ਰੇਲਵੇ ਟਿਕਟ ਚੈਕਿੰਗ ਸਟਾਫ਼ ਨੇ ਜੂਨ ''ਚ ਬਿਨਾਂ ਟਿਕਟ ਯਾਤਰੀਆਂ ਤੋਂ ਵਸੂਲੇ 3.16 ਕਰੋੜ ਰੁਪਏ

Friday, Jul 03, 2026 - 02:36 PM (IST)

ਰੇਲਵੇ ਟਿਕਟ ਚੈਕਿੰਗ ਸਟਾਫ਼ ਨੇ ਜੂਨ ''ਚ ਬਿਨਾਂ ਟਿਕਟ ਯਾਤਰੀਆਂ ਤੋਂ ਵਸੂਲੇ 3.16 ਕਰੋੜ ਰੁਪਏ

ਜਲੰਧਰ (ਪੁਨੀਤ)–ਮੰਡਲ ਦੇ ਟਿਕਟ ਚੈਕਿੰਗ ਸਟਾਫ਼ ਨੇ ਜੂਨ ਮਹੀਨੇ ਦੌਰਾਨ ਟਰੇਨਾਂ ਅਤੇ ਰੇਲਵੇ ਸਟੇਸ਼ਨਾਂ 'ਤੇ ਵਿਸ਼ੇਸ਼ ਮੁਹਿੰਮ ਚਲਾ ਕੇ ਬਿਨਾਂ ਟਿਕਟ ਅਤੇ ਅਨਿਯਮਿਤ ਯਾਤਰਾ ਕਰਨ ਵਾਲੇ 40,244 ਯਾਤਰੀਆਂ ਤੋਂ ਲਗਭਗ 3.16 ਕਰੋੜ ਰੁਪਏ ਜੁਰਮਾਨਾ ਵਸੂਲਿਆ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮੁਹਿੰਮ ਅੱਗੇ ਵੀ ਲਗਾਤਾਰ ਜਾਰੀ ਰਹੇਗੀ ਤਾਂ ਕਿ ਜਾਇਜ਼ ਟਿਕਟ ਲੈ ਕੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਬਿਹਤਰ ਅਤੇ ਸੁਵਿਧਾਜਨਕ ਸਫਰ ਮਿਲ ਸਕੇ।

ਮੰਡਲ ਦੇ ਟਿਕਟ ਚੈਕਿੰਗ ਸਟਾਫ਼ ਅਤੇ ਮੁੱਖ ਟਿਕਟ ਨਿਰੀਖਕਾਂ ਵੱਲੋਂ ਜੂਨ ਮਹੀਨੇ ਦੌਰਾਨ ਵੱਖ-ਵੱਖ ਟਰੇਨਾਂ ਵਿਚ ਰੋਜ਼ਾਨਾ ਦੀ ਜਾਂਚ ਮੁਹਿੰਮ ਚਲਾਈ ਗਈ। ਜਾਂਚ ਦੌਰਾਨ ਵੱਡੀ ਗਿਣਤੀ ਵਿਚ ਬਿਨਾਂ ਟਿਕਟ ਅਤੇ ਨਿਯਮਾਂ ਦੇ ਉਲਟ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਫੜਿਆ ਗਿਆ। ਇਨ੍ਹਾਂ ਸਾਰਿਆਂ ਤੋਂ ਰੇਲਵੇ ਨਿਯਮਾਂ ਅਨੁਸਾਰ ਕੁੱਲ੍ਹ 3.16 ਕਰੋੜ ਰੁਪਏ ਦਾ ਜੁਰaਮਾਨਾ ਵਸੂਲ ਕੀਤਾ ਗਿਆ।

ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ

ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਟਿਕਟ ਚੈਕਿੰਗ ਮੁਹਿੰਮ ਦਾ ਉਦੇਸ਼ ਸਿਰਫ਼ ਮਾਲੀਆ ਵਧਾਉਣਾ ਨਹੀਂ, ਸਗੋਂ ਅਣਅਧਿਕਾਰਤ ਯਾਤਰੀਆਂ ਰੋਕ ਲਾ ਕੇ ਜਾਇਜ਼ ਟਿਕਟ ਧਾਰਕਾਂ ਨੂੰ ਸੁਰੱਖਿਅਤ ਅਤੇ ਆਰਾਮਦਾਇਕ ਯਾਤਰਾ ਮੁਹੱਈਆ ਕਰਵਾਉਣਾ ਹੈ। ਬਿਨਾਂ ਟਿਕਟ ਯਾਤਰਾ ਕਰਨ ਵਾਲਿਆਂ ਕਾਰਨ ਟਰੇਨਾਂ ਵਿਚ ਭੀੜ ਵਧਦੀ ਹੈ, ਜਿਸ ਨਾਲ ਰੋਜ਼ਾਨਾ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੂੰ ਵੇਖਦੇ ਹੋਏ ਮੰਡਲ ਵਿਚ ਟਿਕਟ ਜਾਂਚ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਕਿਹਾ ਕਿ ਰੇਲਵੇ ਭਵਿੱਖ ਵਿਚ ਵੀ ਟਰੇਨਾਂ ਅਤੇ ਸਟੇਸ਼ਨਾਂ ’ਤੇ ਟਿਕਟ ਜਾਂਚ ਮੁਹਿੰਮ ਨੂੰ ਹੋਰ ਪ੍ਰਭਾਵੀ ਬਣਾਏਗੀ। ਉਨ੍ਹਾਂ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਯਾਤਰਾ ਤੋਂ ਪਹਿਲਾਂ ਜਾਇਜ਼ ਟਿਕਟ ਜ਼ਰੂਰ ਲੈਣ ਅਤੇ ਰੇਲਵੇ ਨਿਯਮਾਂ ਦਾ ਪਾਲਣ ਕਰਨ।

ਇਹ ਵੀ ਪੜ੍ਹੋ: ਜਲੰਧਰ: ਨਸ਼ੇ 'ਚ ਟੱਲੀ ASI ਦਾ ਕਾਰਾ! ਭਾਜਪਾ ਆਗੂ ਦੀ ਠੋਕ 'ਤੀ ਗੱਡੀ, ਵੀਡੀਓ ਵਾਇਰਲ ਹੋਣ ਮਗਰੋਂ ਡਿੱਗੀ ਗਾਜ

ਗੰਦਗੀ ਫੈਲਾਉਣ ’ਤੇ 375 ਯਾਤਰੀਆਂ ਤੋਂ ਵਸੂਲੇ 69 ਹਜ਼ਾਰ
ਰੇਲਵੇ ਸਟੇਸ਼ਨਾਂ ਨੂੰ ਸਵੱਛ ਬਣਾਉਣ ਲਈ ਮੰਡਲ ਵੱਲੋਂ ਐਂਟੀ ਲਿਟਰਿੰਗ ਐਕਟ ਤਹਿਤ ਕਾਰਵਾਈ ਵੀ ਲਗਾਤਾਰ ਜਾਰੀ ਹੈ। ਜੂਨ ਮਹੀਨੇ ਦੌਰਾਨ ਮੰਡਲ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ’ਤੇ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ, ਜਿਸ ਵਿਚ ਸਟੇਸ਼ਨ ਕੰਪਲੈਕਸ ਵਿਚ ਗੰਦਗੀ ਫੈਲਾਉਣ ਵਾਲੇ 375 ਯਾਤਰੀਆਂ ਤੋਂ 69 ਹਜ਼ਾਰ ਰੁਪਏ ਤੋਂ ਵੱਧ ਜੁਰਮਾਨਾ ਵਸੂਲਿਆ ਗਿਆ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਕਾਰਵਾਈ ਦੇ ਨਾਲ ਯਾਤਰੀਆਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤਾਂ ਕਿ ਸਟੇਸ਼ਨ ਕੰਪਲੈਕਸ ਸਾਫ਼-ਸੁਥਰੇ ਬਣੇ ਰਹਿਣ।\

ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਰਹੀ ਵੱਡੀ ਮੁਸੀਬਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News