ਬ੍ਰਹਮਾ ਕੁਮਾਰੀ ਆਸ਼ਰਮ ਦੀਆਂ ਭੈਣਾਂ ਨੇ ਸ਼੍ਰੀ ਵਿਜੇ ਚੋਪੜਾ ਜੀ ਤੇ ਅਵਿਨਾਸ਼ ਚੋਪੜਾ ਨੂੰ ਬੰਨ੍ਹੀ ਰੱਖੜੀ

08/15/2019 11:18:17 AM

ਜਲੰਧਰ— ਇਕ ਪਾਸੇ ਜਿੱਥੇ ਅੱਜ ਪੂਰਾ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ, ਉਥੇ ਰੱਖੜੀ ਦੇ ਤਿਉਹਾਰ ਦੀ ਵੀ ਧੂਮ ਲੱਗੀ ਪਈ ਹੈ। ਭੈਣਾਂ ਆਪਣੇ ਭਰਾਵਾਂ ਦੇ ਗੁੱਟਾਂ 'ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰ ਰਹੀਆਂ ਹਨ। ਇਸੇ ਤਹਿਤ ਕਪੂਰਥਲਾ ਚੌਕ ਵਿਖੇ ਸਥਿਤ ਬ੍ਰਹਮਾ ਕੁਮਾਰੀ ਆਸ਼ਰਮ ਤੋਂ ਆਈਆਂ ਭੈਣਾਂ ਨੇ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ੍ਰੀ ਅਵਿਨਾਸ਼ ਚੋਪੜਾ ਜੀ ਅਤੇ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ ਨੂੰ ਰੱਖੜੀ ਬੰਨ੍ਹ ਕੇ ਤਿਉਹਾਰ ਮਨਾਇਆ।

PunjabKesari

ਸ਼੍ਰੀ ਅਵਿਨਾਸ਼ ਚੋਪੜਾ ਜੀ ਨੇ ਰੱਖੜੀ ਤੇ ਆਜ਼ਾਦੀ ਦਿਹਾੜੇ ਦੇ ਸ਼ੁੱਭ ਮੌਕੇ ਵਧਾਈ ਵੀ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਪੁਸ਼ਪਾ ਭੈਣ ਜੀ, ਰਾਜਨ ਸੋਨੀ, ਜੋਗਿੰਦਰ ਪਾਲ ਸੋਨੀ ਅਤੇ ਸੀਮਾ ਮਾਤਾ ਜੀ ਮੌਜੂਦ ਰਹੇ। 


shivani attri

Content Editor

Related News