ਼ਗਾਰ ਉਪਲਬੱਧ ਕਰਵਾਉਣ ਦਾ ਮਕਸਦ ਪੂਰਾ ਨਹੀਂ ਹੋ ਰਿਹਾ। ਆਡਿਟ ਰਿਪੋਰਟ ਵਿੱਚ ਬੇਨਿਯਮੀਆਂ ਦੇ ਸਾਹਮਣੇ ਆਉਣ ਤੋਂ ਬਾਅਦ ਆਡਿਟ ਜਨਰਲ ਨੇ ਪੈਸੇ ਦੀ ਬਰਬਾਦੀ ਨੂੰ ਰੋਕਣ ਲਈ ਸੁਝਾਅ ਦਿੱਤੇ ਹਨ। ਕਿਹਾ ਕਿ ਰਿਕਾਰਡ ਦੀ ਪੜਤਾਲ ਤੋਂ ਬਾਅਦ ਹੀ ਫੰਡ ਜਾਰੀ ਕੀਤਾ ਜਾਵੇ। ਲੋਕਾਂ ਨੂੰ ਕੰਮਾਂ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਵੀ ਕਿਹਾ ਜਾਵੇ।

ਇਹ ਵੀ ਪੜ੍ਹੋ : ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਟਾਂਡਾ ਵਿਖੇ ਓਵਰਡੋਜ਼ ਨਾਲ ਵਿਅਕਤੀ ਦੀ ਮੌਤ

ਇਕ ਕੰਧ ਬਣਾ ਕੇ ਕਾਗਜ਼ਾਂ ਵਿਚ ਵਿਖਾਇਆ ਪਾਰਕ ਦਾ ਨਿਰਮਾਣ
ਮਹਿਤਪੁਰ ਵਿੱਚ ਪਰਜੀਆਂ ਖ਼ੁਰਦ ਦੇ ਪਾਰਕ ਦੇ ਨਿਰਮਾਣ ਵਿਚ ਮਗਨਰੇਗਾ ਮਜ਼ਦੂਰ ਲਗਾਏ ਗਏ। ਇਸ 'ਤੇ 1.90 ਲੱਖ ਰੁਪਏ ਮਨਜ਼ੂਰ ਕੀਤੇ ਗਏ ਸਨ। ਪਾਰਕ ਦੀ ਉਸਾਰੀ ਕਾਗਜ਼ਾਂ ’ਤੇ ਮੁਕੰਮਲ ਵਿਖਾਈ ਗਈ, ਜਿਸ ਵਿਚ 97 ਹਜ਼ਾਰ ਰੁਪਏ ਖ਼ਰਚ ਕੀਤੇ ਗਏ। ਇਸ ਵਿੱਚ ਮਜ਼ਦੂਰਾਂ ਨੂੰ 25 ਹਜ਼ਾਰ ਅਤੇ 72 ਹਜ਼ਾਰ ਦਾ ਸਾਮਾਨ ਵਿਖਾਇਆ ਗਿਆ। ਟੀਮਾਂ ਦੀ ਜਨਵਰੀ 2022 ਦੀ ਫਿਜ਼ੀਕਲ ਵੈਰੀਫਿਕੇਸ਼ਨ ਵਿੱਚ ਮੌਕੇ 'ਤੇ ਸਿਰਫ਼ ਪਾਰਕ ਦਾ ਇਕ ਅਧੂਰਾ ਹਿੱਸਾ ਵੇਖਿਆ ਗਿਆ।

