Punjab: ਬੱਚਿਆਂ ਨਾਲ ਛੁੱਟੀਆਂ ਮਨ੍ਹਾ ਕੇ ਡਿਊਟੀ 'ਤੇ ਜਾ ਰਹੇ CRPF ਦੇ ਜਵਾਨ ਨਾਲ ਵਾਪਰਿਆ ਵੱਡਾ ਹਾਦਸਾ

Saturday, Jun 21, 2025 - 11:24 AM (IST)

Punjab: ਬੱਚਿਆਂ ਨਾਲ ਛੁੱਟੀਆਂ ਮਨ੍ਹਾ ਕੇ ਡਿਊਟੀ 'ਤੇ ਜਾ ਰਹੇ CRPF ਦੇ ਜਵਾਨ ਨਾਲ ਵਾਪਰਿਆ ਵੱਡਾ ਹਾਦਸਾ

ਜਲੰਧਰ (ਵਰੁਣ)–ਪਠਾਨਕੋਟ ਬਾਈਪਾਸ ਸਥਿਤ ਗੁਲਸ਼ਾਹ ਹੋਟਲ ਦੇ ਸਾਹਮਣੇ ਜੰਮੂ ਤੋਂ ਆ ਰਹੇ ਸੀ. ਆਰ. ਪੀ. ਐੱਫ਼. ਜਵਾਨ ਦੀ ਵੈਗਨਾਰ ਗੱਡੀ ਖੜ੍ਹੇ ਟਿੱਪਰ ਨਾਲ ਟਕਰਾਅ ਗਈ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਟਿੱਪਰ ਦੇ ਵਿਚਕਾਰ ਵੜ ਗਈ। ਕਾਰ ਵਿਚ ਜਵਾਨ, ਉਸ ਦੀ ਪਤਨੀ ਅਤੇ ਬੱਚੇ ਸਵਾਰ ਸਨ। ਹਾਦਸੇ ਵਿਚ ਔਰਤ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ, ਜਦਕਿ ਜਵਾਨ ਅਤੇ ਉਸ ਦੇ ਬੱਚੇ ਵੀ ਜ਼ਖ਼ਮੀ ਹੋਏ ਹਨ। ਹਾਦਸੇ ਦੇ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਕਾਰ ਸਵਾਰਾਂ ਨੂੰ ਕਾਫੀ ਮੁਸ਼ੱਕਤ ਦੇ ਬਾਅਦ ਗੱਡੀ ਵਿਚੋਂ ਬਾਹਰ ਕੱਢ ਕੇ ਹਸਪਤਾਲ ਦਾਖਲ ਕਰਵਾਇਆ।

ਇਹ ਵੀ ਪੜ੍ਹੋ: ਭ੍ਰਿਸ਼ਟਾਚਾਰ ਦੇ ਦੋਸ਼ ’ਚ ਗ੍ਰਿਫ਼ਤਾਰ MLA ਰਮਨ ਅਰੋੜਾ ਨੂੰ ਲੈ ਕੇ ਇਕ ਹੋਰ ਵੱਡਾ ਖ਼ੁਲਾਸਾ

PunjabKesari

ਜਾਣਕਾਰੀ ਦਿੰਦੇ ਹੋਏ ਟਿੱਪਰ ਦੇ ਡਰਾਈਵਰ ਕੇਵਲ ਸਿੰਘ ਨੇ ਦੱਸਿਆ ਕਿ ਹਾਦਸ ਤੋਂ ਇਕ ਘੰਟਾ ਪਹਿਲਾਂ ਉਸ ਦੇ ਟਿੱਪਰ ਦੇ ਬੋਲਟ ਟੁੱਟ ਗਏ ਸਨ। ਉਹ ਜੈੱਕ ਲਾ ਕੇ ਟਿੱਪਰ ਦੀ ਮੁਰੰਮਤ ਕਰ ਰਿਹਾ ਸੀ ਕਿ ਅਚਾਨਕ ਪਿੱਛਿਓਂ ਆਈ ਗੱਡੀ ਟਿੱਪਰ ਨਾਲ ਟਕਰਾਅ ਗਈ। ਤੁਰੰਤ ਲੋਕਾਂ ਨੇ ਕਾਰ ਸਵਾਰ ਪਰਿਵਾਰ ਨੂੰ ਬਾਹਰ ਕੱਢਿਆ ਅਤੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ।

ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਸੀ. ਆਰ. ਪੀ. ਐੱਫ਼. ਜਵਾਨ ਜੰਮੂ ਤੋਂ ਛੁੱਟੀਆਂ ਮਨਾ ਕੇ ਵਾਪਸ ਚੰਡੀਗੜ੍ਹ ਡਿਊਟੀ ਜੁਆਇਨ ਕਰਨ ਜਾ ਰਿਹਾ ਸੀ। ਔਰਤ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਦਕਿ ਬੱਚਿਆਂ ਅਤੇ ਜਵਾਨ ਦੀ ਹਾਲਤ ਸਥਿਰ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਸੀ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਪੁਲਸ ਨੇ ਕ੍ਰੇਨ ਬੁਲਾ ਕੇ ਕਾਰ ਨੂੰ ਹਾਈਵੇ ਤੋਂ ਹਟਾਇਆ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ 25 ਤੋਂ 29 ਜੂਨ ਤੱਕ ਇਹ ਦੁਕਾਨਾਂ ਰਹਿਣਗੀਆਂ ਬੰਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News