ਸਕੂਲ ਤੋਂ ਘਰ ਪਰਤ ਰਹੀ 6 ਸਾਲਾ ਬੱਚੀ ਨਾਲ ਜਬਰ-ਜ਼ਨਾਹ, ਮੁਲਜ਼ਮ ਫਰਾਰ
Wednesday, Oct 31, 2018 - 04:29 AM (IST)
ਫਗਵਾੜਾ, (ਹਰਜੋਤ)- ਅੱਜ ਸ਼ਾਮੀਂ ਫਗਵਾੜਾ ’ਚ ਸਕੂਲ ਤੋਂ ਘਰ ਪਰਤ ਰਹੀ ਇਕ 6 ਸਾਲਾ ਬੱਚੀ ਨਾਲ ਕਿਸੇ ਵਿਅਕਤੀ ਵੱਲੋਂ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਅਾਂ ਐੱਸ. ਐੱਚ. ਓ. ਸਿਟੀ ਜਤਿੰਦਰਜੀਤ ਸਿੰਘ ਨੇ ਉਕਤ ਘਟਨਾ ਦੀ ਅਧਿਕਾਰਿਕ ਤੌਰ ’ਤੇ ਪੁਸ਼ਟੀ ਕਰਦਿਅਾਂ ਦੱਸਿਆ ਕਿ ਉਕਤ ਬੱਚੀ ਪਹਿਲੀ ਜਮਾਤ ਦੀ ਵਿਦਿਆਰਥਣ ਹੈ ਅਤੇ ਉਸ ਦੇ ਕਿਸੇ ਜਾਣ-ਪਛਾਣ ਵਿਅਕਤੀ ਨੇ ਉਸ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੱਚੀ ਦਾ ਮੈਡੀਕਲ ਕਰਵਾਉਣ ਲਈ ਉਸ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਅਾ ਹੈ। ਇਸ ਦੌਰਾਨ ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਸੁੱਖੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਉਸ ਦੇ ਪਿਤਾ ਵਸ਼ਿਸ਼ਟ ਪ੍ਰਸਾਦ ਨੇ ਦਿੱਤੀ। ਐੱਸ. ਐੱਚ. ਓ. ਸਿਟੀ ਦੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