PunjabKesari

ਪਿੰਡ ਰੂਪੇਵਾਲ ਦੇ ਖੇਡ ਮੈਦਾਨ ਦੀ ਉਸਾਰੀ ਵਿਚ ਵੀ ਪਾਈ ਗਈ ਗੜਬੜੀ
ਪਿੰਡ ਰੂਪੇਵਾਲ ਵਿੱਚ ਖੇਡ ਗਰਾਊਂਡ ’ਤੇ 6.10 ਲੱਖ ਰੁਪਏ ਖ਼ਰਚ ਕੀਤੇ ਗਏ। ਇਹ 796 ਦਿਹਾੜੀਦਾਰ ਮਜ਼ਦੂਰਾਂ ਦੇ ਰੁਜ਼ਗਾਰ ਨੂੰ ਧਿਆਨ ਵਿੱਚ ਰੱਖਦਿਆਂ ਬਣਾਇਆ ਗਿਆ ਸੀ। ਇਹ ਕੰਮ 2020-21 ਵਿੱਚ ਕੀਤਾ ਜਾਣਾ ਸੀ। ਇਥੇ 30 ਹਜ਼ਾਰ ਰੁਪਏ ਖ਼ਰਚ ਕਰਕੇ ਕੰਮ ਰੁਕਵਾ ਦਿੱਤਾ ਗਿਆ। ਜਿਸ ਜ਼ਮੀਨ 'ਤੇ ਖੇਡ ਮੈਦਾਨ ਬਣਾਉਣਾ ਸੀ, ਉਥੇ ਪਿੰਡ ਦਾ ਗੰਦਾ ਪਾਣੀ ਪੈਂਦਾ ਹੈ। ਪੈਸੇ ਦੀ ਬਰਬਾਦੀ ਦੇ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਸੀ।
ਛੱਪੜਾਂ ਦੀ ਵਾਰ-ਵਾਰ ਸਫ਼ਾਈ ਕਰਵਾਉਣ 'ਤੇ 2017-18 ਤੋਂ ਲੈ ਕੇ ਵੱਖ-ਵੱਖ ਥਾਵਾਂ 'ਤੇ 35 ਲੱਖ ਖ਼ਰਚ ਕਰ ਦਿੱਤੇ। 2017-18 ਤੋਂ ਵੱਖ-ਵੱਖ ਥਾਵਾਂ 'ਤੇ ਸ਼ੈੱਡਾਂ ਦੀ ਵਾਰ-ਵਾਰ ਸਫ਼ਾਈ 'ਤੇ 35 ਲੱਖ ਰੁਪਏ ਖਰਚ ਕੀਤੇ ਗਏ। ਇਸ ਤੋਂ ਇਲਾਵਾ ਅਕਤੂਬਰ 2018 ਵਿੱਚ ਮਹਿਤਪੁਰ ਦੇ ਪਿੰਡ ਅਵਾਨ ਖਾਲਸਾ ਵਿੱਚ ਸਪਲੈਸ਼ ਦੀਵਾਰ ਬਣਾਉਣ ਲਈ 7.01 ਲੱਖ ਰੁਪਏ ਮਨਜ਼ੂਰ ਕੀਤੇ ਗਏ ਸਨ। ਕਾਗਜ਼ਾਂ ’ਤੇ ਕੰਮ ਪੂਰਾ ਹੋਣ ਦੀ ਗੱਲ ਕਹੀ ਗਈ ਸੀ ਪਰ ਮੌਕੇ ’ਤੇ ਕੰਧ ਅਧੂਰੀ ਪਾਈ ਗਈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਨੂੰ ਪਾਕਿ ਲਿਜਾਣ ਦੀ ਕੋਸ਼ਿਸ਼ 'ਚ ISI, ਰਿੰਦਾ, ਖੰਡਾ ਅਤੇ ਪੰਮਾ ਹੋਏ ਐਕਟਿਵ

ਗੜਬੜੀਆਂ ਰੋਕਣ ਲਈ ਕੈਗ ਨੇ ਦਿੱਤੇ ਚਾਰ ਸੁਝਾਅ
1. ਰਾਜ ਪੱਧਰ 'ਤੇ ਵਿਸਥਾਰ ਨਾਲ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਲਈ ਯੋਜਨਾਬੱਧ ਪ੍ਰਬੰਧਨ ਹੋਣਾ ਚਾਹੀਦਾ ਹੈ। 
2. ਰਿਕਾਰਡਾਂ ਦੀ ਪੜਤਾਲ ਤੋਂ ਬਾਅਦ ਹੀ ਫੰਡ ਜਾਰੀ ਕੀਤੇ ਜਾਣੇ ਚਾਹੀਦੇ ਹਨ। ਮਗਨਰੇਗਾ ਦਾ ਰਿਕਾਰਡ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਿਆ ਜਾਣਾ ਚਾਹੀਦਾ ਹੈ। 
3. ਸੋਸ਼ਲ ਆਡਿਟ ਕਰਵਾਇਆ ਜਾਣਾ ਚਾਹੀਦਾ ਹੈ ਭਾਵ ਲੋਕਾਂ ਨੂੰ ਖ਼ੁਦ ਕੰਮਾਂ ਦੀ ਗੁਣਵੱਤਾ ਦੀ ਜਾਂਚ ਕਰਨੀ ਚਾਹੀਦੀ ਹੈ। ਗੁਣਵੱਤਾ ਦਾ ਵੀ ਪਤਾ ਲਗਾਇਆ ਜਾ ਸਕਦਾ ਹੈ। 
4. ਸਰਕਾਰੀ ਸਕੀਮਾਂ ਵਿੱਚ ਨਿਯੁਕਤ ਕੀਤੇ ਜਾਣ ਵਾਲੇ ਸਟਾਫ਼ ਦੀ ਮਨੁੱਖੀ ਸ਼ਕਤੀ ਦਾ ਸਹੀ ਮੁਲਾਂਕਣ ਅਤੇ ਅਨੁਮਾਨ ਹੋਣਾ ਚਾਹੀਦਾ ਹੈ, ਮਨਰੇਗਾ ਵਰਕਰਾਂ ਨੂੰ ਸ਼ਾਮਲ ਕੀਤਾ ਜਾਣਾ ਹੈ। 

ਇਹ ਵੀ ਪੜ੍ਹੋ : ਅੰਮ੍ਰਿਤਪਾਲ ਨੂੰ ਵਿਦੇਸ਼ੀ ਖ਼ਾਤਿਆਂ ਤੋਂ ਹੋਈ ਕਰੋੜਾਂ ਦੀ ਫੰਡਿੰਗ, ਪਤਨੀ ਬਾਰੇ ਸਾਹਮਣੇ ਆਈ ਹੈਰਾਨ ਕਰਦੀ ਗੱਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News