ਗਰੀਬ ਬੱਚਿਆਂ ਨੂੰ ਸੰਵਿਧਾਨ ਬਾਰੇ ਜਾਣੂੰ ਕਰਵਾ ਕੇ ਮਨਾਇਆ ਗਣਤੰਤਰ ਦਿਵਸ

Tuesday, Jan 28, 2020 - 06:12 PM (IST)

ਗਰੀਬ ਬੱਚਿਆਂ ਨੂੰ ਸੰਵਿਧਾਨ ਬਾਰੇ ਜਾਣੂੰ ਕਰਵਾ ਕੇ ਮਨਾਇਆ ਗਣਤੰਤਰ ਦਿਵਸ

ਜਲੰਧਰ : 26 ਜਨਵਰੀ ਨੂੰ ਦੇਸ਼ ਦੇ ਸੰਵਿਧਾਨ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਪੂਰੇ ਦੇਸ਼ 'ਚ ਸਿਆਸੀ ਅਤੇ ਗੈਰ ਸਿਆਸੀ ਲੋਕ ਇਸ ਦਿਨ ਨੂੰ ਝੰਡਾ ਲਹਿਰਾ ਕੇ ਮਨਾਉਂਦੇ ਹਨ ਪਰ ਜਲੰਧਰ 'ਚ ਦੋ ਸਮਾਜਿਕ ਸੰਗਠਨਾਂ ਨੇ ਮਿਲ ਕੇ ਗਰੀਬ ਤੇ ਸਲਮ ਇਲਾਕਿਆਂ 'ਚ ਰਹਿ ਰਹੇ ਬੱਚਿਆਂ ਨਾਲ ਮਿਲ ਕੇ ਨਾ ਸਿਰਫ ਗਣਤੰਤਰ ਦਿਵਸ ਮਨਾਇਆ ਸਗੋਂ ਉਨ੍ਹਾਂ ਨੂੰ ਸੰਵਿਧਾਨ ਦਾ ਮਤਲਬ ਸਮਝਾ ਕੇ ਉਨ੍ਹਾਂ ਨੂੰ ਪੜ੍ਹਨ ਲਿਖਣ ਲਈ ਪ੍ਰੇਰਿਤ ਕੀਤਾ। 

ਫਰੈਂਡਸ਼ਿਪ ਇਨ ਦਿ ਵਰਲਡ ਐੱਨ. ਜੀ. ਓ. ਨੇ ਲਵਲੀ ਯੂਨੀਵਰਸਿਟੀ ਦੇ ਅੰਦਰ ਆਉਂਦੀ Howard Smiles NGO ਨਾਲ ਮਿਲ ਕੇ ਜਲੰਧਰ ਦੇ ਵੇਰਕਾ ਮਿਲਕ ਪਲਾਂਟ ਕੋਲ ਸਥਿਤ ਇਕ ਗਰੀਬ ਬਸਤੀ 'ਚ ਗਣਤੰਤਰ ਦਿਵਸ ਮਨਾਇਆ। ਇਨ੍ਹਾਂ ਸੰਗਠਨਾਂ ਦੇ ਨੌਜਵਾਨਾਂ ਨੇ ਬੱਚਿਆਂ ਨੂੰ 26 ਜਨਵਰੀ ਦਾ ਮਹੱਤਵ ਦੱਸਿਆ ਅਤੇ ਪੜ੍ਹਣ-ਲਿਖਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਬੱਚਿਆਂ ਨੂੰ ਸੰਵਿਧਾਨ ਰਚੇਤਾ ਡਾ. ਬੀ. ਆਰ. ਅੰਬੇਡਕਰ ਦੀਆਂ ਸਿੱਖਿਆਵਾ 'ਤੇ ਚੱਲਣ ਲਈ ਵੀ ਕਿਹਾ। ਇਸ ਮੌਕੇ ਬੱਚਿਆਂ ਨੂੰ ਐੱਨ. ਜੀ. ਓ. ਵਲੋਂ ਕਿਤਾਬਾਂ, ਸਟੇਸ਼ਨਰੀ, ਬੈਗ ਅਤੇ ਕੰਬਲ ਵੀ ਵੰਡੇ ਗਏ। 

ਇਸ ਸਮਾਗਮ ਵਿਚ ਸ਼ਾਮਲ ਹੋਏ ਮਹਿਮਾਨਾਂ ਨੇ ਵੀ ਬੱਚਿਆਂ ਨੂੰ ਸਿੱਖਿਆਵਾਂ ਦੀ ਜਾਣਕਾਰੀ ਦਿੱਤੀ । ਇਸ ਮੌਕੇ ਹਾਵਰਡ ਐੱਨ. ਜੀ. ਓ. ਦੇ ਮੈਂਬਰਾਂ ਨੇ ਕਿਹਾ ਕਿ ਫਰੈਂਡਸ਼ਿਪ ਇਨ ਦਿ ਵਰਲਡ ਵਲੋਂ ਬੱਚਿਆ ਨੂੰ ਸਿੱਖਿਅਤ ਕਰਨ ਦਾ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਸ਼ਲਾਘਾਯੋਗ ਕਦਮ ਹੈ।


author

Gurminder Singh

Content Editor

Related News